Diljit Dosanjh Makes History: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਮਿਊਜ਼ਿਕ ਇੰਡਸਟਰੀ ਦੇ ਨੰਬਰ ਵਨ ਕਲਾਕਾਰ ਹਨ। ਮਲਟੀ ਟੈਲੇਂਟਡ ਹੋਣ ਕਰਕੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ 'ਚ ਵੀ ਕਾਫੀ ਨਾਮ ਤੇ ਸ਼ੋਹਰਤ ਮਿਲੀ ਹੈ। ਇਹੀ ਨਹੀਂ ਸਾਲ 2023 ਤੋਂ ਦਿਲਜੀਤ ਗਲੋਬਲ ਸਟਾਰ ਬਣ ਕੇ ਉੱਭਰੇ ਹਨ। ਉਨ੍ਹਾਂ ਨੇ ਪਿਛਲੇ ਸਾਲ ਕੋਚੇਲਾ 'ਚ ਲਾਈਵ ਪਰਫਾਰਮੈਂਸ ਦਿੱਤੀ ਸੀ। ਹੁਣ ਦਿਲਜੀਤ ਦੇ ਨਾਂ ਨਾਲ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ।
ਦਿਲਜੀਤ ਦੋਸਾਂਝ ਭਾਰਤ ਦੇ ਹੀ ਨਹੀਂ ਬਲਕਿ ਸਾਊਥ ਏਸ਼ੀਆ ਦੇ ਪਹਿਲੇ ਅਜਿਹੇ ਕਲਾਕਾਰ ਬਣ ਗਏ ਹਨ, ਜੋ ਕਿ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਇਆ ਹੈ। ਇਸ ਤੋਂ ਪਹਿਲਾਂ ਇਹ ਮੁਕਾਮ ਕਿਸੇ ਵੀ ਸਾਊਥ ਏਸ਼ੀਅਨ ਕਲਾਕਾਰ ਨੂੰ ਹਾਸਲ ਨਹੀਂ ਹੋਇਆ। ਇਸ ਬਾਰੇ ਬਿਲਬੋਰਡ ਕੈਨੇਡਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਇਸ ਪੋਸਟ ਵਿੱਚ ਦਿਲਜੀਤ ਦੀਆਂ ਕਈ ਤਸਵੀਰਾਂ ਹਨ, ਜਿਨ੍ਹਾਂ ਵਿੱਚ ਉਹ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਬਿਲਬੋਰਡ ਕੈਨੇਡਾ ਨੇ ਇੱਕ ਲੰਬਾ ਚੌੜਾ ਨੋਟ ਵੀ ਲਿਿਖਿਆ ਹੈ, ਜਿਸ ਵਿੱਚ ਦਿਲਜੀਤ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਗਏ ਹਨ। ਇਸ ਪੋਸਟ 'ਚ ਦਿਲਜੀਤ ਨੂੰ ਵੀ ਟੈਗ ਕੀਤਾ ਗਿਆ ਹੈ। ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਆਪਣੇ ਵੱਖਰੇ ਟੈਲੇਂਟ ਕਰਕੇ ਪੂਰੀ ਦੁਨੀਆ 'ਚ ਛਾਏ ਹੋਏ ਹਨ। ਉਨ੍ਹਾਂ ਨੇ ਪਿਛਲੇ ਸਾਲ ਕੋਚੇਲਾ 'ਚ ਪਰਫਾਰਮ ਕੀਤਾ ਸੀ। ਇਸ ਦੇ ਨਾਲ ਨਾਲ ਉਨ੍ਹਾਂ ਦੇ ਨਾਮ ਨਾਲ ਵਿਵਾਦ ਵੀ ਜੁੜਦੇ ਰਹੇ ਹਨ। ਦਿਲਜੀਤ 'ਤੇ ਪਿਛਲੇ ਸਾਲ ਇਹ ਇਲਜ਼ਾਮ ਲੱਗਿਆ ਸੀ ਕਿ ਉਨ੍ਹਾਂ ਨੇ ਸ਼ੈਤਾਨ ਨੂੰ ਆਪਣੀ ਆਤਮਾ ਵੇਚੀ ਹੈ, ਜਿਸ ਦੇ ਬਦਲੇ ਸ਼ੈਤਾਨ ਨੇ ਉਨ੍ਹਾਂ ਨੇ ਉਨ੍ਹਾਂ ਨੂੰ ਨਾਮ ਤੇ ਸ਼ੋਹਰਤ ਦਿੱਤਾ ਹੈ।