ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਪੈਂਦੇ ਪ੍ਰਵਾਣੂ 'ਚ ਇੱਕ ਟਿੰਬਰ ਟ੍ਰੇਲ ਅਸਮਾਨ 'ਚ ਫਸ ਗਈ।ਇਸ ਟਿੰਬਰ ਟ੍ਰੇਲ 'ਚ 11 ਯਾਤਰੀ ਸਵਾਰ ਸੀ। ਇਹ ਘਟਨਾ ਸਵੇਰੇ 11 ਵਜੇ ਵਾਪਰੀ ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਿਆ। ਕੁਝ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਸਾਰੇ ਯਾਤਰੀ ਦਿੱਲੀ ਦੇ ਰਹਿਣ ਵਾਲੇ ਹਨ। ਇਹ ਯਾਤਰੀ ਤਿੰਨ ਦਿਨ ਪਹਿਲਾਂ ਟੂਰ ਲਈ ਆਏ ਸੀ। ਯਾਤਰੀਆਂ ਨੇ ਆਰੋਪ ਲਾਇਆ ਕਿ ਟਿੰਬਰ ਟ੍ਰੇਲ ਫਸ ਜਾਣ ਮਗਰੋਂ ਟਿੰਬਰ ਟ੍ਰੇਲ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਢੇਡ ਘੰਟੇ ਤੱਕ ਮਦਦ ਲਈ ਕੋਈ ਨਹੀਂ ਆਇਆ।