Tuesday, April 01, 2025

festive season

Punjab News: ਪੰਜਾਬ ਦੇ ਜੀਐਸਟੀ ਕਲੈਕਸ਼ਨ 'ਚ ਭਾਰੀ ਵਾਧਾ, ਪਿਛਲੇ ਸਾਲ 1981 ਕਰੋੜ ਹੋਇਆ ਸੀ ਕਲੈਕਸ਼ਨ

ਇਸੇ ਤਰ੍ਹਾਂ ਸਤੰਬਰ ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ ਵਾਧਾ ਹੋਇਆ ਹੈ। ਸਤੰਬਰ 2024 ਵਿੱਚ, ਜੀਐਸਟੀ ਕੁਲੈਕਸ਼ਨ 4 ਪ੍ਰਤੀਸ਼ਤ ਦੇ ਵਾਧੇ ਨਾਲ 1933 ਕਰੋੜ ਰੁਪਏ ਸੀ, ਜਦੋਂ ਕਿ ਅਕਤੂਬਰ ਮਹੀਨੇ ਵਿੱਚ ਇਹ 12 ਪ੍ਰਤੀਸ਼ਤ ਵਧਿਆ ਹੈ। ਇਹ ਪੰਜਾਬ ਦੀ ਆਰਥਿਕਤਾ ਲਈ ਇੱਕ ਸ਼ੁਭ ਸੰਕੇਤ ਹੈ ਕਿਉਂਕਿ ਕਰੋਨਾ ਦੇ ਦੌਰ ਦੌਰਾਨ ਸੂਬੇ ਦੀ ਆਰਥਿਕਤਾ ਨੂੰ ਕਾਫੀ ਝਟਕਾ ਲੱਗਾ ਸੀ ਅਤੇ ਇਸ ਦੌਰਾਨ ਜੀਐਸਟੀ ਕੁਲੈਕਸ਼ਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਜਿਸ ਤਰ੍ਹਾਂ ਜੀਐਸਟੀ ਕੁਲੈਕਸ਼ਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜੀ ਹਾਂ, ਇਹ ਸੂਬੇ ਲਈ ਰਾਹਤ ਦੀ ਖ਼ਬਰ ਹੈ।

Pollution In Punjab: ਪਟਾਕਿਆਂ ਦੇ ਧੂੰਏ ਨਾਲ ਜ਼ਹਿਰੀਲੀ ਹੋਈ ਪੰਜਾਬ ਦੀ ਹਵਾ, ਹਰਿਆਣਾ 'ਚ ਵੀ AQI 300 ਤੋਂ ਪਾਰ, ਸਾਹ ਲੈਣਾ ਵੀ ਹੋਇਆ ਔਖਾ

Punjab AQI After Diwali: ਪੰਜਾਬ ਤੇ ਚੰਡੀਗੜ੍ਹ 'ਚ ਏਕਿਊਆਈ ਦੀ ਹਾਲਤ ਮਾੜੀ ਹੈ, ਜਿਸ ਦਾ ਮਤਲਬ ਹੈ ਕਿ ਹਵਾ ਜ਼ਹਿਰੀਲੀ ਹੋ ਗਈ ਹੈ। ਜੇ ਇਸ ਹਵਾ ;ਚ ਕੋਈ ਸਾਹ ਲਵੇ ਤਾਂ ਉਸ ਦਾ ਬੀਮਾਰ ਹੋਣ ਦਾ ਖਤਰਾ ਹੈ। ਅਜਿਹੇ 'ਚ ਜਿਹੜੇ ਲੋਕ ਪਹਿਲਾਂ ਤੋਂ ਸਾਹ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਦੀ ਹਾਲਤ ਤਾਂ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ।

Onion Price Today: ਦੀਵਾਲੀ 'ਤੇ ਆਈ ਖੁਸ਼ਖਬਰੀ- ਪਿਆਜ਼ ਦੀਆਂ ਕੀਮਤਾਂ ਘਟਣ ਦੀ ਉਮੀਦ, ਜਾਣੋ ਕਦੋਂ ਹੋਵੇਗਾ ਸਸਤਾ

ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਬਹੁ-ਪੱਖੀ ਰਣਨੀਤੀ ਦੇ ਹਿੱਸੇ ਵਜੋਂ, ਸਰਕਾਰ ਨੇ ਇਸ ਦੀ ਸਪਲਾਈ ਵਧਾ ਦਿੱਤੀ ਹੈ। ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕਰੀਬ 840 ਟਨ ਬਫਰ ਪਿਆਜ਼ ਰੇਲ ਰਾਹੀਂ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ ਤੱਕ ਪਹੁੰਚਿਆ ਹੈ। 20 ਅਕਤੂਬਰ ਨੂੰ ਕਾਂਡਾ ਐਕਸਪ੍ਰੈਸ ਰਾਹੀਂ 1,600 ਟਨ ਪਿਆਜ਼ ਦਿੱਲੀ ਪਹੁੰਚਣ ਤੋਂ ਬਾਅਦ ਰੇਲ ਆਵਾਜਾਈ ਦੁਆਰਾ ਇਹ ਦੂਜੀ ਵੱਡੀ ਸਪਲਾਈ ਹੈ।

Diwali 2024: ਪਟਾਕਿਆਂ ਦੇ ਜ਼ਹਿਰੀਲੇ ਧੂੰਏ 'ਤੇ ਪ੍ਰਦੂਸ਼ਣ ਦੌਰਾਨ ਇੰਝ ਰੱਖੋ ਸਕਿਨ ਦਾ ਖਿਆਲ, ਦੀਵਾਲੀ ਤੋਂ ਬਾਅਦ ਲਗਾਓ ਇਹ ਖਾਸ ਫੇਸ ਪੈਕ

Diwali 2024: ਦੀਵਾਲੀ ਤੋਂ ਬਾਅਦ ਸਵੇਰੇ, ਐਨਸੀਆਰ ਦੇ ਵਸਨੀਕ ਜ਼ਹਿਰੀਲੇ ਧੂੰਏਂ ਦੀ ਚਾਦਰ ਹੇਠ ਜਾਗਦੇ ਹਨ ਅਤੇ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦੇ ਹਨ। ਲੋਕਾਂ ਨੂੰ ਪ੍ਰਦੂਸ਼ਣ ਨਾਲ ਜੁੜੀਆਂ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਲੋੜੀਂਦੀ ਸਾਵਧਾਨੀ ਵਰਤਣੀ ਚਾਹੀਦੀ ਹੈ।

Inflation: ਚੀਨੀ-ਪੱਤੀ ਤੋਂ ਲੈਕੇ ਦਾਲ-ਸਬਜ਼ੀ ਤੱਕ ਹਰ ਚੀਜ਼ ਹੋਈ ਮਹਿੰਗਾਈ, ਤਿਓਹਾਰੀ ਸੀਜ਼ਨ 'ਚ ਮਹਿੰਗਾਈ ਨੇ ਕੀਤਾ ਮਜ਼ਾ ਖਰਾਬ

ਟਮਾਟਰ, ਆਲੂ, ਪਿਆਜ਼ ਵਰਗੀਆਂ ਸਬਜ਼ੀਆਂ ਪਿਛਲੇ ਮਹੀਨੇ ਤੋਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਸਬਜ਼ੀਆਂ ਦੀ ਔਸਤ ਕੀਮਤ ਵਧੀ ਹੈ। ਖਪਤਕਾਰ ਮੰਤਰਾਲੇ ਦੇ ਪੋਰਟਲ 'ਤੇ ਉਪਲਬਧ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ (22 ਸਤੰਬਰ ਤੋਂ 22 ਅਕਤੂਬਰ) ਦੇ ਮੁਕਾਬਲੇ ਇਕ ਕਿਲੋਗ੍ਰਾਮ ਆਲੂ ਦੀ ਔਸਤ ਕੀਮਤ 35.87 ਰੁਪਏ ਤੋਂ ਵਧ ਕੇ 37.2 ਰੁਪਏ ਹੋ ਗਈ ਹੈ।

Advertisement