Himachal Pradesh Cloudburst : ਹਿਮਾਚਲ ਦੇ ਕਿਨੌਰ ਦੇ ਸ਼ਾਲਖਰ ਪਿੰਡ 'ਚ ਸੋਮਵਾਰ ਨੂੰ ਬੱਦਲ ਫਟਣ ਕਾਰਨ ਹੜ੍ਹ ਆ ਗਿਆ। ਬੱਦਲ ਫਟਣ ਤੋਂ ਬਾਅਦ ਜਦੋਂ ਪਾਣੀ ਪਹਾੜੀ ਦੀ ਚੋਟੀ ਤੋਂ ਹੇਠਾਂ ਪਹੁੰਚਿਆ ਤਾਂ ਹੋਰ ਵੀ ਤਬਾਹੀ ਮਚ ਗਈ। ਹੜ੍ਹ ਦੇ ਵਹਾਅ ਦੀ ਆਵਾਜ਼ ਡਰਾਉਣੀ ਹੈ। ਕਿੰਨੌਰ ਦੇ ਸ਼ਾਲਖਰ 'ਚ ਬੱਦਲ ਫਟਣ ਤੋਂ ਬਾਅਦ ਜੋ ਹੜ੍ਹ ਆਇਆ, ਸਾਰੀਆਂ ਨਦੀਆਂ 'ਚ ਪਾਣੀ ਆ ਗਿਆ। ਘਰ ਦੇ ਨੇੜੇ ਪਾਣੀ ਕਿੰਨੀ ਤੇਜ਼ੀ ਨਾਲ ਵਹਿ ਰਿਹਾ ਹੈ? ਇੰਝ ਜਾਪਦਾ ਹੈ ਕਿ ਜਿਵੇਂ ਇਹ ਹੜ ਘਰ ਨੂੰ ਵਹਾ ਕੇ ਲੈ ਕੇ ਜਾਣ ਦੇ ਇਰਾਦੇ ਨਾਲ ਆਇਆ ਹੋਵੇ।
ਪਹਾੜੀ ਵਿੱਚੋਂ ਗੁਜਰਦਾ ਹੋਇਆ ਇਹ ਹੜ ਨਦੀਆਂ ਨਾਲਿਆਂ ਨੂੰ ਚੀਰਦਾ ਜਦੋਂ ਅੱਗੇ ਵਧਿਆ ਤਾਂ ਉਸ ਦੇ ਰਾਹ ਵਿੱਚ ਜੋ ਕੁੱਝ ਆਇਆ ਸਭ ਕੁੱਝ ਵਹਾ ਕੇ ਲੈ ਗਿਆ। ਜਦੋਂ ਹੜ੍ਹ ਦਾ ਵਹਾਅ ਘਟਿਆ ਤਾਂ ਤਬਾਹੀ ਦਾ ਨਜ਼ਾਰਾ ਸਾਹਮਣੇ ਆਉਣ ਲੱਗਾ। ਜਿੱਥੋਂ ਵੀ ਹੜ੍ਹ ਲੰਘਿਆ, ਸਿਰਫ਼ ਤਬਾਹੀ ਹੀ ਨਜ਼ਰ ਆਈ ਹੈ।
ਹੜ ਲੋਕਾਂ ਦੇ ਘਰਾਂ ਵਿੱਚੋਂ ਦੀ ਗੁਜਰਿਆ। ਸਮਦੋ ਚੈੱਕ ਪੋਸਟ ਤੋਂ ਪੁੱਲ ਵੱਲ ਕਰੀਬ 7 ਕਿਲੋਮੀਟਰ ਦੂਰ ਬੱਦਲ ਫਟ ਗਿਆ। ਕੁਦਰਤ ਦੇ ਇਸ ਕਹਿਰ ਕਾਰਨ ਕਈ ਵਾਰ ਲੋਕਾਂ ਦੇ ਘਰ ਤਬਾਹ ਹੋਏ ਪਰ ਖੁਸ਼ਕਿਸਮਤੀ ਨਾਲ ਲੋਕਾਂ ਦੀ ਜਾਨ ਬਚ ਗਈ। ਸਭ ਕੁਝ ਮਲਬੇ ਵਿੱਚ ਦੱਬਿਆ ਹੋਇਆ ਹੈ। ਕਈ ਘਰ ਪੂਰੀ ਤਰ੍ਹਾਂ ਮਲਬੇ 'ਚ ਦਬ ਗਏ ਹਨ, ਜਦਕਿ ਕੁਝ ਘਰਾਂ ਅੰਦਰ ਮਲਵਾ ਭਰ ਗਿਆ ਹੈ।