Sunday, February 09, 2025

Punjab

ਸੜਕ ਹਾਦਸੇ 'ਚ MLA ਸ਼ੈਰੀ ਕਲਸੀ ਦੇ PA ਸਣੇ ਤਿੰਨ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ

MLA Sherry Kalsi PA Dead

July 10, 2022 04:55 PM

ਜਲੰਧਰ : ਬੀਤੀ ਦੇਰ ਰਾਤ ਬਟਾਲਾ ਜਲੰਧਰ ਬਾਈਪਾਸ ਦੇ ਨਜ਼ਦੀਕ ਹੋਏ ਇਕ ਸੜਕ ਹਾਦਸੇ ਦੌਰਾਨ ਐਮਐਲਏ ਬਟਾਲਾ ਦੇ ਪੀਏ ਉਪਦੇਸ਼ ਕੁਮਾਰ ਅਤੇ ਉਸ ਨਾਲ ਦੋ ਹੋਰ ਨੌਜਵਾਨ ਸਾਥੀਆਂ ਦੀ ਮੌਤ ਹੋ ਗਈ ਹੈ। ਹਾਦਸੇ 'ਚ ਐਮਐਲਏ ਦੇ ਛੋਟਾ ਭਰਾ ਅਤੇ ਇਕ ਸਾਥੀ ਨੌਜਵਾਨ ਮਾਣਿਕ ਗੰਭੀਰ ਜਖਮੀ ਹੋਇਆ । ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੀਏ ਉਪਦੇਸ਼ ਸਮੇਤ 5 ਇਕ ਪਾਰਟੀ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਕਾਰ ਦਾ ਸੜਕ ਹਾਦਸਾ ਹੋ ਗਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਦੀ ਕਾਰ ਦਾ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਭਿਆਨਕ ਐਕਸੀਡੈਂਟ ਹੋ ਗਿਆ ਹੈ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦੋ ਗੰਭੀਰ ਜ਼ਖ਼ਮੀ ਹਨ।

ਗੰਭੀਰ ਜ਼ਖ਼ਮੀਆਂ 'ਚ ਵਿਧਾਇਕ ਸ਼ੈਰੀ ਕਲਸੀ ਦਾ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਤੇ ਮਾਣਿਕ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਸ਼ੈਰੀ ਕਲਸੀ ਦਾ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਆਪਣੇ ਸਾਥੀਆਂ ਸਮੇਤ ਆਈ ਟਵੰਟੀ ਕਾਰ 'ਚ ਦੇਰ ਰਾਤ ਅੰਮ੍ਰਿਤਸਰ ਜਲੰਧਰ ਰੋਡ ਬਾਈਪਾਸ 'ਤੇ ਸ਼ਹਿਰ ਵੱਲ ਨੂੰ ਜਾ ਰਹੇ ਸਨ। ਹਾਦਸੇ ਦੀ ਸਵੇਰ ਸਾਰ ਖ਼ਬਰ ਸੁਣਦਿਆਂ ਸ਼ਹਿਰ ਵਾਸੀਆਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਕਾਨੂੰਨੀ ਕਾਰਵਾਈ ਕਰ ਰਹੀ ਹੈ

Have something to say? Post your comment