Wednesday, April 02, 2025

Punjab

ਅੰਮ੍ਰਿਤਸਰ ਐਂਨਕਾਊਂਟਰ ਤੋਂ ਬਾਅਦ ਗੋਲਡੀ ਬਰਾੜ ਨੇ ਪਾਈ ਫੇਸਬੁੱਕ ਪੋਸਟ, ਜਗਰੂਪ ਤੇ ਮਨਪ੍ਰੀਤ ਸੀ ਬੱਬਰ ਸ਼ੇਰ

Goldy Brar

July 25, 2022 06:35 AM

ਮੋਹਾਲੀ:  ਪਿਛਲੀ ਦਿਨੀਂ ਅੰਮ੍ਰਿਤਸਰ 'ਚ AGTF ਵੱਲੋਂ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਿੰਡ 'ਚ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਉਰਫ ਮੰਨੂ ਕੁੱਸਾ ਨੂੰ 5 ਘੰਟੇ ਤੱਕ ਚੱਲੇ ਆਪ੍ਰੇਸ਼ਨ 'ਚ ਮਾਰ ਦਿੱਤਾ ਸੀ।ਰੂਪਾ ਅਤੇ ਕੁੱਸਾ ਦੋਵੇਂ ਕਥਿਤ ਤੌਰ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ।ਹੁਣ ਇਸ ਮਾਮਲੇ 'ਚ ਇਸ ਪੂਰੇ ਕਤਲ ਕਾਂਡ ਪਿੱਛੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਇਸ ਪੋਸਟ ਸਾਹਮਣੇ ਆਈ ਹੈ।

ਗੋਲਡੀ ਬਰਾੜ ਨੇ ਇਸ ਪੋਸਟ 'ਚ ਲਿਖਿਆ,"ਥੋੜੇ ਦਿਨ ਪਹਿਲਾਂ ਜੋ ਅੰਮ੍ਰਿਤਸਰ 'ਚ ਐਨਕਾਊਂਟਰ ਹੋਇਆ ਜਿਸ ਵਿੱਚ ਸਾਡੇ 2 ਵੀਰਾ ਦੀ ਮੌਤ ਹੋ ਗਈ ਜਗਰੂਪ ਤੇ ਮਨਪ੍ਰੀਤ ਦੋਨੋਂ ਸਾਡੇ ਬੱਬਰ ਸ਼ੇਰ ਸੀ।ਸਾਡੇ ਲਈ ਇਹਨਾਂ ਨੇ ਬਹੁਤ ਕੁੱਛ ਕੀਤਾ ਆ ਅਸੀਂ ਹਮੇਸ਼ਾ ਇਨ੍ਹਾਂ ਦੇ ਅਹਿਸਾਨਮੰਦ ਰਹਾਂਗੇ।ਇਨ੍ਹਾਂ ਦੇ ਪਰਿਵਾਰ ਨਾਲ ਹਮੇਸ਼ਾਂ ਹਾਜ਼ਿਰ ਰਹਾਂਗੇ ਪੂਰੀ ਮਦਦ ਕਰਦੇ ਰਹਾਂਗੇ।ਮੈਂ ਧੰਨਵਾਦ ਕਰਦਾਂ ਹਾਂ ਸਾਡੇ ਛੋਟੇ ਵੀਰ ਗੋਲੀ ਕਾਜ਼ੀਕੋਟ ਦਾ ਜਿਸ ਨੇ ਮੇਰੇ ਨਾਲ ਇਹ ਦੋਨਾਂ ਦੀ ਮੁਲਾਕਾਤ ਕਰਵਾਈ ਸੀ।

Have something to say? Post your comment