Punjab Weather Update: ਦੀਵਾਲੀ ਕੱਲ ਯਾਨਿ 31 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕੇ ਹਰ ਸਾਲ ਦੀਵਾਲੀ ਤੋਂ ਪਹਿਲਾਂ ਠੰਡ ਸ਼ੁਰੂ ਹੋ ਜਾਂਦੀ ਹੈ, ਪਰ ਲਗਦਾ ਹੈ ਕਿ ਇਸ ਸਾਲ ਲੋਕਾਂ ਨੂੰ ਦੀਵਾਲੀ ਗਰਮੀ ਚ ਮਨਾਉਣੀ ਪਵੇਗੀ, ਕਿਉੰਕਿ ਪੰਜਾਬ ਦਾ ਤਾਪਮਾਨ ਹੋਰ ਸੂਬਿਆਂ ਨਾਲੋਂ ਸਭ ਤੋਂ ਵੱਧ ਰਿਕਾਰਡ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਬਦਲ ਰਹੇ ਮੌਸਮ ਕਾਰਨ ਰਾਤ ਦੇ ਤਾਪਮਾਨ ਨੇ 54 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਰਾਤ ਦਾ ਤਾਪਮਾਨ 20.6 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਾਨ ਨਾਲੋਂ 6.6 ਡਿਗਰੀ ਜ਼ਿਆਦਾ ਹੈ। ਮੌਸਮ ਵਿਗਿਆਨੀਆ ਦੇ ਮੁਤਾਬਕ ਇਸ ਵਾਰ ਸਰਦੀ ਦੇਰੀ ਨਾਲ ਸ਼ੁਰੂ ਹੋਵੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਮੌਸਮ ਵਿੱਚ ਆ ਰਹੇ ਬਦਲਾਅ ਨੇ ਰਾਤ ਦੇ ਤਾਪਮਾਨ ਨੇ 54 ਸਾਲ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ। ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਰਾਤ ਦਾ ਤਾਪਮਾਨ ਆਮ ਨਾਲੋਂ 6.6 ਡਿਗਰੀ ਜ਼ਿਆਦਾ ਚੱਲ ਰਿਹਾ ਹੈ। ਜਿਸ ਕਰਕੇ ਰਾਤਾਂ ਨਿੱਘੀਆਂ ਚੱਲ ਰਹੀਆਂ ਹਨ।
ਮੌਸਮ ਵਿਗਿਆਨੀ ਦੱਸਿਆ ਕਿ ਰਾਤ ਦਾ ਤਾਪਮਾਨ 20.6 ਡਿਗਰੀ ਦਰਜ ਕੀਤਾ ਗਿਆ ਹੈ। ਜੋ ਕਿ ਆਮ ਤਾਪਮਾਨ ਨਾਲੋ 6.6 ਡਿਗਰੀ ਵੱਧ ਹੈ। ਉਨ੍ਹਾਂ ਨੇ ਦੱਸਿਆ ਕੀ 28 ਅਕਤੂਬਰ 1970 ਵਿੱਚ ਰਾਤ ਦਾ ਤਾਪਮਾਨ 20.3 ਡਿਗਰੀ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਦਿਨ ਦਾ ਤਾਪਮਾਨ ਵੀ ਆਮ ਨਾਲੋਂ ਦੋ ਡਿਗਰੀ ਜ਼ਿਆਦਾ 32 ਡਿਗਰੀ ਚੱਲ ਰਿਹਾ ਹੈ।
ਮੌਸਮ ਵਿਗਿਆਨੀ ਦੱਸਿਆ ਕਿ ਮਨੁੱਖੀ ਜੀਵਨ ਵਿਚ ਬਦਲਾਅ ਤੇ ਪ੍ਰਦੂਸ਼ਣ ਕਾਰਨ ਆਸਮਾਨ ਵਿਚ ਫੈਲ ਰਹੀਆਂ ਗੈਸਾਂ ਕਾਰਨ ਮੌਸਮ ਵਿੱਚ ਲਗਾਤਾਰ ਬਦਲਾਅ ਹੋ ਰਿਹਾ ਹੈ। ਮੌਸਮ ਵਿਗਿਆਨੀ ਨੇ ਕਿਹਾ ਕਿ ਇਸ ਮੌਸਮ ਦਾ ਫਸਲਾਂ ਉਤੇ ਜ਼ਿਆਦਾ ਅਸਰ ਨਹੀਂ ਹੈ। ਜੇਕਰ ਕਿਸੇ ਸਥਾਨ ਉਤੇ ਬਰਸਾਤ ਹੁੰਦੀ ਹੈ ਤਾਂ ਫਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ।