Former Union Communications Minister Pandit Sukhram Sharma
ਆਯੂਸ਼ ਸ਼ਰਮਾ ਦੇ ਦਾਦਾ ਅਤੇ ਸਾਬਕਾ ਕੇਂਦਰੀ ਸੰਚਾਰ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਬ੍ਰੇਨ ਸਟੌਰਕ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ, ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਭੇਜ ਦਿੱਤਾ ਗਿਆ ਸੀ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ ਅਤੇ ਸੁਖਰਾਮ ਸ਼ਰਮਾ 94 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।
ਦਾਦੂ ਦੀ ਮੌਤ ਤੋਂ ਬਾਅਦ ਆਯੂਸ਼ ਸ਼ਰਮਾ ਬੁਰੀ ਤਰ੍ਹਾਂ ਟੁੱਟ ਗਿਆ ਹੈ। ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਨਾਂ 'ਤੇ ਇਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ। ਆਯੂਸ਼ ਨੇ ਲਿਖਿਆ- 'ਬਹੁਤ ਭਾਰੀ ਦਿਲ ਨਾਲ, ਮੈਂ ਆਪਣੇ ਪਿਆਰੇ ਦਾਦਾ ਪੰਡਿਤ ਸੁਖਰਾਮ ਸ਼ਰਮਾ ਨੂੰ ਅੰਤਿਮ ਵਿਦਾਈ ਦੇ ਰਿਹਾ ਹਾਂ। ਭਾਵੇਂ ਤੁਸੀਂ ਚਲੇ ਗਏ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ, ਮੇਰਾ ਮਾਰਗਦਰਸ਼ਨ ਕਰੋਗੇ, ਮੇਰੀ ਦੇਖਭਾਲ ਕਰੋਗੇ ਅਤੇ ਮੈਨੂੰ ਆਸ਼ੀਰਵਾਦ ਦਿਓਗੇ ਜਿਵੇਂ ਤੁਸੀਂ ਹਮੇਸ਼ਾ ਕਰਦੇ ਹੋ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ।
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦੇ ਅਕਾਲ ਚਲਾਣੇ ਕਾਰਨ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਦੋ ਪੋਤੇ-ਪੋਤੀਆਂ ਆਸ਼ਰੇ ਅਤੇ ਆਯੂਸ਼ ਹਨ। ਆਸ਼ਰੇ ਜਿੱਥੇ ਰਾਜਨੀਤੀ ਨਾਲ ਜੁੜੇ ਹੋਏ ਹਨ, ਉੱਥੇ ਹੀ ਆਯੁਸ਼ ਅਦਾਕਾਰੀ ਦੀ ਦੁਨੀਆ 'ਚ ਆਪਣਾ ਸਿੱਕਾ ਜਮਾ ਰਹੇ ਹਨ। ਆਯੁਸ਼ ਦਾ ਵਿਆਹ ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨਾਲ ਹੋਇਆ ਹੈ।