Tuesday, April 01, 2025

barnala

Barnala News: ਕਿਸਾਨ ਤੋਂ 20 ਹਜ਼ਾਰ ਰਿਸ਼ਵਤ ਲੈ ਰਿਹਾ ਸੀ ਤਹਿਸੀਲਦਾਰ, ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

Punjab News Today: ਵਿਜੀਲੈਂਸ ਨੇ ਬਰਨਾਲਾ 'ਚ ਤਹਿਸੀਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਤਹਿਸੀਲਦਾਰ ਨੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ ਕਿਸਾਨ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਕਿਸਾਨ ਨੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕੀਤੀ। ਇਸ ਤੋਂ ਬਾਅਦ ਰਿਸ਼ਵਤ ਲੈਂਦਿਆਂ ਤਹਿਸੀਲਦਾਰ ਨੂੰ ਫੜਨ ਲਈ ਜਾਲ ਵਿਛਾਇਆ ਗਿਆ। 

Barnala News: 20 ਸਾਲਾ ਮੁੰਡੇ ਦੇ ਹੋਏ ਟੋਟੇ-ਟੋਟੇ, ਟਰੈਕਟਰ ਚਲਾਉਂਦਾ ਹੇਠਾਂ ਡਿੱਗਿਆ, ਸੁਪਰਸੀਡਰ ਮਸ਼ੀਨ ਦੀ ਲਪੇਟ 'ਚ ਆ ਕੇ ਮਿਲੀ ਦਰਦਨਾਕ ਮੌਤ

Punjab News Today: ਪ੍ਰਾਪਤ ਜਾਣਕਾਰੀ ਅਨੁਸਾਰ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿੱਚ ਸੁਖਬੀਰ ਸਿੰਘ ਆਪਣੇ ਖੇਤ ਵਿੱਚ ਸੁਪਰਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ। ਉਹ ਟਰੈਕਟਰ ਦੀ ਸੀਟ 'ਤੇ ਬੈਠਾ ਸੀ। ਇਸ ਦੌਰਾਨ ਉਹ ਟਰੈਕਟਰ ਦੇ ਪਿੱਛੇ ਲੱਗੀ ਸੁਪਰਸੀਡਰ ਮਸ਼ੀਨ ਨੂੰ ਦੇਖਣ ਲੱਗਾ।

Punjab Bypolls 2024 Result: ਪੰਜਾਬ ਉਪ ਚੋਣਾਂ 'ਚ ਆਪ ਦੀ ਹੋਈ ਬੱਲੇ ਬੱਲੇ, ਕਾਂਗਰਸ ਨੂੰ ਸਿਰਫ ਇੱਕ ਸੀਟ 'ਤੇ ਮਿਲੀ ਜਿੱਤ

Punjab By Election 2024 Result: ਪੰਜਾਬ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ। ਕਿਉਂਕਿ ਅੱਜ ਯਾਨਿ 23 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਨਤੀਜੇ ਆਏ ਹਨ। ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਈਆਂ, ਜਿਸ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ।

Punjab News: 'ਪੰਜਾਬ ਦੇ ਇਤਿਹਾਸ 'ਚ ਕਦੇ ਵੀ...' ਬਰਨਾਲਾ-ਗਿੱਦੜਬਾਹਾ ਉਪ ਚੋਣਾਂ ਵਿਚਾਲੇ ਇਹ ਕੀ ਬੋਲ ਗਏ ਅਰਵਿੰਦ ਕੇਜਰੀਵਾਲ

Arvind Kejriwal On Punjab Bypolls 2024: ਬਰਨਾਲਾ ਤੋਂ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅਤੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਮੁਫਤ ਬਿਜਲੀ, ਇਲਾਜ ਅਤੇ ਚੰਗੇ ਸਕੂਲ ਦੇਣ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ।

Barnala: ਅਰਬ ਦੇਸ਼ਾਂ 'ਚ ਫਸੀਆਂ ਦੋ ਪੰਜਾਬੀ ਕੁੜੀਆਂ ਘਰ ਵਾਪਸ ਪਰਤੀਆਂ, ਦੱਸੀ ਅਰਬ ਦੇਸ਼ਾਂ ਦੀ ਸੱਚਾਈ

Ludhiana News: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੀਆਂ ਦੋ ਧੀਆਂ ਓਮਾਨ ਅਤੇ ਦੁਬਈ ਵਿੱਚ ਫਸੀਆਂ ਹੋਈਆਂ ਸਨ, ਜਿਨ੍ਹਾਂ ਨੂੰ ਸਾਡੀ ਪਾਰਟੀ ਦੇ ਯਤਨਾਂ ਸਦਕਾ ਵਾਪਸ ਪੰਜਾਬ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ ਬਰਨਾਲਾ ਦੀ ਲੜਕੀ ਗੀਤਾ ਓਮਾਨ ਅਤੇ ਮਨਦੀਪ ਕੌਰ ਦੁਬਈ ਵਿੱਚ ਫਸੀਆਂ ਹੋਈਆਂ ਸਨ। ਦੋਵਾਂ ਨੂੰ ਏਜੰਟਾਂ ਨੇ ਗੁੰਮਰਾਹ ਕੀਤਾ ਸੀ।

Punjab Bypolls 2024: ਬਰਨਾਲਾ 'ਚ ਆਪ ਤੇ ਕਾਂਗਰਸ 'ਤੇ ਭੜਕੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕਿਹਾ- 'ਕੇਵਲ ਢਿੱਲੋਂ ਦੀ PM ਮੋਦੀ ਨਾਲ ਸਿੱਧੀ ਗੱਲਬਾਤ'

Punjab By Elections 2024: ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਬਰਨਾਲਾ ਵਿਧਾਨ ਸਭਾ ਉਪ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਪ੍ਰਚਾਰ ਲਈ ਸੋਮਵਾਰ ਨੂੰ ਬਰਨਾਲਾ ਪੁੱਜੇ। ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਨਾਲ ਹੀ 'ਆਪ' ਨੇ ਸਰਕਾਰ 'ਤੇ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਅਤੇ ਝੋਨੇ ਦੀ ਖਰੀਦ ਅਤੇ ਡੀਏਪੀ ਖਾਦ ਦੀ ਸਮੱਸਿਆ ਲਈ ਇਸ ਨੂੰ ਜ਼ਿੰਮੇਵਾਰ ਠਹਿਰਾਇਆ।

Punjab Politics: ਆਪ ਨੇ ਗੁਰਦੀਪ ਬਾਠ ਨੂੰ ਪਾਰਟੀ 'ਚੋਂ ਕੱਢਿਆ, ਬਰਨਾਲਾ ਜਿਮਨੀ ਚੋਣਾਂ 'ਚ AAP ਉਮੀਦਵਾਰ ਦਾ ਕੀਤਾ ਸੀ ਵਿਰੋਧ

ਤੁਸੀਂ ਪਾਰਟੀ ਦੇ ਖਿਲਾਫ ਚੋਣ ਲੜ ਰਹੇ ਹੋ ਅਤੇ ਪਾਰਟੀ ਖਿਲਾਫ ਬਿਆਨਬਾਜ਼ੀ ਕਰ ਰਹੇ ਹੋ, ਜਿਸ ਨਾਲ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਹੈ। ਇਹ ਅਨੁਸ਼ਾਸਨਹੀਣਤਾ ਹੈ। ਆਮ ਆਦਮੀ ਪਾਰਟੀ ਅਜਿਹੇ ਵਤੀਰੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

Punjab Bypolls 2024: ਪੰਜਾਬ 'ਚ ਜ਼ਿਮਨੀ ਚੋਣਾਂ ਲਈ ਕਾਂਗਰਸ ਦੀ ਲਿਸਟ ਜਾਰੀ, ਦੇਖੋ ਪੂਰੀ ਲਿਸਟ

ਕਾਂਗਰਸ ਨੇ ਆਪਣੀ ਸੂਚੀ ਵਿਚ ਦੋ ਸੀਟਾਂ 'ਤੇ ਆਪਣੇ ਪੁਰਾਣੇ ਵਿਧਾਇਕਾਂ, ਜੋ ਸੰਸਦ ਮੈਂਬਰ ਬਣ ਚੁੱਕੇ ਹਨ, ਦੀਆਂ ਪਤਨੀਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦੇ ਨਾਲ ਹੀ ਦੋ ਸੀਟਾਂ 'ਤੇ ਨਵੇਂ ਚਿਹਰੇ ਮੈਦਾਨ 'ਚ ਹਨ।

Punjab Bypolls 2024: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨੇ ਦਿੱਤੀ ਟਿਕਟ, 3 ਸੀਟਾਂ 'ਤੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਮਨਪ੍ਰੀਤ ਬਾਦਲ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ। ਉਸਨੇ ਜਨਵਰੀ 2023 ਵਿੱਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਹਨ।

Punjab News: ਪੰਜਾਬ 'ਚ ਵਿਧਾਨ ਸਭਾ ਦੀਆਂ 4 ਸੀਟਾਂ 'ਤੇ Bypolls ਲਈ ਤਿਆਰ AAP, ਕੀਤਾ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਟਿਕਟ

ਦੱਸ ਦੇਈਏ ਕਿ ਪੰਜਾਬ ਦੀਆਂ ਇਨ੍ਹਾਂ ਚਾਰ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਬਾਅਦ 23 ਨਵੰਬਰ ਨੂੰ ਨਤੀਜਾ ਐਲਾਨਿਆ ਜਾਵੇਗਾ। ਜਿਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋ ਰਹੀਆਂ ਹਨ, ਉਨ੍ਹਾਂ 'ਚੋਂ ਤਿੰਨ ਸੀਟਾਂ ਕਾਂਗਰਸ ਅਤੇ ਇਕ ਸੀਟ ਆਮ ਆਦਮੀ ਪਾਰਟੀ ਕੋਲ ਸੀ।

Advertisement