Friday, April 04, 2025

Punjab

ਸਿੱਧੂ ਮੂਸੇਵਾਲਾ ਦੇ 20 ਸਾਲਾ ਫੈਨ ਨੇ ਨਿਗਲਿਆ ਜ਼ਹਿਰ, ਇਲਾਜ ਦੌਰਾਨ ਮੌਤ

Sidhu Moosewala Murder

June 10, 2022 12:44 PM

ਡੇਰਾਬੱਸੀ : ਮਰਹੂਮ ਗਾਇਕ ਸਿੱਧੂ ਮੁਸੇਵਾਲੇ ਦੇ ਫੈਨ ਜਸਵਿੰਦਰ ਸਿੰਘ (20 ਸਾਲ) ਨੇ ਜ਼ਹਿਰੀਲੀ ਚੀਜ਼ ਕੇ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਨੇ ਲੰਘੇ ਕਲ੍ਹ ਉਸਦਾ ਭੋਗ ਲਾਈਵ ਦੇਖਦਿਆਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਪੀ ਲਈ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ ਜਿਸ ਦੇ ਗਾਣੇ ਬਹੁਤ ਸੁਣਦਾ ਸੀ। ਉਸ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਅਤੇ ਉਸ ਦਿਨ ਤੋਂ ਹੀ ਉਹ ਪਰੇਸ਼ਾਨ ਸੀ। ਉਸ ਦੇ ਕੱਲ੍ਹ ਭੋਗ ਦਾ ਲਾਈਵ ਵੀਡੀਓ ਦੇਖਦਿਆਂ ਉਸ ਨੇ ਪਰੇਸ਼ਾਨ ਹੋ ਕੇ ਸਾਢੇ 12 ਵਜੇ ਜ਼ਹਿਰੀਲੀ ਚੀਜ਼ ਪੀ ਲਈ। ਉਸ ਦੀ ਤਬੀਅਤ ਵਿਗੜਨ ’ਤੇ ਉਸ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ। 

Have something to say? Post your comment