ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ‘ਤੇ ਕੀਤਾ ਕਬਜ਼ਾ
ਕਾਬੁਲ: ਅਫਗਾਨਿਸਤਾਨ ‘ਚ ਤਾਲਿਬਾਨ ਦੇ ਲੜਾਕੇ ਉੱਥੋਂ ਦੇ 60 ਫੀਸਦ ਤੋਂ ਜ਼ਿਆਦਾ ਇਲਾਕਿਆਂ ‘ਤੇ ਆਪਣਾ ਕਬਜ਼ਾ ਕਰ ਚੁੱਕੇ ਹਨ। ਗਜ਼ਨੀ ‘ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਅਫਗਾਨਿਸਤਾਨ ਦੇ 10 ਸੂਬੇ ਰਾਜਧਾਨੀ ‘ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ। ਅੱਤਵਾਦੀ ਸੰਗਠਨ ਹੁਣ ਤੱਕ 34 ਸੂਬਾਈ ਰਾਜਧਾਨੀਆਂ ‘ਚੋਂ 11 ‘ਤੇ ਕਬਜ਼ਾ ਕਰ ਚੁੱਕਿਆ ਹੈ। ਹੇਰਾਤ ‘ਤੇ ਕਬਜ਼ਾ ਤਾਲਿਬਾਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹੈ।