ਕਾਬੁਲ: ਅਫਗਾਨਿਸਤਾਨ ‘ਚ ਤਾਲਿਬਾਨ ਦੇ ਲੜਾਕੇ ਉੱਥੋਂ ਦੇ 60 ਫੀਸਦ ਤੋਂ ਜ਼ਿਆਦਾ ਇਲਾਕਿਆਂ ‘ਤੇ ਆਪਣਾ ਕਬਜ਼ਾ ਕਰ ਚੁੱਕੇ ਹਨ। ਗਜ਼ਨੀ ‘ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਅਫਗਾਨਿਸਤਾਨ ਦੇ 10 ਸੂਬੇ ਰਾਜਧਾਨੀ ‘ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ। ਅੱਤਵਾਦੀ ਸੰਗਠਨ ਹੁਣ ਤੱਕ 34 ਸੂਬਾਈ ਰਾਜਧਾਨੀਆਂ ‘ਚੋਂ 11 ‘ਤੇ ਕਬਜ਼ਾ ਕਰ ਚੁੱਕਿਆ ਹੈ। ਹੇਰਾਤ ‘ਤੇ ਕਬਜ਼ਾ ਤਾਲਿਬਾਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹੈ। ਕਾਬੁਲ ਦੇ ਦੱਖਣ-ਪੱਛਮ ’ਚ 130 ਕਿਲੋਮੀਟਰ ਦੂਰ ਗਜ਼ਨੀ ’ਚ ਅਤਿਵਾਦੀਆਂ ਨੇ ਸਫੇਦ ਝੰਡੇ ਲਹਿਰਾਏ। ਦੋ ਸਥਾਨਕ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਿਰ ਦੇ ਬਾਹਰ ਇੱਕ ਫੌਜੀ ਸੰਸਥਾ ਤੇ ਖੁਫੀਆ ਟਿਕਾਣੇ ’ਤੇ ਨਿੱਕੀ-ਮੋਟੀ ਲੜਾਈ ਅਜੇ ਵੀ ਚੱਲ ਰਹੀ ਹੈ। ਤਾਲਿਬਾਨ ਵੱਲੋਂ ਆਨਲਾਈਨ ਵੀਡੀਓ ਤੇ ਤਸਵੀਰਾਂ ਪਾਈਆਂ ਗਈਆਂ ਹਨ ਜਿਨ੍ਹਾਂ ’ਚ ਉਸ ਦੇ ਲੜਾਕੇ ਗਜ਼ਨੀ ਸੂਬੇ ਦੀ ਰਾਜਧਾਨੀ ਗਜ਼ਨੀ ’ਚ ਨਜ਼ਰ ਆ ਰਹੇ ਹਨ। ਗਜ਼ਨੀ ‘ਤੇ ਤਾਲਿਬਾਨ ਦੇ ਕਬਜ਼ੇ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਅਤੇ ਨੋਟਾ ਦੇ ਫੌਜੀ ਕਰੀਬ 20 ਸਾਲ ਪਹਿਲਾਂ ਅਫਗਾਨਿਸਤਾਨ ਆਏ ਸਨ ਅਤੇ ਉਨ੍ਹਾਂ ਨੇ ਤਾਲਿਬਾਨ ਸਰਕਾਰ ਦਾ ਤਖਤਾ ਪਲਟ ਕੀਤਾ ਸੀ।