Moosewala Killing: 'ਆਪ' ਸਰਕਾਰ ਨੇ ਸੋਮਵਾਰ ਨੂੰ ਹਾਈਕੋਰਟ ਨੂੰ ਪੱਤਰ ਲਿਖ ਕੇ ਮੂਸੇਵਾਲਾ ਦੀ ਹੱਤਿਆ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਇੱਕ ਜੱਜ ਨਿਯੁਕਤ ਕਰਨ ਦੀ ਅਪੀਲ ਕੀਤੀ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ-ਸਿਆਸਤਦਾਨ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਮੌਜੂਦਾ ਜੱਜ ਤੋਂ ਜਾਂਚ ਦੀ ਪੰਜਾਬ ਸਰਕਾਰ ਦੀ ਬੇਨਤੀ ਨੂੰ ਠੁਕਰਾ ਦਿੱਤਾ । ਹਾਈ ਕੋਰਟ ਇਸ ਵੇਲੇ ਪ੍ਰਵਾਨਿਤ ਗਿਣਤੀ ਤੋਂ 38 ਘੱਟ ਹੈ। ਹਾਈ ਕੋਰਟ ਵਿੱਚ ਤਕਰੀਬਨ 4,49,112 ਲੱਖ ਕੇਸ ਪੈਂਡਿੰਗ ਹਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਜਾਂਚ ਐਨਆਈਏ ਜਾਂ ਸੀਬੀਆਈ ਨੂੰ ਸੌਂਪੀ ਜਾਵੇ। ਪਰਿਵਾਰ ਨੇ ਸਰਕਾਰੀ ਕਾਰਵਾਈ ਦੀ ਉਡੀਕ ਵਿੱਚ ਮੂਸੇਵਾਲਾ ਦੇ ਸਸਕਾਰ ਨੂੰ ਇੱਕ ਦਿਨ ਲਈ ਰੋਕ ਦਿੱਤਾ ਸੀ। ਗ੍ਰਹਿ ਸਕੱਤਰ ਵੱਲੋਂ ਹਾਈਕੋਰਟ ਨੂੰ ਦਿੱਤੇ ਗਏ ਪੱਤਰ ਤੋਂ ਬਾਅਦ ਹੀ ਗਾਇਕ ਦੇ ਜੱਦੀ ਪਿੰਡ ਵਿੱਚ ਡੇਰਾ ਲਾ ਕੇ ਬੈਠੇ ਪਰਿਵਾਰ ਅਤੇ ਕਾਂਗਰਸੀ ਆਗੂ ਮੂਸੇਵਾਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਲਈ ਰਾਜ਼ੀ ਹੋ ਗਏ ਸਨ।
ਸਰਕਾਰ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ।