Tuesday, January 21, 2025

Himachal

ਪੰਜਾਬ ਤੋਂ ਬਾਅਦ ਹੁਣ ਹਿਮਾਚਲ 'ਚ ਖਾਲਿਸਤਾਨ ਦੀ ਗੂੰਜ, ਹਾਈ ਅਲਰਟ 'ਤੇ ਸੂਬਾ

Khalistan Flag

May 09, 2022 03:35 PM

ਹਿਮਾਚਲ ਪ੍ਰਦੇਸ਼ : ਪੰਜਾਬ ਤੋਂ ਬਾਅਦ ਹੁਣ ਖਾਲਿਸਤਾਨ ਦੀ ਗੂੰਜ ਹਿਮਾਚਲ ਪ੍ਰਦੇਸ਼ 'ਚ ਵੀ ਸੁਣਾਈ ਦੇ ਰਹੀ ਹੈ। ਖਾਲਿਸਤਾਨ ਸਮਰਥਕਾਂ ਵੱਲੋਂ ਹੁਣ ਧਰਮਸ਼ਾਲਾ ਵਿੱਚ ਹਿਮਾਚਲ ਵਿਧਾਨ ਸਭਾ ਦੀਆਂ ਕੰਧਾਂ 'ਤੇ ਖਾਲਿਸਤਾਨ ਲਿਖਿਆ ਗਿਆ ਹੈ। ਇਸ ਨਾਲ ਹੀ ਕੇਸਰੀ ਝੰਡੇ ਲਾਏ ਗਏ ਹਨ।

ਇਸ ਤੋਂ ਬਾਅਦ ਹਿਮਾਚਲ ਪੁਲਿਸ ਨੇ ਤੁਰੰਤ ਇਸ ਦਾ ਨੋਟਿਸ ਲੈਂਦਿਆਂ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦਾ ਅਸਰ ਹਿਮਾਚਲ ਨਾਲ ਲੱਗਦੇ ਬਾਹਰੀ ਸੂਬਿਆਂ ਦੀਆਂ ਸਰਹੱਦਾਂ 'ਤੇ ਵੀ ਦੇਖਣ ਨੂੰ ਮਿਲਿਆ ਹੈ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ  ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਇਮਾਰਤ ਵਿੱਚ ਖਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਪੁਲਿਸ ਨੇ ਇਸ ਮਾਮਲੇ ਵਿੱਚ ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੂੰ ਮੁੱਖ ਮੁਲਜ਼ਮ ਬਣਾਇਆ ਹੈ। ਇਸ ਨਾਲ ਹੀ ਇੱਕ FRI ਵੀ ਦਰਜ ਕੀਤੀ ਗਈ ਹੈ। ਜਿਸ ਵਿੱਚ UAPA ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹਿਮਾਚਲ ਪ੍ਰਦੇਸ਼ ਪੁਲਿਸ ਅਨੁਸਾਰ ਆਈਪੀਸੀ ਦੀ ਧਾਰਾ 153-ਏ, 153-ਬੀ ਅਤੇ ਯੂਏਪੀਏ ਦੀ ਧਾਰਾ 13 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਫੜਨ ਲਈ ਅੰਤਰਰਾਜੀ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਲਈ ਹਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਜਿਹੀਆਂ ਸਾਰੀਆਂ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿੱਥੇ ਖਾਲਿਸਤਾਨੀ ਸਮਰਥਕਾਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ।

Have something to say? Post your comment

More from Himachal

Kangana Ranaut: ਕੰਗਣਾ ਰਣੌਤ ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਬੇਹੱਦ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ

Kangana Ranaut: ਕੰਗਣਾ ਰਣੌਤ ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਬੇਹੱਦ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ

ਆਪ ਨੇ ਹਿਮਾਚਲ ਦੇ ਲੋਕਾਂ ਨੂੰ ਸਿਹਤ ਸੰਭਾਲ ਦੀ ਦਿੱਤੀ ਦੂਜੀ ਗਰੰਟੀ

ਆਪ ਨੇ ਹਿਮਾਚਲ ਦੇ ਲੋਕਾਂ ਨੂੰ ਸਿਹਤ ਸੰਭਾਲ ਦੀ ਦਿੱਤੀ ਦੂਜੀ ਗਰੰਟੀ

Cloudburst : ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਭੱਜੇ ਲੋਕ

Cloudburst : ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਭੱਜੇ ਲੋਕ

Himachal Pradesh Coronavirus: ਹਿਮਾਚਲ 'ਚ ਕੋਰੋਨਾ ਨੇ ਫਿਰ ਤੋਂ ਰਫਤਾਰ, ਕੇਸ 2 ਹਜ਼ਾਰ ਤੋਂ ਪਾਰ

