Tuesday, April 01, 2025

Diljit Dosanjh

Diljit Dosanjh: ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ ਫਿਰ ਵਿਵਾਦਾਂ 'ਚ, ਤੇਲੰਗਾਨਾ ਸਰਕਾਰ ਨੇ ਭੇਜਿਆ ਨੋਟਿਸ, ਹੈਦਰਾਬਾਦ 'ਚ ਕੱਲ ਹੋਵੇਗਾ ਸ਼ੋਅ

Diljit Dosanjh News: ਦਿਲਜੀਤ ਦੋਸਾਂਝ ਆਪਣੇ ਵਰਲਡ ਟੂਰ ਕੰਸਰਟ 'ਤੇ ਹਨ। ਇਸ ਤੋਂ ਪਹਿਲਾਂ ਉਹ ਜੈਪੁਰ ਅਤੇ ਦਿੱਲੀ ਵਿੱਚ ਕੰਸਰਟ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬੀ ਸਟਾਰ ਨੇ ਯੂ.ਕੇ 'ਚ ਵੀ ਕੰਸਰਟ ਕੀਤਾ। ਹੁਣ ਦਿਲਜੀਤ ਦਾ ਕੰਸਰਟ 15 ਨਵੰਬਰ ਨੂੰ ਹੈਦਰਾਬਾਦ ਵਿੱਚ ਹੈ।

Diljit Dosanjh: ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ 'ਚ ਚੋਰਾਂ ਨੇ ਕੀਤਾ ਹੱਥ ਸਾਫ, 100 ਤੋਂ ਜ਼ਿਆਦਾ ਫੋਨ ਚੋਰੀ, 32 FIR ਹੋਈਆਂ ਦਰਜ

ਥਾਣਾ ਸਦਰ ਦੇ ਐਸਐਚਓ ਨੰਦ ਲਾਲ ਜਾਟ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 32 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਸੰਗੀਤ ਸਮਾਰੋਹ ਤੋਂ ਬਾਅਦ, ਇੱਕ ਵੱਡੀ ਭੀੜ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਨ ਲਈ ਇਕੱਠੀ ਹੋਈ, ਜਿਸ ਵਿੱਚ ਕਿਹਾ ਗਿਆ ਕਿ ਤਿੰਨ ਘੰਟੇ ਦੇ ਪ੍ਰਦਰਸ਼ਨ ਦੌਰਾਨ ਲਗਭਗ 100 ਮੋਬਾਈਲ ਫੋਨ ਗਾਇਬ ਹੋ ਗਏ।

Diljit Dosanjh: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦਾ ਜ਼ਬਰਦਸਤ ਵਿਰੋਧ, ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ 'ਚ ਬਣਾਈ ਸੀ ਵੀਡੀਓ, ਲੋਕ ਬੋਲੇ- 'ਸਾਡੇ ਨਾਲ ਪੱਖਪਾਤ ਕਿਉਂ'

ਦਿੱਲੀ ਸ਼ੋਅ ਤੋਂ ਪਹਿਲਾਂ ਦਿਲਜੀਤ ਇੱਥੋਂ ਦੇ ਪ੍ਰਸਿੱਧ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਸੀ। ਇੱਥੋਂ ਦਿਲਜੀਤ ਦੋਸਾਂਝ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹੁਣ ਦਿਲਜੀਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਨਾਲ ਦਿਲਜੀਤ ਦਾ ਜ਼ਬਰਦਸਤ ਵਿਰੋਧ ਵੀ ਹੋ ਰਿਹਾ ਹੈ।

Pollywood News: ਜਦੋਂ ਗਿੱਪੀ ਗਰੇਵਾਲ ਨੇ ਸਲਮਾਨ ਨਾਲ ਫੋਟੋ ਖਿਚਵਾਉਣ ਲਈ ਕੀਤੀ ਸੀ ਅਜਿਹੀ ਹਰਕਤ, ਅੱਗੋਂ ਸਲਮਾਨ ਵੀ....

ਇਹ ਗੱਲ ਉਸ ਸਮੇਂ ਦੀ ਹੈ ਜਦੋਂ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ `ਚ ਗਾਇਕ ਵਜੋਂ ਪਛਾਣ ਬਣਾ ਚੁੱਕੇ ਸੀ। ਪਰ ਇਹ ਦੋਵੇਂ ਹੀ ਗਾਇਕ ਹਾਲੇ ਤੱਕ ਸਟਾਰ ਨਹੀਂ ਬਣੇ ਸੀ। ਅਸੀਂ ਗੱਲ ਕਰ ਰਹੇ ਹਾਂ ਸਾਲ 2010-11 ਦੇ ਆਲੇ ਦੁਆਲੇ ਦੀ। ਦੋਵੇਂ ਸਟਾਰ `ਜਿੰਨੇ ਮੇਰਾ ਦਿਲ ਲੁੱਟਿਆ` ਦੀ ਸ਼ੂਟਿੰਗ ਕਰ ਰਹੇ ਸੀ।

Diljit Dosanjh: ਦਿੱਲੀ 'ਚ ਸ਼ੋਅ ਲਾਉਣ ਤੋਂ ਬਾਅਦ ਇਸ ਭਾਜਪਾ ਆਗੂ ਨੂੰ ਮਿਲਣ ਪਹੁੰਚੇ ਗਾਇਕ ਦਿਲਜੀਤ ਦੋਸਾਂਝ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਭਾਜਪਾ ਆਗੂ ਨੇ ਦਿਲਜੀਤ ਦੁਸਾਂਝ ਦਾ ਉਨ੍ਹਾਂ ਦੀ ਰਿਹਾਇਸ਼ 'ਤੇ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਨੇ ਅਦਾਕਾਰ ਦੀ ਤਾਰੀਫ ਵੀ ਕੀਤੀ। ਜੈਵੀਰ ਸ਼ੇਰਗਿੱਲ ਨੇ ਦਿਲਜੀਤ ਨੂੰ ਪੰਜਾਬੀਆਂ ਦਾ ਮਾਣ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਦਿਲਜੀਤ ਤੋਂ ਨਿਮਰਤਾ ਅਤੇ ਇਨਸਾਨੀਅਤ ਸਿੱਖਣੀ ਚਾਹੀਦੀ ਹੈ।

Diljit Dosanjh: ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਦੀਆਂ ਟਿਕਟਾਂ 'ਚ ਵੱਡਾ ਘੋਟਾਲਾ, ED ਨੇ ਪੰਜ ਸੂਬਿਆਂ 'ਚ ਮਾਰੀ ਰੇਡ

ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਪੰਜ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਹੈ। ਜਦੋਂ ਇਸ ਸੰਗੀਤ ਸਮਾਰੋਹ ਦੀਆਂ ਟਿਕਟਾਂ ਕੁਝ ਹੀ ਮਿੰਟਾਂ ਵਿੱਚ ਵਿਕ ਗਈਆਂ ਤਾਂ ਜਾਅਲੀ ਟਿਕਟਾਂ ਦਾ ਖੇਲ ਸ਼ੁਰੂ ਹੋ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਮਾਰੋਹ ਦੀਆਂ ਟਿਕਟਾਂ ਦੀ ਮਹਿੰਗੇ ਭਾਅ 'ਤੇ ਕਾਲਾਬਾਜ਼ਾਰੀ ਹੋ ਰਹੀ ਹੈ। ਕਈ ਪ੍ਰਸ਼ੰਸਕਾਂ ਨੂੰ ਜਾਅਲੀ ਟਿਕਟਾਂ ਵੇਚੀਆਂ ਗਈਆਂ। ਜਾਇਜ਼ ਟਿਕਟਾਂ ਦੇ ਨਾਂ 'ਤੇ ਉਨ੍ਹਾਂ ਤੋਂ ਮੋਟੀਆਂ ਕੀਮਤਾਂ ਵਸੂਲੀਆਂ ਗਈਆਂ।

Diljit Dosanjh: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ, ਬਿਲਬੋਰਡ ਕੈਨੇਡਾ ਦੇ ਮੈਗਜ਼ੀਨ ਦੇ ਕਵਰ 'ਤੇ ਆਉਣ ਵਾਲੇ ਬਣੇ ਪਹਿਲੇ ਸਾਊਥ ਏਸ਼ੀਅਨ ਕਲਾਕਾਰ

Diljit Dosanjh Shines On Billboard Canada Magazine: ਦਿਲਜੀਤ ਦੋਸਾਂਝ ਭਾਰਤ ਦੇ ਹੀ ਨਹੀਂ ਬਲਕਿ ਸਾਊਥ ਏਸ਼ੀਆ ਦੇ ਪਹਿਲੇ ਅਜਿਹੇ ਕਲਾਕਾਰ ਬਣ ਗਏ ਹਨ, ਜੋ ਕਿ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਇਆ ਹੈ।

Ratan Tata death: Diljit Dosanjh Honors Ratan Tata's Legacy at Germany Concert

Diljit Dosanjh Tribute To Ratan Tata: Punjabi superstar Diljit Dosanjh paid a heartfelt tribute to the late Ratan Tata during his Dil-Luminati Tour concert in Germany.

Advertisement