Lawrence Bishnoi Support In Pakistan: ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ ਨੂੰ ਲੈ ਕੇ ਨਹੀਂ, ਸਗੋਂ ਆਪਣੀ ਸੁਰੱਖਿਆ ਨੂੰ ਲੈ ਕੇ ਸੁਰਖੀਆਂ 'ਚ ਹਨ। ਐਕਟਰ ਨੂੰ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਾਮਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਹਾਲ ਹੀ 'ਚ ਸਲਮਾਨ ਦੇ ਕਰੀਬੀ ਰਹੇ NCP ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ।
ਸਲਮਾਨ ਖਾਨ ਦੀ ਸੁਰੱਖਿਆ ਭਾਰਤ ਹੀ ਨਹੀਂ ਪਾਕਿਸਤਾਨ 'ਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਪਾਕਿਸਤਾਨ ਤੋਂ ਵੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਦੇ ਮਸ਼ਹੂਰ ਯੂਟਿਊਬ ਚੈਨਲ ਰੀਅਲ ਐਂਟਰਟੇਨਮੈਂਟ ਨੇ ਲੋਕਾਂ ਦੀ ਪ੍ਰਤੀਕਿਰਿਆ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਪਾਕਿਸਤਾਨ 'ਚ ਪੀਐੱਮ ਮੋਦੀ ਦੇ ਸਭ ਤੋਂ ਵੱਡੇ ਫੈਨ ਆਬਿਦ ਅਲੀ ਨੇ ਸਲਮਾਨ ਖਾਨ ਨੂੰ ਲੈ ਕੇ ਬਿਆਨ ਦਿੱਤਾ ਹੈ।
ਆਬਿਦ ਅਲੀ ਨੇ ਕਿਹਾ, “ਸਾਨੂੰ ਸਮਝਣਾ ਹੋਵੇਗਾ ਕਿ ਲਾਰੇਂਸ ਬਿਸ਼ਨੋਈ ਅਤੇ ਉਸ ਦਾ ਗੈਂਗ ਕੀ ਕਹਿਣਾ ਚਾਹੁੰਦੇ ਹਨ। ਉਹ ਸਿਰਫ ਸਲਮਾਨ ਤੋਂ ਮਾਫੀ ਚਾਹੁੰਦਾ ਹੈ। ਜਿਸ ਹਿਰਨ ਨੂੰ ਸਲਮਾਨ ਖਾਨ ਨੇ ਮਾਰਿਆ ਹੈ, ਉਸ ਨੂੰ ਉਹ ਭਗਵਾਨ ਮੰਨਦਾ ਹੈ। ਮੈਂ ਸਲਮਾਨ ਖਾਨ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਬੌਡੀ ਬਣਾਉਣ ਨਾਲ ਕੋਈ ਮਰਦ ਨਹੀਂ ਬਣਦਾ ਨਹੀਂ ਬਣ ਜਾਂਦਾ। ਅਸਲੀ ਇਨਸਾਨ ਉਹ ਹੈ ਜੋ ਆਪਣੀ ਗਲਤੀ ਮੰਨ ਲਵੇ। ਕੀ ਪਤਾ ਇਹ ਕਰਨ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੁਹਾਡੀ ਬਹੁਤ ਰਿਸਪੈਕਟ ਕਰੇ।
ਬਿੱਗ ਬੌਸ 'ਚ ਭਾਵੁਕ ਹੋਏ ਸਲਮਾਨ ਖਾਨ
'ਬਿੱਗ ਬੌਸ 18' ਦਾ 'ਵੀਕੈਂਡ ਕਾ ਵਾਰ' ਐਪੀਸੋਡ 19 ਅਕਤੂਬਰ ਨੂੰ ਸੀ, ਜਿਸ ਦੌਰਾਨ ਸਲਮਾਨ ਖਾਨ ਭਾਵੁਕ ਹੋ ਗਏ ਸਨ। ਉਨ੍ਹਾਂ ਦੇ ਚਿਹਰੇ ਨੂੰ ਦੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਉਹ ਹਾਲੀਆ ਘਟਨਾਕ੍ਰਮ ਤੋਂ ਬੇਹੱਦ ਪਰੇਸ਼ਾਨ ਹੈ। ਉਨ੍ਹਾਂ ਨੇ ਸ਼ੋਅ ਦੌਰਾਨ ਕਿਹਾ ਕਿ ਉਹ ਕੰਮ ਪ੍ਰਤੀਬੱਧਤਾ ਕਾਰਨ 'ਬਿੱਗ ਬੌਸ 18' ਦੇ ਸੈੱਟ 'ਤੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਅਤੇ ਨਾ ਹੀ ਇੱਥੇ ਆਉਣਾ ਚਾਹੁੰਦੇ ਹਨ।
ਕੀ ਹੈ ਕਾਲੇ ਹਿਰਨ ਦਾ ਮਸਲਾ?
1998 'ਚ ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਰਾਜਸਥਾਨ 'ਚ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। ਉਸ 'ਤੇ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਗਏ ਸਨ।
ਸਾਲ 2018 ਵਿੱਚ ਜੋਧਪੁਰ ਦੀ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਬਾਅਦ 'ਚ ਖਾਨ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੇ ਲਗਾਤਾਰ ਸਲਮਾਨ ਖਾਨ ਨੂੰ ਮੁਆਫੀ ਮੰਗਣ ਲਈ ਕਿਹਾ। ਅਜਿਹਾ ਨਾ ਕਰਨ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ।