Spanish Sisters Killed in Pakistan : ਪਾਕਿਸਤਾਨ ਮੂਲ ਦੀਆਂ ਦੋ ਸਪੇਨਿਸ਼ ਭੈਣਾਂ ਦੀ ਪੰਜਾਬ ਸੂਬੇ 'ਚ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਉਨ੍ਹਾਂ ਦਾ ਚਾਚਾ ਨੇ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਕਥਿਤ ਤੌਰ 'ਤੇ ਆਪਣੇ ਪਤੀ ਨੂੰ ਸਪੇਨ ਨਾਂ ਲੈ ਕੇ ਜਾਣ ਕਾਰਨ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਡਾਨ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਅਰੂਜ ਅੱਬਾਸ ਤੇ ਅਨੀਸਾ ਅੱਬਾਸ ਜਿਨ੍ਹਾਂ ਦੀ ਉਮਰ 21 ਤੋਂ 23 ਸਾਲ ਵਿਚਕਾਰ ਹੈ, ਦਾ ਸ਼ੁੱਕਰਵਾਰ ਨੂੰ ਗੁਜ਼ਰਾਤ ਜ਼ਿਲ੍ਹੇ ਦੇ ਨਥੀਆ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ। ਕਿਉਂਕਿ ਉਹ ਸਪੇਨ 'ਚ ਆਪਣੇ ਪਤੀ ਨਾਲ ਰਹਿਣ ਲਈ ਵੀਜ਼ਾ ਪ੍ਰਾਪਤ ਕਰਨ 'ਚ ਅਸਫਲ ਰਹੀਆਂ।
ਰਿਪੋਰਟ 'ਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਭੈਣਾਂ ਦਾ ਵਿਆਹ ਇਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਪਾਕਿਸਤਾਨ 'ਚ ਆਪਣੇ ਚਚੇਰੇ ਭਰਾਵਾਂ ਨਾਲ ਹੋਇਆ ਸੀ। ਉਹ ਆਪਣੇ ਵਿਆਹ ਤੋਂ ਖੁਸ਼ ਨਹੀਂ ਸੀ। ਦੋਹਾਂ ਭੈਣਾਂ ਦਾ ਉਨ੍ਹਾਂ ਦੇ ਘਰ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਤਸੀਹੇ ਵੀ ਦਿੱਤੇ ਗਏ ਸਨ।