ਸ੍ਰੀਨਗਰ : ਜੰਮੂ ਕਸ਼ਮੀਰ ਵਿਚ 140 ਦਹਿਸ਼ਤਗਰਦ ਭਾਰਤ ਵਿਚ ਘੁਸਪੈਠ ਦੀ ਤਾਕ ਵਿਚ ਬੈਠੇ ਹੋਏ ਹਨ। ਇਹ ਕਦੇ ਵੀ ਘਾਤ ਲਾ ਕੇ ਭਾਰਤ ਵਿਚ ਵੜ ਸਕਦੇ ਹਨ। ਹਾਲਾਂਕਿ ਬਾਰਡਰ ’ਤੇ ਜਵਾਨਾਂ ਦੀ ਚੌਕਸੀ ਨੇ ਉਨ੍ਹਾਂ ਦੇ ਕਦਮ ਪਿੱਛੇ ਧੱਕ ਦਿੱਤੇ ਹਨ। ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਫਰਵਰੀ ਵਿਚ ਭਾਰਤ ਤੋਂ ਸੀਜ਼ਫਾਇਰ ਦੇ ਬਹਾਨੇ ਪਾਕਿਸਤਾਨ ਅਪਣੀ ਅੱਤਵਾਦੀ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਲੱਗਾ ਹੋਇਆ। ਉਹ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿਚ ਅਪਣੇ ਅੱਤਵਾਦੀ ਟਿਕਾਣਿਆਂ ਨੂੰ ਜ਼ਰੂਰੀ ਸਾਜੋ ਸਮਾਨ ਮੁਹੱਈਆ ਕਰਵਾ ਰਿਹਾ ਹੈ, ਜੋ ਪਿਛਲੇ ਸਾਲ ਸਰਹੱਦ ਪਾਰ ਤੋਂ ਗੋਲੀਬਾਰੀ ਵਿਚ ਨੁਕਸਾਨਿਆ ਗਿਆ ਸੀ। ਸੁਰੱਖਿਆ ਅਧਿਕਾਰੀ ਨੇ ਨਾਂਅ ਨਹੀਂ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗਰੇਅ ਲਿਸਟ ਤੋਂ ਬਚਣ ਦੇ ਲਈ ਪਾਕਿਸਤਾਨ ਦੇ ਲਈ ਭਾਰਤ ਦੇ ਨਾਲ ਸੰਘਰਸ਼ ਵਿਰਾਮ ਸਮਝੌਤਾ ਕਰਨਾ ਮਜਬੂਰੀ ਸੀ। ਹਾਲਾਂਕਿ ਅਜੇ ਵੀ ਉਸ ਨੂੰ ਇਸ ਲਿਸਟ ਤੋਂ ਰਾਹਤ ਨਹੀਂ ਮਿਲੀ ਲੇਕਿਨ ਉਹ ਇਸ ਦੇ ਬਹਾਨੇ ਪੀਓਕੇ ਸਥਿਤ ਟੈਰਰ ਇੰਫਰਾਸਟਰਕਚਰ ਨੂੰ ਮਜ਼ਬੂਤ ਜ਼ਰੂਰ ਕਰ ਰਿਹਾ ਹੈ।