Wednesday, December 04, 2024

Punjab weather Update

Punjab Weather: ਪੰਜਾਬ ਚ ਮੌਸਮ ਨੇ ਤੋੜਿਆ 54 ਸਾਲ ਪੁਰਾਣਾ ਰਿਕਾਰਡ, ਇਸ ਸਾਲ ਦੇਰੀ ਨਾਲ ਸ਼ੁਰੂ ਹੋਵੇਗੀ ਠੰਡ

ਪੰਜਾਬ ਵਿੱਚ ਬਦਲ ਰਹੇ ਮੌਸਮ ਕਾਰਨ ਰਾਤ ਦੇ ਤਾਪਮਾਨ ਨੇ 54 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਰਾਤ ਦਾ ਤਾਪਮਾਨ 20.6 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਾਨ ਨਾਲੋਂ 6.6 ਡਿਗਰੀ ਜ਼ਿਆਦਾ ਹੈ। ਮੌਸਮ ਵਿਗਿਆਨੀਆ ਦੇ ਮੁਤਾਬਕ ਇਸ ਵਾਰ ਸਰਦੀ ਦੇਰੀ ਨਾਲ ਸ਼ੁਰੂ ਹੋਵੇਗੀ।

All India Weather Update : ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ, ਮੁੰਬਈ ਵਿੱਚ ਰੈੱਡ ਅਲਰਟ ਜਾਰੀ

ਐਨਡੀਆਰਐਫ ਦੀਆਂ 13 ਟੀਮਾਂ ਤੱਟਵਰਤੀ ਮਹਾਰਾਸ਼ਟਰ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ, ਜਦੋਂ ਕਿ ਕੁਝ ਟੀਮਾਂ ਪੱਛਮੀ ਮਹਾਰਾਸ਼ਟਰ ਦੇ ਸਤਾਰਾ ਅਤੇ ਕੋਲਹਾਪੁਰ ਜ਼ਿਲ੍ਹਿਆਂ ਵਿੱਚ ਤਾਇਨਾਤ ਹਨ ਜੋ ਹਾਲ ਹੀ ਵਿੱਚ ਭਿਆਨਕ ਹੜ੍ਹਾਂ ਦੀ ਮਾਰ ਹੇਠ ਹਨ।

Punjab Weather Update : ਪੰਜਾਬ 'ਚ 11 ਜੁਲਾਈ ਤਕ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਬਰਸਾਤੀ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਘਰਾਂ ਵਿੱਚ ਦਾਖਲ ਹੋ ਰਿਹਾ ਹੈ। ਸ਼ਹਿਰ ਦੇ ਕਈ ਸੈਕਟਰਾਂ ਦੀਆਂ ਸੜਕਾਂ ਦੋ ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ। ਲੋਕਾਂ ਨੂੰ ਵਾਹਨ ਚਲਾਉਣਾ ਔਖਾ ਹੋ ਰਿਹਾ ਹੈ। ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਬੰਦ ਹੋ ਰਹੇ ਹਨ ਅਤੇ ਨੁਕਸਾਨ ਹੋ ਰਿਹਾ ਹੈ।

Punjab Monsoon: ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ ਨਾਲ ਪਾਰਾ ਡਿੱਗਾ, 4-5 ਜੁਲਾਈ ਨੂੰ ਫਿਰ ਪਵੇਗਾ ਮੀਂਹ

ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਦੇ ਨਾਲ-ਨਾਲ ਭਾਰਤੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਦੋ-ਤਿੰਨ ਦਿਨਾਂ ਤੱਕ ਤਾਪਮਾਨ 'ਚ ਕਮੀ ਆਵੇਗੀ, ਪਰ ਫਿਲਹਾਲ ਜ਼ਿਆਦਾ ਬਾਰਿਸ਼ ਨਹੀਂ ਹੋਵੇਗੀ ਪਰ ਇਕ ਵਾਰ ਪੱਛਮੀ ਗੜਬੜੀ ਆਉਣ 'ਤੇ  4 ਅਤੇ 5 ਨੂੰ ਦੁਬਾਰਾ ਬਾਰਸ਼ ਹੋਣ ਦੀ ਸੰਭਾਵਨਾ ਹੈ।

ਪੰਜਾਬ 'ਚ 30 ਜੂਨ ਤੋਂ 2 ਜੁਲਾਈ ਵਿਚਕਾਰ ਆਵੇਗਾ ਮੌਨਸੂਨ, ਜਾਣੋ ਮੌਸਮ ਵਿਭਾਗ ਦਾ ਤਾਜ਼ਾ ਅਪਡੇਟ

 ਸੂਬੇ ਵਿੱਚ ਹੁੰਮਸ ਅਤੇ ਕੜਾਕੇ ਦੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਜੇਕਰ ਜਲਦੀ ਮੀਂਹ ਨਾ ਪਿਆ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਾਰ ਵੀ ਮਾਮਲੇ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

Weather Update: ਕਈ ਥਾਵਾਂ 'ਤੇ ਭਿਆਨਕ ਗਰਮੀ ਦਾ ਅਲਰਟ ਜਾਰੀ, ਜਾਣੋ ਆਪਣੇ ਸੂੂੂੂਬੇ ਦਾ ਹਾਲ

ਸਕਾਈਮੇਟ ਮੌਸਮ ਦੀ ਰਿਪੋਰਟ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਸਿੱਕਮ, ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਲਕਸ਼ਦੀਪ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 

ਪੰਜਾਬ 'ਚ ਅੱਜ ਮੀਂਹ ਨਾਲ ਚੱਲੇਗੀ ਤੇਜ਼ ਹਨੇਰੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਸ਼ਾਮ ਨੂੰ ਸੁਖਨਾ ਝੀਲ 'ਤੇ ਭਾਰੀ ਭੀੜ ਵੇਖਣ ਨੂੰ ਮਿਲੀ ਅਤੇ ਲੋਕ ਸੈਰ ਕਰਦੇ ਵੀ ਨਜ਼ਰ ਆਏ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 30.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਬਾਰਿਸ਼ ਨੇ ਬਦਲਿਆ ਮੌਸਮ ਮਿਜ਼ਾਜ, ਭਿਆਨਕ ਗਰਮੀ ਤੋਂ ਮਿਲੀ ਰਾਹਤ, ਜਾਣੋ ਮੌਸਮ ਦਾ ਤਾਜ਼ਾ ਅਪਡੇਟ

ਮੌਸਮ ਵਿਭਾਗ ਨੇ ਸੋਮਵਾਰ ਲਈ ਪੰਜਾਬ-ਹਰਿਆਣਾ ਵਿੱਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਦੀ ਵੀ ਭਵਿੱਖਬਾਣੀ ਕੀਤੀ ਗਈ ਸੀ। 

Punjab Weather : ਪੰਜਾਬ 'ਚ ਅਗਲੇ 2 ਦਿਨਾਂ 'ਚ ਹਨੇਰੀ ਦੇ ਨਾਲ ਗੜੇ ਪੈਣ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਭਿਆਨਕ ਰਾਹਤ

ਸ਼ਨਿਚਰਵਾਰ ਨੂੰ ਮੁਕਤਸਰ 43.5 ਡਿਗਰੀ ਸੈਲਸੀਅਸ ਨਾਲ ਸੂਬੇ ਭਰ ’ਚੋਂ ਗਰਮ ਸਥਾਨ ਰਿਹਾ। ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਨੇ ਅਗਲੇ 72 ਘੰਟਿਆਂ ਵਿੱਚ ਸ਼ਹਿਰ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਪਰ ਹੁਣ ਤੱਕ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਗਲਤ ਸਾਬਤ ਹੋਈ ਹੈ।

ਪੰਜਾਬ 'ਚ ਅਗਲੇ ਹਫ਼ਤੇ ਕਹਿਰ ਮਚਾਏਗੀ ਗਰਮੀ, 46 ਡਿਗਰੀ ਤਕ ਪਹੁੰਚ ਸਕਦਾ ਪਾਰਾ

ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਗਰਮੀ ਵਧੇਗੀ ਤੇ ਲੂ ਚੱਲਣ ਦੀ ਸੰਭਾਵਨਾ ਹੈ। ਮਾਰਚ-ਅਪ੍ਰੈਲ ਵਿੱਚ ਮੀਂਹ ਨਹੀਂ ਪਿਆ। ਜੇਕਰ ਮਈ ਦਾ ਮਹੀਨਾ ਵੀ ਇਸੇ ਤਰ੍ਹਾਂ ਰਿਹਾ ਤਾਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ। 

Weather Update : ਪੰਜਾਬ 'ਚ ਭਿਆਨਕ ਗਰਮੀ ਨੇ ਕੱਢੇ ਵੱਟ, 1 ਮਈ ਤਕ ਚੱਲੇਗੀ ਲੂ; ਕਈ ਜ਼ਿਲ੍ਹਿਆ 'ਚ 43 ਡਿਗਰੀ ਦੇ ਪਾਰ ਪਹੁੰਚਿਆ ਤਾਪਮਾਨ

ਆਈਐਮਡੀ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਮੱਧ ਤੇ ਉਤਰ ਪੱਛਮੀ ਭਾਰਤ 'ਚ ਹੀਟਵੇਵ ਦੀ ਸਥਿਤੀ ਰਹੇਗੀ। ਉੱਤਰ ਭਾਰਤ 'ਚ 29 ਅਪ੍ਰੈਲ ਨੂੰ ਧੂੜ ਭਰੀਆਂ ਹਨ੍ਹੇਰੀਆਂ ਚੱਲਣਗੀਆਂ। ਇਕ ਮਈ ਤੋਂ ਤਾਪਮਾਨ 'ਚ ਗਿਰਾਵਟ ਆਵੇਗੀ।

Advertisement