Sidhu Moosewala Murder : ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐੱਚਐੱਸ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਤੇ ਕਿਹਾ ਹੈ ਕਿ ਸਪੈਸ਼ਲ ਸੈੱਲ ਦੀਆਂ ਟੀਮਾਂ ਮੂਸੇਵਾਲਾ ਕਤਲ ਕੇਸ ਦੀ ਲਗਾਤਾਰ ਜਾਂਚ ਕਰ ਰਹੀਆਂ ਹਨ। ਇਸ ਮਾਮਲੇ ਵਿਚ ਜਿਸ ਤਰ੍ਹਾਂ ਨਾਲ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਨੂੰ ਬਹੁਤ ਹੀ ਸੰਗਠਿਤ ਢੰਗ ਨਾਲ ਅੰਜਾਮ ਦਿੱਤਾ ਗਿਆ ਸੀ।ਧਾਲੀਵਾਲ ਮੁਤਾਬਕ ਇਸ ਕਤਲ 'ਚ ਇੱਕ ਹੋਰ ਸ਼ੂਟਰ ਦੀ ਪਛਾਣ ਹੋਈ ਹੈ, ਜਿਸ ਦਾ ਨਾਮ ਵਿਕਰਮ ਬਰਾੜ ਹੈ। ਜਿਸ ਦੀ ਐੱਲਓਸੀ ਸਪੈਸ਼ਲ ਸੈੱਲ ਨੇ ਖੁਲਵਾਈ ਸੀ। ਜਿਨ੍ਹਾਂ 8 ਸ਼ਾਰਪੂਟਰਾਂ ਦੇ ਨਾਂ ਪਹਿਲਾਂ ਸਾਹਮਣੇ ਆਏ ਸਨ, ਉਨ੍ਹਾਂ 'ਚੋਂ 4 ਦੀ ਭੂਮਿਕਾ ਸਪੱਸ਼ਟ ਹੋ ਗਈ ਹੈ। ਮਹਾਕਾਲ ਤੋਂ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਨੂੰ 3.50 ਲੱਖ ਦਿੱਤੇ ਗਏ ਸਨ। ਮਹਾਕਾਲ ਨੂੰ 50 ਹਜ਼ਾਰ ਰੁਪਏ ਮਿਲੇ ਸਨ। ਨਿਸ਼ਾਨੇਬਾਜ਼ਾਂ ਦੀ ਵਿਵਸਥਾ ਦਾ ਕੰਮ ਵਿਕਰਮ ਬਰਾੜ ਨੇ ਕੀਤਾ।