Friday, November 22, 2024
BREAKING
ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ? Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ

Sidhu Moosewala murder

Amritsar: ਗੈਂਗਸਟਰਾਂ ਤੇ ਅੰਮ੍ਰਿਤਸਰ ਪੁਲਿਸ ਵਿਚਾਲੇ ਮੁਕਾਬਲਾ, ਇੱਕ ਮੁਜਰਮ ਦੇ ਪੈਰ 'ਚ ਲੱਗੀ ਗੋਲੀ, ਪੰਜ ਕੀਤੇ ਗ੍ਰਿਫਤਾਰ

Amritsar News: ਡੀਸੀਪੀ ਨੇ ਦੱਸਿਆ ਕਿ ਸਾਰੇ ਗੈਂਗਸਟਰ ਲੋਪੋਕੇ ਇਲਾਕੇ ਵਿੱਚ ਫਿਰੌਤੀ ਵਸੂਲਣ ਲਈ ਇੱਕ ਕਾਰ ਵਿੱਚ ਜਾ ਰਹੇ ਸਨ। ਨਾਕਾ ਦੇਖ ਕੇ ਉਹ ਭੱਜ ਗਿਆ। ਜਦੋਂ ਪੁਲਿਸ ਨੇ ਪਿੱਛਾ ਕਰਕੇ ਗੈਂਗਸਟਰਾਂ ਨੂੰ ਘੇਰ ਲਿਆ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। 15-20 ਰਾਉਂਡ ਫਾਇਰ ਕੀਤੇ ਗਏ। ਇਸ ਦੌਰਾਨ ਗੈਂਗਸਟਰ ਖੁਸ਼ਪ੍ਰੀਤ ਦੀ ਲੱਤ 'ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। 

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਸਚਿਨ ਥਾਪਨ ਅਜ਼ਰਬਾਈਜਾਨ ‘ਚ ਗ੍ਰਿਫਤਾਰ

ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਰੈਂਸ ਤੇ ਗੋਲਡੀ ਬਰਾੜ ਦੇ ਨਾਲ ਸਚਿਨ ਥਾਪਨ ਅਤੇ ਅਨਮੋਲ ਵੀ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਹਨ। 

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ, ਮਿਊਜ਼ਿਕ ਇੰਡਸਟਰੀ ਦੀਆਂ ਹਸਤੀਆਂ ਖਿਲਾਫ ਕੇਸ ਦਰਜ

ਸੂਤਰਾਂ ਮੁਤਾਬਕ ਮੁਲਿਸ ਨੇ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਖਿਲਾਫ ਕੇਸ ਦਰਜ ਕੀਤਾ ਹੈ। ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਕ੍ਰਮਵਾਰ ‘ਫੋਕ ਮਾਫੀਆ’ ਤੇ ‘ਜੱਟ ਲਾਈਫ ਸਟੂਡੀਓ’ ਚਲਾਉਂਦੇ ਹਨ। ਦੋਵੇਂ ਮੁਲਜ਼ਮਾਂ ’ਤੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਮਰਹੂਮ ਗਾਇਕ ਮੂਸੇਵਾਲਾ ਦੇ ਪਿਤਾ ਨੇ ਕੈਂਡਲ ਮਾਰਚ ਦੌਰਾਨ ਰੱਖੀਆਂ ਸਰਕਾਰ ਅੱਗੇ ਵੱਡੀਆਂ ਮੰਗਾਂ

ਪੰਜਾਬ ਦੀ ਫ਼ਿਲਮ ਇੰਡਸਟਰੀ ਜਿਸ ਨੂੰ ਪਾਲੀਵੁੱਡ ਕਿਹਾ ਜਾਂਦਾ ਹੈ, ਉਸ ਦਾ ਅੰਡਰਵਰਲਡ ਨਾਲ ਕੀ ਸਬੰਧ ਹੈ, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਵਿਚ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਉਂਦੇ ਹਨ

ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ 'ਚ ਅੱਜ ਸ਼ਾਂਤੀਪੂਰਨ ਢੰਗ ਨਾਲ ਕੱਢਿਆ ਜਾਵੇਗਾ ਕੈਂਡਲ ਮਾਰਚ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਹੁਣ ਸਖ਼ਤ ਫੈਸਲਾ ਲੈਣ ਦਾ ਸਮਾਂ ਆ ਗਿਆ ਹੈ। ਮੂਸੇਵਾਲਾ ਦੇ ਸਾਰੇ ਫੈਨਜ਼ , ਮੋਮਬੱਤੀ ਮਾਰਚ ਦੀ ਤਿਆਰੀ ਕਰੋ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਧਮਕੀਆਂ ਦੇਣ ਵਾਲੇ ਕੁਝ ਅਪਰਾਧੀ ਵਿਦੇਸ਼ਾਂ ਵਿੱਚ ਬੈਠੇ ਹਨ

ਸਿੱਧੂ ਮੂਸੇ ਵਾਲਾ ਦੇ ਕਤਲ ਦੇ ਢਾਈ ਮਹੀਨੇ ਬਾਅਦ ਪਿਤਾ ਨੇ ਕਿਹਾ- ਨਜ਼ਦੀਕੀ ਦੋਸਤਾਂ ਨੇ ਹੀ ਕਰਵਾਇਆ ਸੀ ਕਤਲ, ਜਲਦ ਕਰਨਗੇ ਨਾਵਾਂ ਦਾ ਖੁਲਾਸਾ.....

ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਗੀਤਾਂ ਵਿੱਚੋਂ ਸ਼ਬਦ ਉਭਾਰ ਕੇ ਇਹੀ ਲੋਕ ਕਦੇ ਸਰਕਾਰ ਤੇ ਕਦੇ ਗੈਂਗਸਟਰਾਂ ਨੂੰ ਭੜਕਾਉਂਦੇ ਹਨ ਅਤੇ ਜਦੋਂ ਕੰਮ ਨਾ ਚੱਲਿਆ ਤਾਂ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਅੰਮ੍ਰਿਤਸਰ ਐਂਨਕਾਊਂਟਰ ਤੋਂ ਬਾਅਦ ਗੋਲਡੀ ਬਰਾੜ ਨੇ ਪਾਈ ਫੇਸਬੁੱਕ ਪੋਸਟ, ਜਗਰੂਪ ਤੇ ਮਨਪ੍ਰੀਤ ਸੀ ਬੱਬਰ ਸ਼ੇਰ

ਗੋਲਡੀ ਬਰਾੜ ਨੇ ਇਸ ਪੋਸਟ 'ਚ ਲਿਖਿਆ,"ਥੋੜੇ ਦਿਨ ਪਹਿਲਾਂ ਜੋ ਅੰਮ੍ਰਿਤਸਰ 'ਚ ਐਨਕਾਊਂਟਰ ਹੋਇਆ ਜਿਸ ਵਿੱਚ ਸਾਡੇ 2 ਵੀਰਾ ਦੀ ਮੌਤ ਹੋ ਗਈ ਜਗਰੂਪ ਤੇ ਮਨਪ੍ਰੀਤ ਦੋਨੋਂ ਸਾਡੇ ਬੱਬਰ ਸ਼ੇਰ ਸੀ।ਸਾਡੇ ਲਈ ਇਹਨਾਂ ਨੇ ਬਹੁਤ ਕੁੱਛ ਕੀਤਾ ਆ ਅਸੀਂ ਹਮੇਸ਼ਾ ਇਨ੍ਹਾਂ ਦੇ ਅਹਿਸਾਨਮੰਦ ਰਹਾਂਗੇ।

ਲਾਰੈਂਸ-ਰਿੰਦਾ ਗੈਂਗ ਦਾ ਪਰਦਾਫਾਸ਼ ਕਰਨ ਮਗਰੋਂ ਪੰਜਾਬ ਪੁਲਿਸ ਨੇ ਗਿਰੋਹ ਦੇ 13 ਹੋਰ ਕਾਰਕੁਨ ਕੀਤੇ ਗ੍ਰਿਫ਼ਤਾਰ

 ਆਈਜੀਪੀ ਸੁਖਚੈਨ ਗਿੱਲ ਨੇ ਕਿਹਾ ਕਿ ਇਸ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ, ਪੰਜਾਬ ਪੁਲਿਸ ਨੇ ਘੱਟੋ-ਘੱਟ ਪੰਜ ਕਤਲਾਂ ਅਤੇ ਸੱਤ ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕੀਤਾ ਹੈ।

Sidhu Moosewala Muder : ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ 'ਤੇ ਜੇਲ੍ਹ 'ਚ ਹਮਲਾ, ਸਤਬੀਰ ਦੇ ਸਿਰ ਅਤੇ ਲੱਤਾਂ ਤੇ ਲੱਗੀਆਂ ਸੱਟਾਂ

ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲਾ ਸ਼ੂਟਰ ਅੰਕਿਤ ਸਿਰਸਾ ਗ੍ਰਿਫਤਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਰਹੱਸ 'ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਸਿੱਧੂ ਨੂੰ ਗੋਲੀ ਮਾਰਨ ਵਾਲਾ ਅੰਕਿਤ ਸਿਰਸਾ ਉਹੀ ਸ਼ੂਟਰ ਹੈ।

ਅੰਮ੍ਰਿਤਸਰ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਕਮਾਂਡੋ ਅਤੇ ਬਖਤਰਬੰਦ ਗੱਡੀਆਂ ਤਾਇਨਾਤ ਹਨ। ਥ੍ਰੀ ਲੇਅਰ ਸਕਿਓਰਿਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਪੁਲਿਸ ਵਾਲੇ ਲਾਰੇਂਸ ਬਿਸ਼ਨੋਈ ਤੋਂ ਸਾਰੀ ਰਾਤ ਪੁੱਛਗਿੱਛ ਕਰਦੇ ਰਹੇ।

ਸਰਕਾਰ ਨੇ ਸਿੱਧੂ ਮੂਸੇਵਾਲਾ ਦਾ ਆਖਰੀ ਗੀਤ SYL ਯੂਟਿਊਬ ਤੋਂ ਹਟਾਇਆ

1976 'ਚ ਐਸਵਾਈਐਲ ਨੂੰ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਨੂੰ 35-35 ਲੱਖ ਏਕੜ ਫੁੱਟ ਪਾਣੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਇਸ 'ਚ ਲਗਪਗ ਦੋ ਲੱਖ ਏਕੜ ਫੁੱਟ ਪਾਣੀ ਰਾਜਧਾਨੀ ਦਿੱਲੀ ਨੂੰ ਵੀ ਭੇਜਣਾ ਸੀ।

ਵਿਧਾਨ ਸਭਾ 'ਚ ਮੂਸੇਵਾਲਾ ਹੱਤਿਆ ਨੂੰ ਲੈ ਕੇ ਘਿਰੀ ਸਰਕਾਰ , ਕਾਂਗਰਸ ਤੇ ਅਕਾਲੀ ਦਲ ਨੇ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

 ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ 10 ਕਮਾਂਡੋ ਦਿੱਤੇ ਸਨ। ਫਿਰ ਗੈਂਗਸਟਰ ਸ਼ਾਹਰੁਖ ਨੇ ਵੀ ਕਿਹਾ ਕਿ ਉਹ ਮੂਸੇਵਾਲਾ ਨੂੰ ਮਾਰਨ ਗਿਆ ਸੀ ਪਰ ਉਹ ਉਥੇ ਕਮਾਂਡੋ ਦੇਖ ਕੇ ਵਾਪਸ ਮੁੜ ਆਇਆ। ਫਿਰ 'ਆਪ' ਸਰਕਾਰ ਨੇ ਪਹਿਲੇ 10 ਗੰਨਮੈਨਾਂ ਦੀ ਗਿਣਤੀ ਘਟਾ ਕੇ 4 ਕਰ ਦਿੱਤੀ। 

ਵਿਧਾਨ ਸਭਾ 'ਚ ਗੂੰਜਿਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ; ਸਿੱਧੂ ਮੂਸੇਵਾਲਾ ਦੇ ਕਤਲ ਲਈ ਆਪ 'ਜ਼ਿੰਮੇਵਾਰ'

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਤੁਸੀਂ ਸਿੱਧੂ ਮੂਸੇਵਾਲਾ ਨੂੰ 10 ਸੁਰੱਖਿਆ ਗਾਰਡ ਦਿੱਤੇ ਸਨ ਪਰ ਤੁਹਾਡੀ ਸਰਕਾਰ ਨੇ ਗਾਰਡ ਵਾਪਸ ਲੈ ਲਏ। ਇਸ ਮਗਰੋਂ ਇਹ ਜਨਤਕ ਤੌਰ 'ਤੇ ਦੱਸਿਆ ਗਿਆ ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋਈ। 

ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਦਾਅਵਾ, ਹੁਣ ਮੂਸੇਵਾਲਾ ਦਾ ਨਾਂ ਇਸ ਆਗੂ ਨਾਲ ਜੋੜਿਆ

ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਲਈ ਸੀ। ਕੈਨੇਡੀਅਨ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਨੇ ਦੱਸਿਆ ਕਿ ਮੂਸੇਵਾਲਾ ਨੇ ਅੰਸਾਰੀ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਗੈਂਗਸਟਰ ਦੇ ਦਾਅਵਿਆਂ ਦੀ ਜਾਂਚ ਕਰਨਗੇ।

ਸੰਗਰੂਰ ਜ਼ਿਮਨੀ ਚੋਣ : ਵੋਟ ਦੀ ਸੱਟ ਨਾਲ ਮੂਸੇਵਾਲਾ ਦੇ ਕਤਲ ਦਾ ਬਦਲਾ ਲਓ

ਸੰਗਰੂਰ ਖੇਤਰ ਦੇ ਲੋਕਾਂ ਲਈ ਹਰ ਫਰੰਟ 'ਤੇ ਫੇਲ੍ਹ ਰਹੀ ਆਪ ਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਇਹ ਸੁਨਹਿਰੀ ਮੌਕਾ ਹੈ।  ਉਨ੍ਹਾਂ ਪੰਜਾਬੀਆਂ ਨੂੰ ਕਿਹਾ ਕਿ ਭਾਵੇਂ ਬਾਹਰੋਂ ਰਾਜ ਸਭਾ ਦੇ ਉਮੀਦਵਾਰਾਂ ਨੂੰ ਸ਼ੱਕੀ ਢੰਗ ਨਾਲ ਲਿਆਉਣਾ ਅਤੇ ਥੋਪਣਾ ਜਾਂ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਅਜ਼ਾਦੀ ਦੇਣੀ ਹੋਵੇ, ਇਨ੍ਹਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਦਾ ਸਮਾਂ ਆ ਗਿਆ ਹੈ।

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਲੋਕਾਂ ਨੂੰ ਸਿਰਫ਼ ਐਤਵਾਰ ਨੂੰ ਮਿਲਣ ਲਈ ਕਿਹਾ....

ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ `ਤੇ ਪਰਿਵਾਰ ਵੱਲੋਂ ਇੱਕ ਪੋਸਟ ਪਾਈ ਗਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਜੇ ਕੋਈ ਸਿੱਧੂ ਦੇ ਮਾਪਿਆਂ ਨੂੰ ਅਫ਼ਸੋਸ ਲਈ ਮਿਲਣਾ ਚਾਹੁੰਦਾ ਹੈ। ਉਹ ਸਿਰਫ਼ ਐਤਵਾਰ ਦੇ ਦਿਨ ਹੀ ਮਿਲੇ, ਕਿਉਂਕਿ ਸਿੱਧੂ ਦੇ ਮਾਪਿਆਂ ਨੂੰ ਅਰਾਮ ਤੇ ਸਮੇਂ ਦੀ ਲੋੜ ਹੈ, ਤਾਂ ਕਿ ਉਹ ਆਪਣੇ ਬੱਚੇ ਦੀ ਮੌਤ ਦੇ ਗਮ ਤੋਂ ਉੱਭਰ ਸਕਣ।

Sidhu Moosewala Murder : ਦਿੱਲੀ ਪੁਲਿਸ ਨੇ 2 ਸ਼ੂਟਰਾਂ ਸਣੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 8 ਗ੍ਰੇਨੇਡ, 9 ਡੈਟੋਨੇਟਰ ਬਰਾਮਦ

ਵਿਸ਼ੇਸ਼ ਸੈੱਲ ਇਸ 'ਤੇ ਲਗਾਤਾਰ ਕੰਮ ਕਰ ਰਿਹਾ ਸੀ।ਉਸ ਨੇ ਦੱਸਿਆ ਕਿ ਉਹ ਆਪਣੇ ਸਿੰਡੀਕੇਟ ਦੇ ਮੈਂਬਰਾਂ ਤੋਂ ਪੁੱਛਗਿੱਛ ਕਰ ਰਿਹਾ ਹੈ।ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਛੇ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ। ਉਸ ਦਿਨ 2 ਮਾਡਿਊਲ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਦੋਵੇਂ ਮਾਡਿਊਲ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਬੋਲੈਰੋ ਕਾਰ ਕਸ਼ਿਸ਼ ਚਲਾ ਰਿਹਾ ਸੀ

ਪੰਜਾਬ ਪੁਲਿਸ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਕੇਂਦਰੀ ਏਜੰਸੀਆਂ ਤੇ ਸੂਬੇ ਦੇ ਹੋਰ ਪੁਲਿਸ ਬਲਾਂ ਨਾਲ ਨਜ਼ਦੀਕੀ ਤਾਲਮੇਲ ਰਾਹੀਂ ਕਰ ਰਹੀ ਕੰਮ

ਤਿਹਾੜ ਜੇਲ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਹੋਰ 9 ਦੋਸ਼ੀਆਂ ਦੀ ਪਛਾਣ ਚਰਨਜੀਤ ਸਿੰਘ ਉਰਫ ਚੇਤਨ ਵਾਸੀ ਬਲਰਾਮ ਨਗਰ ਬਠਿੰਡਾ; ਹਰਿਆਣਾ ਦੇ ਸਿਰਸਾ ਦੇ ਸੰਦੀਪ ਸਿੰਘ ਉਰਫ਼ ਕੇਕੜਾ; ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਬਠਿੰਡਾ; ਮਨਪ੍ਰੀਤ ਭਾਊ ਵਾਸੀ ਢੈਪਈ..

ਸਿੱਧੂ ਮੂਸੇਵਾਲਾ ਕਤਲ ਕਾਂਡ ਮਗਰੋਂ ਪੱਬਾਂ ਭਾਰ 'ਆਪ', ਸੀਐਮ ਭਗਵੰਤ ਮਾਨ ਨੇ ਛੇ ਮੰਤਰੀਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

 ਆਪ ਨੇ ਸੋਮਵਾਰ ਨੂੰ ਸੰਗਰੂਰ ਵਿੱਚ ਆਪਣਾ ਗੜ੍ਹ ਬਰਕਰਾਰ ਰੱਖਣ ਲਈ ਛੇ ਮੰਤਰੀਆਂ ਨੂੰ ਚੋਣ ਪ੍ਰਚਾਰ ਲਈ ਤਾਇਨਾਤ ਕੀਤਾ ਹੈ। ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ, ਬ੍ਰਹਮ ਸ਼ੰਕਰ ਜ਼ਿੰਪਾ, ਡਾ. ਬਲਜੀਤ ਕੌਰ, ਹਰਭਜਨ ਸਿੰਘ, ਗੁਰਮੀਤ ਸਿੰਘ ਮੀਤ ਹੇਅਰ ਤੇ ਲਾਲਜੀਤ ਸਿੰਘ ਭੁੱਲਰ ਨੂੰ ਸੰਗਰੂਰ ਸੰਸਦੀ ਹਲਕੇ ਅਧੀਨ ਆਉਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ

ਸਿੱਧੂ ਮੂਸੇਵਾਲਾ ਨੂੰ ਗੋਲੀਆਂ ਵਾਲੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗ੍ਰਿਫਤਾਰ

ਸੰਤੋਸ਼ ਜਾਧਵ ਬਦਨਾਮ ਗੈਂਗਸਟਰ ਅਰੁਣ ਗਵਲੀ ਗੈਂਗ ਦਾ ਸਰਗਨਾ ਹੈ। ਦਿੱਲੀ ਪੁਲਿਸ ਨੇ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਨੂੰ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਦੱਸਿਆ ਸੀ।

Sidhu Moosewala Murder : ਸਿੱਧੂ ਮੂਸੇਵਾਲਾ ਕਤਲ ਕੇਸ 'ਚ 6 ਸ਼ੂਟਰਾਂਂ ਦੀ ਪਛਾਣ

 ਐੱਲਓਸੀ ਸਪੈਸ਼ਲ ਸੈੱਲ ਨੇ ਖੁਲਵਾਈ ਸੀ। ਜਿਨ੍ਹਾਂ 8 ਸ਼ਾਰਪੂਟਰਾਂ ਦੇ ਨਾਂ ਪਹਿਲਾਂ ਸਾਹਮਣੇ ਆਏ ਸਨ, ਉਨ੍ਹਾਂ 'ਚੋਂ 4 ਦੀ ਭੂਮਿਕਾ ਸਪੱਸ਼ਟ ਹੋ ਗਈ ਹੈ। ਮਹਾਕਾਲ ਤੋਂ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਨੂੰ 3.50 ਲੱਖ ਦਿੱਤੇ ਗਏ ਸਨ। ਮਹਾਕਾਲ ਨੂੰ 50 ਹਜ਼ਾਰ ਰੁਪਏ ਮਿਲੇ ਸਨ। ਨਿਸ਼ਾਨੇਬਾਜ਼ਾਂ ਦੀ ਵਿਵਸਥਾ ਦਾ ਕੰਮ ਵਿਕਰਮ ਬਰਾੜ ਨੇ ਕੀਤਾ।

 

ਸਿੱਧੂ ਮੂਸੇਵਾਲਾ ਦੇ 20 ਸਾਲਾ ਫੈਨ ਨੇ ਨਿਗਲਿਆ ਜ਼ਹਿਰ, ਇਲਾਜ ਦੌਰਾਨ ਮੌਤ

ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ ਜਿਸ ਦੇ ਗਾਣੇ ਬਹੁਤ ਸੁਣਦਾ ਸੀ। ਉਸ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਅਤੇ ਉਸ ਦਿਨ ਤੋਂ ਹੀ ਉਹ ਪਰੇਸ਼ਾਨ ਸੀ। ਉਸ ਦੇ ਕੱਲ੍ਹ ਭੋਗ ਦਾ ਲਾਈਵ ਵੀਡੀਓ ਦੇਖਦਿਆਂ ਉਸ ਨੇ ਪਰੇਸ਼ਾਨ ਹੋ ਕੇ ਸਾਢੇ 12 ਵਜੇ ਜ਼ਹਿਰੀਲੀ ਚੀਜ਼ ਪੀ ਲਈ। ਉਸ ਦੀ ਤਬੀਅਤ ਵਿਗੜਨ ’ਤੇ ਉਸ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ। 

Red Corner Notice: ਹਰਵਿੰਦਰ ਰਿੰਦਾ ਤੇ ਗੋਲਡੀ ਬਰਾੜ ਖਿਲਾਫ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ

ਇੰਟਰਪੋਲ ਹੈੱਡਕੁਆਰਟਰ ਨੇ ਦੋਵਾਂ ਅਪਰਾਧੀਆਂ ਦੀ ਜਾਂਚ ਤੋਂ ਬਾਅਦ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸ ਰੈੱਡ ਕਾਰਨਰ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਹੁਣ ਇੰਟਰਪੋਲ ਦੇ ਸਾਰੇ ਮੈਂਬਰ ਦੇਸ਼ਾਂ ਦੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਦੋਵਾਂ ਨੂੰ ਗ੍ਰਿਫਤਾਰ ਕਰਨ ਦੇ ਅਧਿਕਾਰ ਮਿਲ ਗਏ ਹਨ।

ਸਿੱਧੂ ਮੂਸੇਵਾਲਾ ਕਤਲ ਕੇਸ: ਵਿਦੇਸ਼ 'ਚ ਬੈਠੇ ਚੋਟੀ ਦੇ ਗੈਂਗਸਟਰ ਗੋਲਡੀ ਬਰਾੜ, ਹਰਵਿੰਦਰ ਰਿੰਦਾ ਖਿਲਾਫ਼ ਅੰਤਰਰਾਸ਼ਟਰੀ ਗ੍ਰਿਫਤਾਰੀ ਵਾਰੰਟ ਲਈ ਪੰਜਾਬ ਵੱਲੋਂ ਠੋਸ ਯਤਨ ਜਾਰੀ

ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ 19 ਮਈ, 2022 ਨੂੰ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਜਵੀਜ਼ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ.ਬੀ.ਆਈ.) ਨੂੰ ਭੇਜ ਦਿੱਤੀ ਸੀ, ਤਾਂ ਜੋ ਉਸ ਨੂੰ ਕਾਬੂ ਕਰਕੇ ਭਾਰਤ ਲਿਆਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ।

Sidhu Moosewala's Last Prayer: ਸੀਐਮ ਮਾਨ ਨੇ ਸਿੱਧੂ ਮੂਸੇਵਾਲਾ ‌ਦੀ ਅੰਤਿਮ ਅਰਦਾਸ 'ਚ ਭੇਜਿਆ ਭਾਵੁਕ ਸ਼ੋਕ ਸੰਦੇਸ਼

ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੋ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਿੱਧੂ ਮੂਸੇਵਾਲਾ ਨੇ ਭਾਵੇ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ 

ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਰਾਹੁਲ ਗਾਂਧੀ, ਮਾਨਸਾ ਜਾ ਰਿਹਾ ਕਾਫਲਾ ਲਗਪਗ 15 ਮਿੰਟ ਤਕ ਭਟਕਦਾ ਰਿਹਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਇਸ ਦਿਨ ਦੇ ਸਬੰਧ ਵਿੱਚ ਪਰਿਵਾਰ ਤੇ ਦੋਸਤਾਂ ਵੱਲੋਂ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ 8 ਤਰੀਕ ਨੂੰ ਨੌਜਵਾਨ ਪੱਗ ਬੰਨ੍ਹ ਕੇ ਭੋਗ ਵਿੱਚ ਸ਼ਾਮਲ ਹੋਣ।

ਹਾਈਕੋਰਟ ਪੁੱਜੇ ਗੈਂਗਸਟਰ; ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਐਂਨਕਾਊਂਟਰ ਦਾ ਡਰ

 ਜੱਗੂ ਦੀ ਮਾਂ ਨੇ ਪੁਲਿਸ 'ਤੇ ਵੀ ਆਪਣੇ ਪੁੱਤਰ ਦਾ ਪੁਲਿਸ ਮੁਕਾਬਲਾ ਕਰਨ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਸਬੰਧ 'ਚ ਦਾਇਰ ਪਟੀਸ਼ਨ 'ਚ ਕਿਹਾ ਹੈ ਕਿ ਪਿਛਲੇ ਸਾਲ ਵਿੱਕੀ ਮਿੱਡੂਖੇੜਾ ਦੀ ਹੱਤਿਆ ਵਿਚ ਜਦੋਂ ਕੋਈ ਕਾਮਯਾਬੀ ਨਹੀਂ ਮਿਲੀ ਸੀ ਤਾਂ ਪੁਲਿਸ ਨੇ ਉਸ ਦੇ ਪੁੱਤਰ ਦਾ ਨਾਂ ਇਸ ਮਾਮਲੇ ਵਿਚ ਸ਼ਾਮਲ ਕਰ ਦਿੱਤਾ ਸੀ।

Sidhu Moosewala Murder : ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਸ਼ਾਰਪ ਸ਼ੂਟਰ ਰੂਪਾ ਦੇ ਘਰ ਪੁਲਿਸ ਨੇ ਮਾਰਿਆ ਛਾਪਾ, ਮਾਂ ਨੇ ਕਿਹਾ- ਦੇਖਦਿਆਂ ਹੀ ਗੋਲੀ ਮਾਰ ਦਿਓ

ਪੰਜਾਬ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਵਿਚ ਉਸ ਦਾ ਨਾਂ ਆਉਣ ਤੋਂ ਬਾਅਦ ਜਿਥੇ ਸਾਰਾ ਇਲਾਕਾ ਹੈਰਾਨ ਹੈ ਮਿਲੀ ਜਾਣਕਾਰੀ ਅਨੁਸਾਰ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਪਹਿਲਾਂ ਡਰਾਇਵਰੀ ਦੇ ਪੇਸ਼ੇ ਨਾਲ ਜੁੜਿਆ ਹੋਇਆ ਸੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਣ ਲੜਨ ਦੀਆਂ ਖਬਰਾਂ 'ਤੇ ਲਾਈ ਬਰੇਕ, ਕਿਹਾ - ਅਜੇ ਮੇਰੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ

 ਮੈਂ ਕੋਈ ਚੋਣ ਨਹੀਂ ਲੜ ਰਿਹਾ ਹਾਂ। ਸੋਸ਼ਲ ਮੀਡੀਆ ਉਤੇ ਵੇਖ ਕੇ ਮੇਰਾ ਮਨ ਬੜਾ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ 'ਤੇ ਵਿਸ਼ਵਾਸ ਨਾ ਕਰੋ।

ਸਿੱਧੂ ਮੂਸੇਵਾਲਾ ਦੇ ਮਾਤਾ- ਪਿਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਭਾਵੁਕ ਹੋਏ ਪਿਤਾ

ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਆਪਣੇ ਬੇਟੇ ਲਈ ਇਨਸਾਫ ਮੰਗ ਰਿਹਾ ਹੈ। ਇਸੇ ਸਿਲਸਿਲੇ 'ਚ ਪਰਿਵਾਰ ਨੇ ਅੱਜ ਚੰਡੀਗੜ੍ਹ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਰਹੂਮ ਗਾਇਕ ਦੇ ਪਿਤਾ ਭਾਵੁਕ ਹੋ ਗਏ। ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਸਿੱਧੂ ਮੂਸੇਵਾਲਾ ਕਤਲ ਕੇਸ: ਹਾਈ ਕੋਰਟ ਨੇ ਆਪਣੇ ਜੱਜ ਤੋਂ ਜਾਂਚ ਦੀ ਪਟੀਸ਼ਨ ਕਿਤੀ ਖਾਰਜ

Moosewala Killing: 'ਆਪ' ਸਰਕਾਰ ਨੇ ਸੋਮਵਾਰ ਨੂੰ ਹਾਈਕੋਰਟ ਨੂੰ ਪੱਤਰ ਲਿਖ ਕੇ ਮੂਸੇਵਾਲਾ ਦੀ ਹੱਤਿਆ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਇੱਕ ਜੱਜ ਨਿਯੁਕਤ ਕਰਨ ਦੀ ਅਪੀਲ ਕੀਤੀ ਸੀ।.........

ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ ਪ੍ਰਗਟਾਉਣ ਕੇਂਦਰੀ ਮੰਤਰੀ ਗਜ਼ੇਂਦਰ ਸ਼ੇਖਾਵਤ, ਸੁਨੀਲ ਜਾਖੜ ਸਣੇ ਕਈ ਵੱਡੇ ਆਗੂ

ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਵੀ ਘਟਨਾ ਵਾਲੇ ਦਿਨ ਸਿੱਧੂ ਮੂਸੇਵਾਲਾ ਦੇ ਨਾਲ ਗੱਡੀ ’ਚ ਸਵਾਰ ਗੁਰਵਿੰਦਰ ਸਿੰਘ ਜੋ ਕਿ ਡੀਐਮਸੀ ਲੁਧਿਆਣਾ ਵਿਖੇ ਜ਼ਖਮੀ ਹੈ।

ਸਿੱਧੂ ਮੂਸੇਵਾਲਾ ਕਤਲਕਾਂਡ; ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਜਲਦ ਲਿਆਵੇਗੀ ਪੰਜਾਬ : SSP ਮਾਨਸਾ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਦਾ 5 ਦਿਨਾਂ ਦਾ ਰਿਮਾਂਡ ਲਿਆ ਹੋਇਆ। ਹਾਲਾਂਕਿ ਬਿਸ਼ਨੋਈ ਨੂੰ ਪੰਜਾਬ ਪੁੁਲਿਸ ਤੋਂ ਐਨਕਾਊਂਟਰ ਦਾ ਡਰ ਸਤਾ ਰਿਹਾ।

ਗਾਇਕ ਮਨਕੀਰਤ ਔਲਖ ਦਾ ਵੱਡਾ ਬਿਆਨ- ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸ਼ਾਨ ਸੀ, ਕਤਲ ਨਾਲ....

ਹੱਥ ਜੋੜ ਕੇ ਮੀਡੀਆ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਹਿਲਾਂ ਉਨ੍ਹਾਂ ਦੀ ਤਸਦੀਕ ਕਰੋ। ਔਲਖ ਨੇ ਕਿਹਾ ਕਿ ਉਹ ਜੋ ਵੀ ਹੈ, ਉਹ ਆਪਣੀ ਮਿਹਨਤ ਸਦਕਾ ਹੈ। ਉਸ ਦਾ ਕਿਸੇ ਗੈਂਗਸਟਰ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੂੰ ਕਿਸੇ ਦੇ ਮਾਰੇ ਜਾਣ ਦਾ ਕੋਈ ਡਰ ਨਹੀਂ ਹੈ।

Sidhu Moosewala Death : ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੇ ਸੀਐਮ ਮਾਨ ਦੀ ਪਹਿਲੀ ਪ੍ਰਤੀਕਿਰਿਆ, ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ

Advertisement