Diljit Dosanjh Faces Backlash For Filming Video Inside Gurudwara Bangla Sahib: ਪੰਜਾਬੀ ਸਿੰਗਰ ਤੇ ਅਦਾਕਾਰਾ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਇੰਡੀਆ 'ਚ ਹਨ। ਇੱਥੇ ਉਹ ਆਪਣੇ ਦਿਲੂਮਿਨਾਟੀ ਟੂਰ ਦੇ ਤਹਿਤ ਆਪਣਾ ਲਾਈਵ ਸ਼ੋਅ ਲਗਾ ਰਹੇ ਹਨ। ਉਨ੍ਹਾਂ ਦਾ ਪਹਿਲਾ ਸ਼ੋਅ ਦਿੱਲੀ ਵਿੱਚ ਸੀ। ਦਿੱਲੀ ਸ਼ੋਅ ਤੋਂ ਪਹਿਲਾਂ ਦਿਲਜੀਤ ਇੱਥੋਂ ਦੇ ਪ੍ਰਸਿੱਧ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਸੀ। ਇੱਥੋਂ ਦਿਲਜੀਤ ਦੋਸਾਂਝ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹੁਣ ਦਿਲਜੀਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਨਾਲ ਦਿਲਜੀਤ ਦਾ ਜ਼ਬਰਦਸਤ ਵਿਰੋਧ ਵੀ ਹੋ ਰਿਹਾ ਹੈ।
ਹਾਲਾਂਕਿ ਇਹ ਵੀਡੀਓ 2 ਦਿਨ ਪੁਰਾਣੀ ਹੈ, ਇਹ ਵਾਇਰਲ ਹੋ ਰਹੀ ਹੈ ਤਾਂ ਦਿਲਜੀਤ ਨੂੰ ਹੋਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਸਿੰਗਰ ਵੱਲੋਂ ਵੀਡੀਓ ਬਣਾਉਣ 'ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਇੰਝ ਲੱਗ ਰਿਹਾ ਹੈ ਕਿ ਦਿਲਜੀਤ ਦੇ ਫੈਨਜ਼ ਵੀ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇੱਥੇ ਕਈ ਸਾਰੇ ਲੋਕਾਂ ਨੇ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਤੇ ਵੀ ਸਵਾਲ ਚੁੱਕੇ ਹਨ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:
ਲੋਕਾਂ ਨੇ ਕੀਤੇ ਅਜਿਹੇ ਕਮੈਂਟਸ
ਦਿਲਜੀਤ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਭੜਕ ਰਹੇ ਹਨ। ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਤਾਂ ਗੁਰਦੁਆਰਾ ਦੇ ਸਾਹਿਬ ਦੇ ਨਿਯਮ ਵੱਖਰੇ ਹਨ। ਜਦੋਂ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਨ ਤਾਂ ਸੇਵਾਦਾਰ ਆ ਕੇ ਉਨ੍ਹਾਂ ਦੇ ਫੋਨ ਖੋਹ ਲੈਂਦੇ ਹਨ। ਪਰ ਸੈਲੇਬਸ ਨੂੰ ਇਹ ਕੁੱਝ ਵੀ ਨਹੀਂ ਕਹਿੰਦੇ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਇਹ ਪਾਖੰਡੀ ਤੇ ਵਿਕਾਊ ਮੈਨੇਜਮੈਂਟ ਹੈ। ਆਮ ਲੋਕਾਂ ਨੂੰ ਕੁੱਝ ਵੀ ਫਾਲਤੂ ਕੰਮ ਕਰਨ ਦੀ ਇਜਾਜ਼ਤ ਨਹੀਂ, ਇਨ੍ਹਾਂ ਲਈ ਸਭ ਕੁੱਝ ਅਲਾਊਡ ਹੈ।' ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ, 'ਜੇ ਗੁੁਰਦੁਆਰੇ ਦੇ ਨਿਯਮ ਇੰਨੇਂ ਸਖਤ ਹਨ, ਤਾਂ ਇਹ ਬੰਦਾ ਕਿਵੇਂ ਵੀਡੀਓ ਬਣਾ ਰਿਹਾ। ਮੈਂ ਵੀ ਦਿਲਜੀਤ ਦਾ ਵੱਡਾ ਫੈਨ ਹਾਂ, ਪਰ ਸਾਡੇ ਨਾਲ ਤਾਂ ਗੁਰਦੁਆਰੇ ਦੇ ਸੇਵਾਦਾਰਾਂ ਨੇ ਬੁਰਾ ਵਿਵਹਾਰ ਕੀਤਾ ਜਦੋਂ ਵੀ ਅਸੀਂ ਵੀਡੀਓ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਸਾਨੂੰ ਇੱਥੇ ਇਕੱਲੇ ਬੈਠਣ ਦੀ ਵੀ ਇਜਾਜ਼ਤ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਗੈਰ ਸਿੱਖਾਂ ਦੇ ਨਾਲ ਹੀ ਇਸ ਤਰ੍ਹਾਂ ਦਾ ਸਲੂਕ ਕਰਦੇ ਹਨ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਭਾਰਤ 'ਚ ਹਨ। ਉਹ ਆਪਣੇ ਦਿਲੂਮਿਨਾਟੀ ਟੂਰ ਦੇ ਤਹਿਤ ਇੱਥੇ ਆਏ ਹਨ। ਦਿੱਲੀ ਸ਼ੋਅ ਲਾਉਣ ਤੋਂ ਬਾਅਦ ਹੁਣ ਉਹ ਜੈਪੁਰ 'ਚ ਸ਼ੋਅ ਲਾਉਣ ਜਾ ਰਹੇ ਹਨ।