Sidhu moosewala murder : ਸਿੱਧੂ ਮੂਸੇਵਾਲਾ ਦੀ ਅਚਾਨਕ ਮੌਤ ਨੇ ਦੇਸ਼ ਦੁਨੀਆ `ਚ ਵੱਸਦੇ ਉਨ੍ਹਾਂ ਦੇ ਫ਼ੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਹਾਲੇ ਤੱਕ ਵੀ ਇਹ ਯਕੀਨ ਕਰ ਪਾਉਣਾ ਮੁਸ਼ਕਲ ਹੈ ਕਿ ਮੂਸੇਵਾਲਾ ਹੁਣ ਸਾਡੇ ਵਿਚ ਨਹੀਂ ਰਿਹਾ। ਇਸ ਵਿਚਾਲੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਘਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਹਰ ਕੋਈ ਆਪਣੇ ਚਹੇਤੇ ਸਟਾਰ ਦੀ ਮੌਤ ਦਾ ਦੁੱਖ ਉਨ੍ਹਾਂ ਦੇ ਮਾਪਿਆਂ ਨਾਲ ਸਾਂਝਾ ਕਰਨ ਸਿੱਧੂ ਦੇ ਘਰ ਜਾ ਰਿਹਾ ਹੈ। ਹੁਣ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ `ਤੇ ਪਰਿਵਾਰ ਵੱਲੋਂ ਇੱਕ ਪੋਸਟ ਪਾਈ ਗਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਜੇ ਕੋਈ ਸਿੱਧੂ ਦੇ ਮਾਪਿਆਂ ਨੂੰ ਅਫ਼ਸੋਸ ਲਈ ਮਿਲਣਾ ਚਾਹੁੰਦਾ ਹੈ। ਉਹ ਸਿਰਫ਼ ਐਤਵਾਰ ਦੇ ਦਿਨ ਹੀ ਮਿਲੇ, ਕਿਉਂਕਿ ਸਿੱਧੂ ਦੇ ਮਾਪਿਆਂ ਨੂੰ ਅਰਾਮ ਤੇ ਸਮੇਂ ਦੀ ਲੋੜ ਹੈ, ਤਾਂ ਕਿ ਉਹ ਆਪਣੇ ਬੱਚੇ ਦੀ ਮੌਤ ਦੇ ਗਮ ਤੋਂ ਉੱਭਰ ਸਕਣ।