Friday, April 04, 2025

Punjab

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਣ ਲੜਨ ਦੀਆਂ ਖਬਰਾਂ 'ਤੇ ਲਾਈ ਬਰੇਕ, ਕਿਹਾ - ਅਜੇ ਮੇਰੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ

Late singer Sidhu Moosewala

June 04, 2022 09:59 PM

Sidhu Moose Wala Death : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਗਰੂਰ ਜਿਮਨੀ ਚੋਣਾਂ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਮੇਰੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ। ਮੈਂ ਕੋਈ ਚੋਣ ਨਹੀਂ ਲੜ ਰਿਹਾ ਹਾਂ। ਸੋਸ਼ਲ ਮੀਡੀਆ ਉਤੇ ਵੇਖ ਕੇ ਮੇਰਾ ਮਨ ਬੜਾ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ 'ਤੇ ਵਿਸ਼ਵਾਸ ਨਾ ਕਰੋ। ਮੈਂ ਚੋਣ ਨਹੀਂ ਲੜਨਾ ਚਾਹੁੰਦਾ। 8 ਤਰੀਕ ਨੂੰ ਮੇਰੇ ਪੁੱਤ ਦੀ ਅੰਤਿਮ ਅਰਦਾਸ ਹੈ ਅਤੇ ਤੁਸੀਂ ਸਾਰੇ ਪਹੁੰਚੋ। ਉਸ ਤੋਂ ਬਾਅਦ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ। ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਪਿਆਰ ਲਈ ਤੁਹਾਡਾ ਬਹੁਤ ਧੰਨਵਾਦ। ਮੇਰੇ ਪੁੱਤਰ ਦੀ ਚੀਕ ਅਜੇ ਠੰਢੀ ਨਹੀਂ ਹੋਈ,  ਮੇਰਾ ਚੋਣ ਲੜਨ ਦਾ ਮਨ ਨਹੀਂ ਹੈ ,ਇਨ੍ਹਾਂ ਖਬਰਾਂ 'ਤੇ ਵਿਸ਼ਵਾਸ ਨਾ ਕਰੋ।

Have something to say? Post your comment