Himachal Pradesh Coronavirus: ਹਿਮਾਚਲ 'ਚ ਕੋਰੋਨਾ ਨੇ ਫਿਰ ਤੋਂ ਰਫਤਾਰ, ਕੇਸ 2 ਹਜ਼ਾਰ ਤੋਂ ਪਾਰ

ਕੋਰੋਨਾ ਵਾਇਰਸ ਮਗਰੋਂ ਹਿਮਾਚਲ 'ਚ ਸੈਲਾਨੀਆਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ

ਕੋਰੋਨਾ ਵਾਇਰਸ ਮਗਰੋਂ ਹਿਮਾਚਲ 'ਚ ਸੈਲਾਨੀਆਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ

ਪਰਵਾਣੂ 'ਚ ਟਿੰਬਰ ਟ੍ਰੇਲ ਫਸੇ 11 ਯਾਤਰੀ ਫਸੇ, 7 ਸੁਰੱਖਿਅਤ ਬਾਹਰ ਕੱਢੇ

ਪਰਵਾਣੂ 'ਚ ਟਿੰਬਰ ਟ੍ਰੇਲ ਫਸੇ 11 ਯਾਤਰੀ ਫਸੇ, 7 ਸੁਰੱਖਿਅਤ ਬਾਹਰ ਕੱਢੇ

ਅੰਗਰੇਜ਼ਾਂ ਨੇ ਭਾਰਤ 200 ਸਾਲ ਲੁੱਟਿਆ, ਪਰ ਕਾਂਗਰਸ ਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ-ਮੁੱਖ ਮੰਤਰੀ

ਅੰਗਰੇਜ਼ਾਂ ਨੇ ਭਾਰਤ 200 ਸਾਲ ਲੁੱਟਿਆ, ਪਰ ਕਾਂਗਰਸ ਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ-ਮੁੱਖ ਮੰਤਰੀ

Himachal Weather : ਹਿਮਾਚਲ 'ਚ ਤੇਜ਼ੀ ਨਾਲ ਪਿਘਲ ਰਹੀ ਬਰਫ਼, ਤਾਪਮਾਨ 8 ਡਿਗਰੀ ਸੈਲਸੀਅਸ ਵੱਧ

Himachal Weather : ਹਿਮਾਚਲ 'ਚ ਤੇਜ਼ੀ ਨਾਲ ਪਿਘਲ ਰਹੀ ਬਰਫ਼, ਤਾਪਮਾਨ 8 ਡਿਗਰੀ ਸੈਲਸੀਅਸ ਵੱਧ

ਦਾਦਾ ਪੰਡਿਤ ਸੁਖਰਾਮ ਸ਼ਰਮਾ ਨੂੰ ਯਾਦ ਕਰਕੇ ਆਯੂਸ਼ ਸ਼ਰਮਾ ਹੋਏ ਭਾਵੁਕ,ਪੋਸਟ ਲਿਖ ਕੇ ਕਹੀ ਇਹ ਗੱਲ

ਦਾਦਾ ਪੰਡਿਤ ਸੁਖਰਾਮ ਸ਼ਰਮਾ ਨੂੰ ਯਾਦ ਕਰਕੇ ਆਯੂਸ਼ ਸ਼ਰਮਾ ਹੋਏ ਭਾਵੁਕ,ਪੋਸਟ ਲਿਖ ਕੇ ਕਹੀ ਇਹ ਗੱਲ

ਧਰਮਸ਼ਾਲਾ ਵਿਧਾਨਸਭਾ 'ਚ ਲੱਗੇ ਖਾਲਿਸਤਾਨੀ ਝੰਡੇ,  6 ਮੈਂਬਰੀ ਐੱਸਆਈਟੀ ਟੀਮ ਦਾ ਗਠਨ

ਧਰਮਸ਼ਾਲਾ ਵਿਧਾਨਸਭਾ 'ਚ ਲੱਗੇ ਖਾਲਿਸਤਾਨੀ ਝੰਡੇ, 6 ਮੈਂਬਰੀ ਐੱਸਆਈਟੀ ਟੀਮ ਦਾ ਗਠਨ