Sidhu Moosewala Murdur : ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਉਸ ਦੇ ਕਤਲ ਪਿੱਛੇ ਕੁਝ ਸਿਆਸੀ ਲੋਕਾਂ ਅਤੇ ਮੂਸੇਵਾਲਾ ਦੇ ਕਰੀਬੀਆਂ ਦਾ ਹੱਥ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਉਹ ਜਲਦ ਹੀ ਇਨ੍ਹਾਂ ਸਾਰਿਆਂ ਦੇ ਨਾਂਵਾਂ ਦਾ ਖੁਲਾਸਾ ਕਰਨਗੇ। ਹੁਣ ਬਲਕੌਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਦੇ ਕਤਲ ਪਿੱਛੇ ਕੀ ਕਾਰਨ ਸੀ ਅਤੇ ਮੂਸੇਵਾਲਾ ਕੌਣ-ਕੌਣ ਸਨ, ਜਿਨ੍ਹਾਂ ਨੂੰ ਖੜਕਾਉਂਦਾ ਸੀ ਅਤੇ ਕਿਉਂ।
ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਉਸਦੀ ਸਫਲਤਾ ਦਾ ਹੱਥ ਸੀ। ਕਿਉਂਕਿ ਮੂਸੇਵਾਲਾ ਬਹੁਤ ਹੀ ਘੱਟ ਸਮੇਂ ਵਿੱਚ ਸਫਲਤਾ ਦੇ ਉੱਚੇ ਮੁਕਾਮ 'ਤੇ ਪਹੁੰਚ ਗਿਆ ਸੀ। ਉਸ ਦੀ ਕਾਮਯਾਬੀ ਨੂੰ ਕੁਝ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਸਨ। ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਗਿਆ ਹੈ। ਬਲਕੌਰ ਨੇ ਅੱਗੇ ਦੱਸਿਆ ਕਿ ਕੁਝ ਲੋਕ ਉਸਨੂੰ ਆਪਣੀ ਸਫਲਤਾ ਦੀ ਪੌੜੀ ਬਣਾ ਕੇ ਆਪਣੇ ਕੈਰੀਅਰ ਦੀਆਂ ਉਚਾਈਆਂ ਨੂੰ ਸਥਾਪਤ ਕਰਨਾ ਚਾਹੁੰਦੇ ਸਨ। ਜੋ ਕਿ ਮੂਸੇਵਾਲਾ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਆਜ਼ਾਦ ਵਿਚਾਰ ਦਾ ਸੀ, ਇਸ ਲਈ ਉਸ ਨੂੰ ਮਾਰ ਦਿੱਤਾ ਗਿਆ।
ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਗੀਤਾਂ ਵਿੱਚੋਂ ਸ਼ਬਦ ਉਭਾਰ ਕੇ ਇਹੀ ਲੋਕ ਕਦੇ ਸਰਕਾਰ ਤੇ ਕਦੇ ਗੈਂਗਸਟਰਾਂ ਨੂੰ ਭੜਕਾਉਂਦੇ ਹਨ ਅਤੇ ਜਦੋਂ ਕੰਮ ਨਾ ਚੱਲਿਆ ਤਾਂ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ।