Wednesday, January 29, 2025

pakistan

Pakistan News: ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 17 ਫੌਜੀ ਜਵਾਨਾਂ ਦਾ ਹੋਈ ਮੌਤ

Terrorist Attack In Pakistan: ਪਾਕਿਸਤਾਨ 'ਚ ਬੁੱਧਵਾਰ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ। ਆਤਮਘਾਤੀ ਅੱਤਵਾਦੀਆਂ ਨੇ ਬੁੱਧਵਾਰ ਦੁਪਹਿਰ 2 ਵਜੇ ਉੱਤਰ-ਪੱਛਮ ਵਿਚ ਇਕ ਚੌਕੀ ਨੂੰ ਨਿਸ਼ਾਨਾ ਬਣਾਇਆ। ਇਸ ਆਤਮਘਾਤੀ ਹਮਲੇ 'ਚ 17 ਜਵਾਨ ਸ਼ਹੀਦ ਹੋ ਗਏ ਹਨ।

Punjab: ਹਾਈ ਅਲਰਟ 'ਤੇ ਪੰਜਾਬ, ਪਠਾਨਕੋਟ 'ਚ ਪਾਕਿ ਬਾਰਡਰ 'ਤੇ ਜੈਸ਼-ਏ-ਮੁਹੰਮਦ ਦੇ 4-5 ਅੱਤਵਾਦੀ, ਖੁਫੀਆ ਏਜੰਸੀ ਨੇ ਸ਼ੇਅਰ ਕੀਤੀ ਲੋਕੇਸ਼ਨ

Punjab News Today: ਸੁਰੱਖਿਆ ਏਜੰਸੀਆਂ ਨੇ ਸੰਦੇਸ਼ 'ਚ ਕਿਹਾ ਕਿ ਅਗਲੇ 24 ਤੋਂ 48 ਘੰਟਿਆਂ 'ਚ ਅੱਤਵਾਦੀ ਪਾਕਿਸਤਾਨ ਦੀ ਸਰਹੱਦ ਨੇੜੇ ਸਥਿਤ ਚੈੱਕ ਪੋਸਟ ਜਲਾਲਾ ਸ਼ਰੀਫ (ਪਾਕਿਸਤਾਨ 'ਚ) ਜਾਂ ਬਮਿਆਲ ਸੈਕਟਰ ਰਾਹੀਂ ਪੰਜਾਬ 'ਚ ਦਾਖਲ ਹੋ ਸਕਦੇ ਹਨ। ਸੰਦਰਭ ਲਈ ਖੇਤਰ ਦਾ ਸਕਰੀਨਸ਼ਾਟ ਵੀ ਨੱਥੀ ਕੀਤਾ ਗਿਆ ਹੈ। ਨਾਲ ਹੀ ਲੋੜੀਂਦੀ ਕਾਰਵਾਈ ਲਈ ਅਲਰਟ ਵੀ ਦਿੱਤਾ ਗਿਆ ਹੈ।

Sara Sharif: ਧੀ ਦੀਆਂ 25 ਹੱਡੀਆਂ ਤੋੜਨ ਵਾਲੇ ਬ੍ਰਿਟੀਸ਼ ਪਾਕਿਸਤਾਨੀ ਪਿਤਾ ਨੇ ਕਿਹਾ- 'ਮੈਂ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ...'

Sara Sharif Murder Case: ਸਾਰਾ ਸ਼ਰੀਫ 10 ਅਗਸਤ, 2023 ਨੂੰ ਲੰਡਨ ਦੇ ਦੱਖਣ-ਪੱਛਮ ਵਿੱਚ ਵੋਕਿੰਗ ਵਿੱਚ ਆਪਣੇ ਬਿਸਤਰੇ ਵਿੱਚ ਮ੍ਰਿਤ ਪਾਈ ਗਈ ਸੀ। ਉਸ ਦੀਆਂ ਟੁੱਟੀਆਂ ਹੱਡੀਆਂ, ਸੜਨ ਅਤੇ ਕੱਟਣ ਦੇ ਨਿਸ਼ਾਨ ਸਮੇਤ ਗੰਭੀਰ ਸੱਟਾਂ ਉਸ ਤਸੀਹੇ ਦੀ ਹੱਦ ਨੂੰ ਦਰਸਾਉਂਦੀਆਂ ਹਨ। ਉਸਦਾ ਪਿਤਾ ਉਸਨੂੰ ਮਰਨ ਤੱਕ ਕੁੱਟਦਾ ਰਿਹਾ।

Guru Purab 2024: ਗੁਰਦੁਆਰਾ ਨਨਕਾਣਾ ਸਾਹਿਬ ਲਈ ਜੱਥਾ ਰਵਾਨਾ, ਪਾਕਿਸਤਾਨ ਨੇ 1481 ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ

ਜਥੇ ਦੇ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਦੀ ਅਗਵਾਈ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਹਰ ਸਿੱਖ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਉਤਸ਼ਾਹਿਤ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਮੁਹੱਈਆ ਕਰਵਾਏ।

Imsha Rehman: ਇੱਕ ਹੋਰ ਪਾਕਿਸਤਾਨੀ ਟਿਕ ਟੌਕ ਸਟਾਰ ਦਾ ਅਸ਼ਲੀਲ ਵੀਡੀਓ ਲੀਕ, ਜਾਣੋ ਕੌਣ ਹੈ ਇਮਸ਼ਾ ਰਹਿਮਾਨ

Imsha Rehman Viral Video: 22 ਸਾਲਾ ਇਮਸ਼ਾ ਰਹਿਮਾਨ ਉੱਤਰੀ ਪਾਕਿਸਤਾਨ ਵਿੱਚ ਰਹਿੰਦੀ ਹੈ। ਇਮਸ਼ਾ ਆਪਣੇ ਸੁੰਦਰਤਾ ਟਿਪਸ, ਜੀਵਨ ਸ਼ੈਲੀ ਅਤੇ ਫੈਸ਼ਨ ਸਮੱਗਰੀ ਲਈ ਪੂਰੇ ਪਾਕਿਸਤਾਨ ਵਿੱਚ ਮਸ਼ਹੂਰ ਹੈ। ਉਹ ਪਾਕਿਸਤਾਨ ਦੇ ਚੋਟੀ ਦੇ ਸਮੱਗਰੀ ਸਿਰਜਣਹਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। TikTok ਦੇ ਨਾਲ-ਨਾਲ ਉਹ ਇੰਸਟਾਗ੍ਰਾਮ 'ਤੇ ਵੀ ਕਾਫੀ ਮਸ਼ਹੂਰ ਹੈ।

Land Attack Cruise Missile: ਦੇਸ਼ ਦੇ ਦੁਸ਼ਮਣਾਂ ਦੀ ਹੁਣ ਖੈਰ ਨਹੀਂ! DRDO ਦੇ ਇਸ ਕਰੂਜ਼ ਮਿਜ਼ਾਇਲ ਦਾ ਪਹਿਲਾ ਟੈਸਟ ਹੋਇਆ ਕਾਮਯਾਬ, ਦੇਖੋ ਵੀਡੀਓ

Land Attack Cruise Missile DRDO: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (DRDO) ਨੇ ਓਡੀਸ਼ਾ ਤੱਟ ਤੋਂ ਦੂਰ ਏਕੀਕ੍ਰਿਤ ਟੈਸਟ ਰੇਂਜ (ITR) ਤੋਂ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਦਾ ਪਹਿਲਾ ਸਫਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪ੍ਰੀਖਣ ਦੌਰਾਨ ਸਾਰੇ ਉਪ-ਪ੍ਰਣਾਲੀਆਂ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ ਅਤੇ ਟੀਚੇ ਨੂੰ ਪੂਰਾ ਕੀਤਾ।

Pakistan: ਪਾਕਿਸਤਾਨ 'ਚ ਦਰਦਨਾਕ ਹਾਦਸਾ, ਬਰਾਤੀਆਂ ਨਾਲ ਭਰੀ ਬੱਸ ਸਿੰਧੂ ਨਦੀ 'ਚ ਡਿੱਗੀ, 16 ਲੋਕਾਂ ਦੀ ਹੋਈ ਮੌਤ

Pakistan Bus Accident: ਇਸ ਮਾਮਲੇ 'ਚ ਬਚਾਅ ਟੀਮ 1122 ਦੇ ਬੁਲਾਰੇ ਸ਼ੌਕਤ ਰਿਆਜ਼ ਨੇ ਦੱਸਿਆ ਕਿ ਇਸ ਹਾਦਸੇ 'ਚ ਕੁੱਲ 23 ਲੋਕ ਡੁੱਬ ਗਏ ਸਨ। ਇਨ੍ਹਾਂ ਵਿੱਚੋਂ 19 ਲੋਕ ਅਸਟੋਰ ਦੇ ਸਨ, ਜਦਕਿ ਚਾਰ ਪੰਜਾਬ ਦੇ ਚਕਵਾਲ ਜ਼ਿਲ੍ਹੇ ਦੇ ਸਨ।

Sri Kartarpur Sahib Visa: ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਦਾ ਸਿੱਖ ਭਾਈਚਾਰੇ ਨੂੰ ਤੋਹਫਾ, ਸ਼ਰਧਾਲੂਆਂ ਨੂੰ ਜਾਰੀ ਕੀਤੇ 3000 ਵੀਜ਼ੇ

ਚਾਰਜ ਡੀ ਅਫੇਅਰਜ਼ ਸਾਦ ਅਹਿਮਦ ਵੜੈਚ ਨੇ ਇਸ ਮੌਕੇ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸ਼ਰਧਾਲੂਆਂ ਦੀ ਸਫਲ ਯਾਤਰਾ ਦੀ ਕਾਮਨਾ ਵੀ ਕੀਤੀ। ਗੁਰੂ ਨਾਨਕ ਜੈਅੰਤੀ ਸਿੱਖ ਕੌਮ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਇਸ ਸਾਲ ਗੁਰੂ ਨਾਨਕ ਜਯੰਤੀ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਮਨਾਈ ਜਾਵੇਗੀ।

Pakistan Bomb Blast: ਪਾਕਿਸਤਾਨ ਦੇ ਕਵੇਟਾ ਸਟੇਸ਼ਨ 'ਤੇ ਬੰਬ ਧਮਾਕਾ, 21 ਲੋਕਾਂ ਦੀ ਮੌਤ, ਕਈ ਦਰਜਨ ਹੋਏ ਜ਼ਖਮੀ

Pakistan Bomb Blast News: ਪਾਕਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬਲੋਚਿਸਤਾਨ ਸੂਬੇ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਨੂੰ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਬੰਬ ਨਿਰੋਧਕ ਦਸਤਾ ਅਤੇ ਸਥਾਨਕ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Somy Ali: ਬਾਲੀਵੁੱਡ ਅਭਿਨੇਤਰੀ ਜੀਆ ਖਾਨ ਦੇ ਕਤਲ 'ਚ ਸਲਮਾਨ ਖਾਨ ਦਾ ਹੱਥ! ਭਾਈਜਾਨ ਦੀ Ex ਗਰਲਫਰੈਂਡ ਨੇ ਕੀਤੇ ਸਨਸਨੀਖੇਜ਼ ਖੁਲਾਸੇ

Somy Ali Allegations On Salman Khan: ਸੋਮੀ ਅਲੀ ਨੇ ਸਲਮਾਨ ਦੀ ਤੁਲਨਾ ਅਮਰੀਕੀ ਸੀਰੀਅਲ ਕਿੱਲਰ ਟੇਡ ਬੰਡੀ ਨਾਲ ਕੀਤੀ ਅਤੇ ਉਸ ਨੂੰ ਸਲਮਾਨ ਤੋਂ ਬਿਹਤਰ ਦੱਸਿਆ। ਸੋਮੀ ਨੇ ਕਿਹਾ, 'ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੈਡ ਬੰਡੀ ਨਾਮ ਦੇ ਸੀਰੀਅਲ ਕਿੱਲਰ 'ਚ ਸਲਮਾਨ ਨਾਲੋਂ ਜ਼ਿਆਦਾ ਤਮੀਜ਼ ਹੋਵੇਗੀ।

Punjab News: ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਵਿਸ਼ਾ ਹੋਇਆ ਲਾਜ਼ਮੀ, ਹਰ ਸਕੂਲ ਚ ਪੜ੍ਹਾਉਣ ਦਾ ਹੁਕਮ ਜਾਰੀ, ਮਤਾ ਵੀ ਹੋਇਆ ਪਾਸ

ਇਹ ਫੈਸਲਾ ਪੰਜਾਬੀ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਦੇ ਅਦਾਨ ਪ੍ਰਦਾਨ ਤੇ ਅਨੁਵਾਦ ਲਈ ਵੀ ਸੁਚੱਜਾ ਕਦਮ ਮੰਨਿਆਂ ਜਾਵੇਗਾ। ਲਹਿੰਦੇ ਪੰਜਾਬ 'ਚ ਇਸ ਸਮੇਂ 12880 ਪ੍ਰਾਇਮਰੀ, 2670 ਮਿਡਲ, 1738 ਹਾਈ ਅਤੇ 1908 ਸੀਨੀਅਰ ਸੈਕੰਡਰੀ ਸਕੂਲ ਹਨ, ਜਿਹਨਾਂ 'ਚ ਇਹ ਫੈਸਲਾ ਲਾਗੂ ਕੀਤਾ ਜਾਵੇਗਾ।

ਇੰਗਲੈਂਡ-ਕੈਨੇਡਾ ਤੇ ਅਮਰੀਕਾ ਦੇ ਸਿੱਖ ਤੀਰਥਯਾਤਰੀਆਂ ਨੂੰ ਪਾਕਿਸਤਾਨ ਪਹੁੰਚਣ 'ਤੇ 30 ਮਿੰਟ 'ਚ ਮਿਲੇਗਾ ਫ੍ਰੀ ਵੀਜ਼ਾ, ਪਾਕਿਸਤਾਨ ਸਰਕਾਰ ਦਾ ਐਲਾਨ

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਪਾਕਿਸਤਾਨ ਸਰਕਾਰ ਵੱਲੋਂ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ 30 ਮਿੰਟਾਂ ਦੇ ਅੰਦਰ ਅੰਦਰ ਮੁਫਤ ਆਨਲਾਈਨ ਵੀਜ਼ਾ ਮੁਹੱਈਆ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਲਿਆ।

Salman Khan: 'ਸਲਮਾਨ ਖਾਨ ਅਸਲੀ ਮਰਦ ਹੈ ਤਾਂ ਮੁਆਫੀ ਮੰਗੇ', ਪਾਕਿਸਤਾਨ 'ਚ ਵੀ ਹੋਣ ਲੱਗਿਆ ਲਾਰੈਂਸ ਬਿਸ਼ਨੋਈ ਦਾ ਸਮਰਥਨ

Salman Khan News: 

Historic Collapse: Pakistan Suffers Worst Defeat in 147 Years of Test Cricket

Pakistan's cricket team suffered a humiliating defeat at the hands of England in the Multan Test, losing by an innings and 47 runs.

ਪਾਕਿਸਤਾਨ 'ਚ ਹੜ੍ਹ ਦਾ ਕਹਿਰ, 1035 ਤੋਂ ਵੱਧ ਲੋਕਾਂ ਦੀ ਮੌਤ, ਅਰਬਾਂ ਰੁਪਏ ਦਾ ਨੁਕਸਾਨ

ਹੜ੍ਹਾਂ 'ਚ ਨਾ ਸਿਰਫ ਜਾਨੀ ਨੁਕਸਾਨ ਹੋ ਰਿਹਾ ਹੈ, ਸਗੋਂ ਆਰਥਿਕ ਨੁਕਸਾਨ ਵੀ ਵੱਡੇ ਪੱਧਰ 'ਤੇ ਹੋ ਰਿਹਾ ਹੈ। ਪਾਕਿਸਤਾਨੀ ਅਖਬਾਰ 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਇਸ ਚਾਲੂ ਵਿੱਤੀ ਸਾਲ 'ਚ ਹੜ੍ਹਾਂ ਕਾਰਨ ਪਾਕਿਸਤਾਨ ਨੂੰ 4 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਏਸ਼ੀਆ ਕੱਪ 'ਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਮਹਾਂਮੁਕਾਬਲੇ ਤੋਂ ਪਹਿਲਾਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਨਾਲ ਜੁੜੀ ਇੱਕ ਯਾਦ ਵੀ ਸਾਂਝੀ ਕੀਤੀ।

 

ਅੱਤਵਾਦੀ ਦਾ ਕਬੂਲਨਾਮਾ; ਮੈਨੂੰ ਪਾਕਿਸਤਾਨੀ ਕਰਨਲ ਨੇ ਆਤਮਘਾਤੀ ਮਿਸ਼ਨ 'ਤੇ ਭੇਜਿਆ ਸੀ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਫੜੇ ਗਏ ਪਾਕਿਸਤਾਨੀ ਖੁਫੀਆ ਏਜੰਸੀ ਦੇ ਇਕ ਕਰਨਲ ਨੂੰ ਫੌਜ ਦੀ ਚੌਕੀ 'ਤੇ ਹਮਲੇ ਲਈ 30,000 ਰੁਪਏ ਦਿੱਤੇ ਗਏ ਸਨ।

ਫਿਦਾਇਨ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਕਸ਼ਮੀਰ 'ਚ ਫੜਿਆ ਅੱਤਵਾਦੀ ਤਬਰਾਕ ਹੁਸੈਨ, ਪਾਕਿਸਤਾਨੀ ਫੌਜ ਤੋਂ ਮਿਲੀ ਟ੍ਰੇਨਿੰਗ

ਭਾਰਤੀ ਫੌਜ ਨੇ ਨੌਸ਼ਹਿਰਾ ਸੈਕਟਰ 'ਚ ਘੁਸਪੈਠ ਕਰਦੇ ਹੋਏ ਤਬਰਾਕ ਹੁਸੈਨ ਨੂੰ ਕਾਬੂ ਕੀਤਾ ਤਾਂ ਉਹ ਉੱਚੀ-ਉੱਚੀ ਚੀਕਣ ਲੱਗਾ ਕਿ ਉਹ ਇੱਥੇ ਮਰਨ ਆਇਆ ਹੈ। ਭਾਰਤੀ ਫੌਜ ਵੱਲੋਂ ਚਲਾਈ ਗਈ ਗੋਲੀ ਕਾਰਨ ਤਬਰਾਕ ਜ਼ਖਮੀ ਹੋ ਗਿਆ।

ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਦੀ ਹੋ ਸਕਦੀ ਹੈ ਗ੍ਰਿਫਤਾਰੀ!

ਅਖ਼ਬਾਰ 'ਦਿ ਨਿਊਜ਼' ਨੇ ਐਫਆਈਏ ਦੇ ਉੱਚ ਪੱਧਰੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਦਾ ਅੰਤਿਮ ਫ਼ੈਸਲਾ ਤਿੰਨ ਨੋਟਿਸ ਜਾਰੀ ਕਰਨ ਤੋਂ ਬਾਅਦ ਲਿਆ ਜਾ ਸਕਦਾ ਹੈ।

SCO ਸੰਮੇਲਨ 2022: ਜਿਨਪਿੰਗ- PM ਮੋਦੀ ਤੇ ਪੁਤਿਨ ਹੋਣਗੇ ਇਕ ਮੰਚ 'ਤੇ, ਪਹਿਲੀ ਵਾਰ ਸ਼ਾਮਲ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮੋਦੀ ਸਤੰਬਰ 'ਚ ਹੋਣ ਵਾਲੇ ਇਸ ਸੰਮੇਲਨ 'ਚ ਵੀ ਸ਼ਿਰਕਤ ਕਰਨਗੇ ਅਤੇ ਇਸ ਦੌਰਾਨ ਗਲਵਾਨ ਘਾਟੀ ਨੂੰ ਲੈ ਕੇ ਭਾਰਤ-ਚੀਨ ਸਬੰਧਾਂ 'ਚ ਪੈਦਾ ਹੋਏ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਦੁਵੱਲੀ ਬੈਠਕ ਵੀ ਹੋ ਸਕਦੀ ਹੈ।

ਪਾਕਿਸਤਾਨ ਦੇ ਪੰਜਾਬ ਸੂਬੇ 'ਚ ਬੱਸ ਤੇ ਤੇਲ ਟੈਂਕਰ ਵਿਚਾਲੇ ਭਿਆਨਕ ਟੱਕਰ, 20 ਲੋਕ ਜ਼ਿੰਦਾ ਸੜੇ

 ਟੱਕਰ ਤੋਂ ਬਾਅਦ ਬੱਸ ਅਤੇ ਟੈਂਕਰ ਦੋਵਾਂ ਨੂੰ ਅੱਗ ਲੱਗ ਗਈ ਅਤੇ ਸਵਾਰੀਆਂ ਜ਼ਿੰਦਾ ਸੜ ਗਈਆਂ। ਝੁਲਸ ਗਏ ਲੋਕਾਂ ਨੂੰ ਮੁਲਤਾਨ ਦੇ ਨਿਸ਼ਤਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪਾਕਿਸਤਾਨ 'ਚ ਮੰਦਰ 'ਚੋਂ 8 ਮੂਰਤੀਆਂ ਤੇ ਗਦਾ ਗਾਇਬ, 4 ਗ੍ਰਿਫਤਾਰ

ਪੁਲਿਸ ਨੇ ਚੋਰੀ ਹੋਏ ਸਮਾਨ ਦੇ ਦੋ ਖਰੀਦਦਾਰ ਸੈਫੂਦੀਨ ਅਤੇ ਜ਼ਕਰੀਆ ਅਨਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਦੀ ਹਿਰਾਸਤ ਵਿਚੋਂ ਸਮਾਨ ਬਰਾਮਦ ਕੀਤਾ ਸੀ।

PM ਮੋਦੀ ਦੀ ਪਾਕਿਸਤਾਨੀ ਭੈਣ ਨੇ ਭੇਜੀ ਰੱਖੜੀ, 2024 ਦੀਆਂ ਚੋਣਾਂ ਜਿੱਤਣ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਕਮਰ ਮੋਹਸਿਨ ਸ਼ੇਖ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦੇ ਹੋਏ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਉਹ ਚੰਗੇ ਕੰਮ ਨੂੰ ਇਸੇ ਤਰ੍ਹਾਂ ਕਰਦੇ ਰਹਿਣ। 

Commonwealth Games 2022 : ਬੈਡਮਿੰਟਨ 'ਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ

ਭਾਰਤੀ ਖਿਡਾਰੀਆਂ ਅਸ਼ਵਿਨੀ ਅਤੇ ਸੁਮਿਤ ਨੇ ਪਾਕਿਸਤਾਨੀ ਜੋੜੀ ਨੂੰ 21-9, 21-12 ਨਾਲ ਹਰਾ ਕੇ ਮੈਚ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ 1-0 ਦੀ ਬੜ੍ਹਤ ਬਣਾ ਲਈ। ਇਸ ਦੇ ਨਾਲ ਹੀ ਭਾਰਤ ਦੇ ਚੋਟੀ ਦੇ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ 'ਚ ਆਸਾਨ ਜਿੱਤ ਦਰਜ ਕੀਤੀ।

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ

ਅਦਾਲਤ ਨੇ ਪੰਜਾਬ ਦੇ ਰਾਜਪਾਲ ਨੂੰ ਮੰਗਲਵਾਰ ਰਾਤ 11:30 ਵਜੇ ਤੋਂ ਪਹਿਲਾਂ ਪਰਵੇਜ਼ ਇਲਾਹੀ ਨੂੰ ਅਹੁਦੇ ਦੀ ਸਹੁੰ ਚੁਕਾਉਣ ਦਾ ਹੁਕਮ ਵੀ ਦਿੱਤਾ ਹੈ। ਹੁਕਮ ਦਿੱਤਾ ਗਿਆ ਹੈ ਕਿ ਜੇਕਰ ਰਾਜਪਾਲ ਇਲਾਹੀ ਨੂੰ ਸਹੁੰ ਨਹੀਂ ਚੁਕਵਾਉਂਦੇ ਤਾਂ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਅਜਿਹਾ ਕਰ ਸਕਦੇ ਹਨ।

ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਾਕਿਸਤਾਨੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਪਾਕਿਸਤਾਨੀ ਨੰਬਰਾਂ ਤੋਂ ਇੰਸਟਾਗ੍ਰਾਮ ਅਤੇ ਵਟਸਐਪ 'ਤੇ ਸੰਦੇਸ਼ਾਂ ਰਾਹੀਂ ......

ਇੰਡੀਗੋ ਦੇ ਜਹਾਜ਼ ਦੀ ਪਾਕਿਸਤਾਨ 'ਚ ਐਮਰਜੈਂਸੀ ਲੈਂਡਿੰਗ

ਫਲਾਈਟ ਦੀ ਐਮਰਜੈਂਸੀ ਲੈਂਡਿੰਗ ਵੀ ਪਾਕਿਸਤਾਨ ਦੇ ਕਰਾਚੀ 'ਚ ਕੀਤੀ ਗਈ। ਇਸ ਜਹਾਜ਼ 'ਚ 150 ਲੋਕ ਸਵਾਰ ਸਨ, ਜਿਨ੍ਹਾਂ ਨੂੰ ਪਹਿਲਾਂ ਪਾਕਿਸਤਾਨ 'ਚ ਉਤਾਰਿਆ ਗਿਆ ਅਤੇ ਉਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ, ਬਾਅਦ 'ਚ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ ਤੋਂ ਦੁਬਈ ਭੇਜ ਦਿੱਤਾ ਗਿਆ।

Flood in Karachi : ਹੜ੍ਹ ਦੇ ਪਾਣੀ 'ਚ ਡੁੱਬਿਆ ਪਾਕਿਸਤਾਨ, ਭਾਰੀ ਮੀਂਹ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ

ਈਦ-ਉਲ-ਅਜ਼ਹਾ ਦੇ ਪਹਿਲੇ ਦਿਨ ਤੋਂ ਪੈ ਰਹੀ ਬਾਰਿਸ਼ ਨੇ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਦੇ ਪੌਸ਼ ਇਲਾਕਿਆਂ ਅਤੇ ਮੁੱਖ ਸੜਕਾਂ 'ਤੇ ਪਾਣੀ ਭਰ ਦਿੱਤਾ ਹੈ। ਸਿੰਧ ਸੂਬੇ ਦੀ ਰਾਜਧਾਨੀ ਕਰਾਚੀ 'ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ

Pakistan Flood : ਪਾਕਿਸਤਾਨ ਮੌਨਸੂਨ ਦੀ ਭਾਰੀ ਮੀਂਹ ਕਾਰਨ ਆਇਆ ਹੜ੍ਹ ਸੈਂਕੜੇ ਲੋਕ ਬੇਘਰ

ਮੁੱਖ ਮੰਤਰੀ ਦੇ ਆਫਤ ਤੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਜ਼ਿਆਉੱਲ੍ਹਾ ਲੈਂਗੋਵ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੀਂਹ ਅਤੇ ਹੜ੍ਹਾਂ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ, ਉਨ੍ਹਾਂ ਨੇ ਕਿਹਾ ਕਿ ਮਾਨਸੂਨ ਦੀ ਬਾਰਸ਼ ਲਗਾਤਾਰ ਜਾਰੀ ਹੈ।

ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 19 ਲੋਕਾਂ ਦੀ ਮੌਤ

ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Pakistani ਰੈਸਟੋਰੈਂਟ ਨੇ ਗਾਹਕਾਂ ਨੂੰ ਬੁਲਾਉਣ ਲਈ 'ਗੰਗੂਬਾਈ' ਆਲੀਆ ਭੱਟ ਦੇ ਇਸ ਸੀਨ ਦੀ ਕਤੀ ਵਰਤੋਂ, ਗੁੱਸੇ 'ਚ ਲੋਕ

ਆਲੀਆ ਦਾ ਇਹ ਸੀਨ ਫਿਲਮ ਦੇ ਬਿਹਤਰੀਨ ਸੀਨਜ਼ 'ਚੋਂ ਇਕ ਹੈ। ਹੁਣ ਆਲੀਆ ਦੇ ਇਸ ਸੀਨ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨੀ ਰੈਸਟੋਰੈਂਟ ਨੇ ਅਜਿਹੀ ਮਾਰਕੀਟਿੰਗ ਰਣਨੀਤੀ ਅਪਣਾਈ ਹੈ, ਜਿਸ ਨੂੰ ਦੇਖ ਕੇ ਲੋਕ ਗੁੱਸੇ 'ਚ ਹਨ।

ਵਿਰਾਟ ਕੋਹਲੀ ਨੂੰ ਪਾਕਿਸਤਾਨੀ ਬੱਲੇਬਾਜ਼ ਨੇ ਦਿੱਤਾ ਵੱਡਾ ਝਟਕਾ

 ਭਾਰਤੀ ਬੱਲੇਬਾਜ਼ ਕੋਹਲੀ 811 ਅੰਕਾਂ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ 'ਚ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਟੈਂਟ ਬੋਲਟ 726 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ। ਆਸਟ੍ਰੇਲੀਆ ਦੇ ਜੋਸ ਹੇਜ਼ਲਵੁੱਡ 691 ਅੰਕਾਂ ਨਾਲ ਦੂਜੇ ਨੰਬਰ 'ਤੇ ਹਨ। ਤੀਜੇ ਨੰਬਰ 'ਤੇ ਨਿਊਜ਼ੀਲੈਂਡ ਦਾ ਮੈਚ ਹੈਨਰੀ ਹੈ ਜਿਸ ਦੇ ਖਾਤੇ 'ਚ ਕੁੱਲ 683 ਅੰਕ ਹਨ।

Srinagar Encounter : ਜੰਮੂ-ਕਸ਼ਮੀਰ ਪੁਲਿਸ ਨੇ ਪਾਕਿਸਤਾਨੀ ਸਣੇ 2 ਅੱਤਵਾਦੀ ਢੇਰ

 ਪਾਕਿਸਤਾਨ ਸਥਿਤ ਹੈਂਡਲਰਜ਼ ਨੇ ਅਨੰਤਨਾਗ ਦੇ ਪਹਿਲਗਾਮ ਦੇ ਰਹਿਣ ਵਾਲੇ ਅੱਤਵਾਦੀ ਆਦਿਲ ਹੁਸੈਨ ਮੀਰ ਦੇ ਨਾਲ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਭੇਜਿਆ ਸੀ। ਇਹ ਸਾਰੇ 2018 ਤੋਂ ਪਾਕਿਸਤਾਨ 'ਚ ਸਨ ਅਤੇ ਅਮਰਨਾਥ ਯਾਤਰਾ 'ਤੇ ਹਮਲਾ ਕਰਨ ਦੀ ਤਿਆਰੀ 'ਚ ਸਨ। 

Pervez Musharraf Health: ਸੋਸ਼ਲ ਮੀਡੀਆ 'ਤੇ ਫੈਲੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਮੌਤ ਦੀ ਖਬਰ, ਪਰ ਹਾਲਤ ਨਾਜ਼ੁਕ

ਸੋਸ਼ਲ ਮੀਡੀਆ 'ਤੇ ਖਬਰ ਫੈਲਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਮੌਤ ਨਹੀਂ ਹੋਈ ਪਰ ਉਹਨਾਂ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਇਮਰਾਨ ਖਾਨ ਨੇ ਸ਼ਾਹਬਾਜ਼ ਸਰਕਾਰ ਨੂੰ ਦਿੱਤੀ ਖੁੱਲ੍ਹੀ ਚੁਣੌਤੀ, ਕਿਹਾ- ਰੋਕ ਸਕਦੇ ਹੋ ਤਾਂ ਰੋਕ ਲਓ

ਜੀਓ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਪੀਟੀਆਈ ਮੁਖੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੀਟੀਆਈ ਦਾ ਸਰਕਾਰ ਖ਼ਿਲਾਫ਼ ਅੰਦੋਲਨ ਬੰਦ ਨਹੀਂ ਹੋਵੇਗਾ, ਭਾਵੇਂ ਉਹ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੂੰ ਕੈਦ ਕਰ ਲਵੇ 

ਪਾਕਿਸਤਾਨ 'ਚ ਸਿੱਖਾਂ 'ਚ ਡਰ ਦਾ ਮਾਹੌਲ; ਕਤਲ, ਅਗਵਾ ਤੇ ਜ਼ਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ 'ਚ ਵਾਧਾ

ਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਕਤਲ, ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਧੀਆਂ ਹਨ। ਏਸ਼ੀਅਨ ਲਾਈਟ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਦਾ 15 ਮਈ ਨੂੰ ਪੇਸ਼ਾਵਰ ਦੇ ਬਾਹਰਵਾਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਕੇਂਦਰ ਸਰਕਾਰ ਦੀ ਸਿੱਖਾਂ ਨੂੰ ਸਖ਼ਤ ਚਿਤਾਵਨੀ, ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ ਕਰਨ ਵਾਲੇ ਸ਼ਰਧਾਲੂ ਹੋਣਗੇ ਬਲੈਕਲਿਸਟ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਜਾਰੀ ਕਰ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜੂਨ ਮਹੀਨੇ ਦੌਰਾਨ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਵਿੱਚ ਸ਼ਾਮਲ ਲੋਕ ਉਥੇ ਪਾਕਿਸਤਾਨੀਆਂ ਦੀ ਵਿਸ਼ੇਸ਼ ਮਹਿਮਾਨ ਨਿਵਾਜ਼ੀ ਤੋਂ ਦੂਰ ਰਹਿਣ।

ਪਾਕਿਸਤਾਨੀ ਮੂਲ ਦੀਆਂ ਸਪੇਨਿਸ਼ ਭੈਣਾਂ ਦੀ ਪੰਜਾਬ 'ਚ ਹੱਤਿਆ

ਰਿਪੋਰਟ 'ਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਭੈਣਾਂ ਦਾ ਵਿਆਹ ਇਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਪਾਕਿਸਤਾਨ 'ਚ ਆਪਣੇ ਚਚੇਰੇ ਭਰਾਵਾਂ ਨਾਲ ਹੋਇਆ ਸੀ।

ਦੁਖਾਂਤ! ਪਾਕਿਸਤਾਨ ਦੇ ਪੇਸ਼ਾਵਰ 'ਚ ਦੋ ਸਿੱਖ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ

 ਸਤੰਬਰ 2021 ਵਿੱਚ ਹਕੀਮ ਸਰਦਾਰ ਸਤਨਾਮ ਸਿੰਘ ਨਾਮਕ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਨੂੰ ਇੱਕ ਬੰਦੂਕਧਾਰੀ ਵੱਲੋਂ ਮਾਰ ਦਿੱਤਾ ਗਿਆ ਸੀ ਜਦੋਂ ਉਹ ਫਕੀਰਾਬਾਦ ਪੁਲਿਸ ਸਟੇਸ਼ਨ ਦੀ ਸੀਮਾ ਦੇ ਅੰਦਰ ਚਾਰਸਦਾ ਰੋਡ 'ਤੇ ਆਪਣੇ ਦਾਵਾਖਾਨੇ (ਕਲੀਨਕ) ਵਿੱਚ ਬੈਠਾ ਸੀ।

 

ਪਾਕਿਸਤਾਨ ਦੇ ਕਰਾਚੀ 'ਚ ਬੰਬ ਧਮਾਕਾ, ਤਿੰਨ ਦੀ ਮੌਤ-ਤੇਰਾਂ ਜ਼ਖਮੀ

ਮੁੱਢਲੀ ਜਾਣਕਾਰੀ ਅਨੁਸਾਰ ਇਸ ਬੰਬ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਜ਼ਖ਼ਮੀਆਂ ਦੀ ਗਿਣਤੀ ਤੇਰਾਂ ਤੋਂ ਵੱਧ ਹੈ। ਬੰਬ ਧਮਾਕੇ ਤੋਂ ਬਾਅਦ ਚਾਰੇ ਪਾਸੇ ਤਬਾਹੀ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ।

12
Advertisement