ਚੰਡੀਗੜ੍ਹ : ਹਰਿਆਣਾ ਸਰਕਾਰ ਸਮੇਂ-ਸਮੇਂ 'ਤੇ ਪੂਰੇ ਸੂਬੇ ਵਿਚ ਜਨਤਕ ਸਭਾਵਾਂ, ਸਮਾਗਮਾਂ, ਸੈਮੀਨਾਰਾਂ ਦਾ ਪ੍ਰਬੰਧ ਕਰ ਧਾਰਮਿਕ ਗੁਰੂਆਂ, ਸੰਤਾਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਮਹਾਪੁਰਖਾਂ ਦੀ ਜੈਯੰਤੀ ਮਨਾਉਣ ਲਈ ਇਕ ਸੰਤ ਮਹਾਪੁਰਖ ਵਿਚਾਰ ਪ੍ਰਸਾਰ ਯੋਜਨਾ ਵੀ ਵਿਸ਼ੇਸ਼ ਤੌਰ 'ਤੇ ਸ਼ੁਰੂ ਕੀਤੀ ਗਈ ਹੈ। ਹੁਣ ਇਸ ਯੋਜਨਾ ਵਿਚ ਹੋਰ ਵੀ ਮਹਾਪੁਰਖਾਂ ਨੂੰ ਜੋੜਿਆ ਗਿਆ ਹੈ। ਇਸੀ ਲੜੀ ਵਿਚ ਹਰਿਆਣਾ ਸਰਕਾਰ ਨੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ 24 ਮਈ, 2022 ਨੂੰ ਮਹਾਰਿਸ਼ੀ ਕਸ਼ਯਪ ਦੀ ਜੈਯੰਤੀ 'ਤੇ ਕਰਨਾਲ ਵਿਚ ਰਾਜ ਪੱਧਰ ਸਮਾਗਮ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗ੍ਰਾਮ ਵਿਚ ਪੂਰੇ ਸੂਬੇ ਤੋਂ ਹਜਾਰਾਂ ਲੋਕ ਪਹੁੰਚਣਗੇ ਅਤੇ ਸੰਤਾਂ ਦਾ ਅਸ਼ੀਰਵਾਰ ਲੈਣਗੇ। ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨਗੇ।
ਇਹ ਪਹਿਲੀ ਵਾਰ ਹੈ, ਜਦੋਂ ਹਰਿਆਣਾ ਵਿਚ ਮਹਾਰਿਸ਼ੀ ਕਸ਼ਯਪ ਜੈਯੰਤੀ ਨੂੰ ਸਰਕਾਰੀ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਪੱਧਰ 'ਤੇ ਮਹਾਰਿਸ਼ੀ ਕਸ਼ਯਪ ਜੈਯੰਤੀ ਮਨਾਏ ਜਾਣ ਨਾਲ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਇਸ ਫੈਸਲੇ 'ਤੇ ਸਮਾਜ ਦੀ ਸਾਰੇ ਸੰਸਥਾਵਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਦੀ ਸੋਚ ਹੈ ਕਿ ਧਾਰਮਿਕ ਗੁਰੂਆਂ ਅਤੇ ਸੰਤਾਂ ਦੀ ਸਿਖਿਆਵਾਂ, ਵਿਚਾਰਧਾਰਾਵਾਂ ਅਤੇ ਦਰਸ਼ਨ ਨੂੰ ਸਮਾਜ ਵਿਚ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ ਹੈ। ਸ਼੍ਰਸ਼ਟੀ ਦੇ ਸਿਰਜਨਹਾਰ ਸਪਤਰਿਸ਼ੀ ਮਹਾਰਿਸ਼ੀ ਕਸ਼ਯਪ ਬ੍ਰਹਮਾ ਦੇ ਮਾਨਸ ਪੁੱਤਰ ਅਤੇ ਮਰੀਚੀ ਰਿਸ਼ੀ ਦੇ ਮਹਾਤੇਜਸਵੀ ਪੁੱਤਰ ਸਨ। ਇੰਨ੍ਹਾਂ ਨੂੰ ਅਰਿਸ਼ਟਨੇਮੀ ਦੇ ਨਾਂਅ ਨਾ ਵੀ ਜਾਣਿਆ ਜਾਂਦਾ ਸੀ। ਮੁਨਿਰਾਜ ਕਸ਼ਯਪ ਨੀਤੀਪ੍ਰਿਯ ਸਨ ਅਤੇ ਉਹ ਖੁਦ ਵੀ ਧਰਮ ਨੀਤੀ ਦੇ ਅਨੁਸਾਰ ਚਲਦੇ ਸਨ ਅਤੇ ਦੂਜਿਆਂ ਨੂੰ ਵੀ ਇਸੀ ਨੀਤੀ ਦਾ ਪਾਲਣ ਕਰਨ ਦਾ ਉਪਦੇਸ਼ ਦਿੰਦੇ ਸਨ। ਕਸ਼ਯਪ ਮੁਨੀ ਲਗਾਤਰ ਧਰਮ ਉਪਦੇਸ਼ ਕਰਦੇ ਸਨ, ਜਿਨ੍ਹਾਂ ਦੇ ਕਾਰਨ ਉਨ੍ਹਾਂ ਨੂੰ ਮਹਾਰਿਸ਼ੀ ਵਰਗੀ ਉਪਾਧੀ ਹਾਸਲ ਹੋਈ।
ਮਹਾਰਿਸ਼ੀ ਕਸ਼ਯਪ ਨੇ ਅਧਰਮ ਦਾ ਪੱਖ ਕਦੀ ਨਹੀ ਲਿਆ। ਮਹਾਰਿਸ਼ੀ ਕਸ਼ਯਪ ਰਾਗ-ਦਵੇਸ਼ ਰਹਿਤ, ਪਰੋਪਕਾਰੀ, ਚਰਿਤਰਵਾਨ ਅਤੇ ਪ੍ਰਜਾਪਾਲਕ ਸਨ। ਮਹਾਰਿਸ਼ੀ ਕਸ਼ਯਪ ਦੇ ਅਨੁਸਾਰ, ਦਾਨ, ਦਿਆ ਅਤੇ ਧਰਮ-ਇਹ ਤਿੰਨ ਸਭ ਤੋਂ ਉੱਤਮ ਧਰਮ ਹੈ ਅਤੇ ਬਿਨ੍ਹਾਂ ਦਾਨ ਸਭ ਕੰਮ ਤੇ ਤੱਪ ਬੇਕਾਰ ਹਨ। ਮਹਾਰਿਸ਼ੀ ਕਸ਼ਯਪ ਤਾਮਸਿਕ ਬਿਰਤੀ ਤਿਆਗਕਰ ਅਹਿੰਸਾ, ਧਰਮ, ਪਰੋਪਕਾਰਿਕ, ਇਮਾਨਦਾਰੀ, ਸੱਚੀ ਨਿਸ਼ਠਾ ਵਰਗੀ ਬਿਰਤੀਆਂ ਅਪਨਾਉਣ ਲਈ ਪ੍ਰੇਰਿਤ ਕਰਦੇ ਸਨ। ਮਹਾਰਿਸ਼ੀ ਕਸ਼ਯਪ ਨੇ ਸਮਾਜ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਸਮ੍ਰਿਤੀ ਗ੍ਰੰਥ ਵਰਗੀ ਮਹਾਨ ਗ੍ਰੰਥ ਦੀ ਰਚਨਾ ਕੀਤੀ। ਇਸ ਤੋਂ ਇਲਾਵਾ, ਮਹਾਰਿਸ਼ੀ ਕਸ਼ਯਪ ਨੇ ਕਸ਼ਯਪ-ਸੰਹਿਤਾ ਦੀ ਰਚਨਾ ਕਰ ਕੇ ਤਿੰਨਾਂ ਲੋਕਾਂ ਵਿਚ ਅਮਰਤਾ ਹਾਸਲ ਕੀਤੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਰਿਸ਼ੀ ਕਸ਼ਯਪ ਸਮਾਜ ਦੇ ਸੱਚੇ ਮਾਰਗਦਰਸ਼ਕ ਸਨ। ਉਨ੍ਹਾਂ ਨੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਸਾਨੂੰ ਉਨ੍ਹਾਂ ਦੀਆਂ ਸਿਖਿਆਵਾਂ 'ਤੇ ਚੱਲ ਕੇ ਸਮਾਜ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਿਸ਼ੀ ਕਸ਼ਯਪ ਵੱਲੋਂ ਸੰਪੂਰਣ ਸ਼੍ਰਿਸ਼ਟੀ ਦੀ ਸਿਰਜਨਾ ਵਿਚ ਦਿੱਤੇ ਗਏ ਮਹਤੱਵਪੂਰਣ ਯੋਗਦਾਨ ਦੀ ਕਥਾ ਸਾਡੇ ਵੇਦਾਂ, ਪੁਰਾਣਾਂ, ਸਮ੍ਰਿਤੀਆਂ, ਉਪਨਿਸ਼ੇਦਾਂ ਅਤੇ ਹੋਰ ਅਨੇਕ ਧਾਰਮਿਕ ਸਾਹਿਤ ਵਿਚ ਵਰਨਣ ਹੈ। ਅਜਿਹੇ ਮਹਾਤੇਜਸਵੀ , ਮਹਾਪ੍ਰਤਾਪੀ, ਮਹਾਯੋਗੀ , ਸਪਤਰਿਸ਼ੀ ਵਿਚ ਸੱਭ ਤੋਂ ਸ਼੍ਰੇਸਠ ੇ ਸ੍ਰਿਸ਼ਟੀ ਦੇ ਸਿਰਜਨਹਾਰ ਮਹਾਰਿਸ਼ੀ ਕਸ਼ਯਪ ਜੀ ਨੂੰ ਅਸੀਂ ਸਾਰੇ ਕੋਟ-ਕੋਟ ਨਮਨ ਕਰਦੇ ਹਨ।