Doctors Day: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਡਾਕਟਰਸ-ਡੇ 'ਤੇ ਡਾਕਟਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਕ ਮਿਸ਼ਨ ਵਜੋ ਗਰੀਬ ਜਨਤਾਦੀ ਸੇਵਾ ਕਰਨਾ ਮਨੁੱਖਤਾ ਦੀ ਸੱਭ ਤੋਂ ਵੱਡੀ ਸੇਵਾ ਹੈ।
ਕੌਮੀ ਡਾਕਟਰ ਦਿਵਸ ਦੇ ਮੌਕੇ 'ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਮਨੁੱਖ ਜੀਵਨਭੱਜਦੌੜ ਭਰਿਆ ਹੋ ਗਿਆ ਹੈ। ਹੁਣ ਮਨੁੱਖ ਦੇ ਨਾਲ-ਨਾਲ ਨੇਚਰ ਦੀ ਸਿਹਤ 'ਤੇ ਵੀ ਸਾਨੂੰ ਧਿਆਨ ਦੇਣਾ ਹੋਵੇਗਾ। ਇਸ ਦੇ ਲਈ ਸਾਨੂੰ ਆਪਣੇਖਾਨ-ਪੀਣ ਵਿਚ ਬਦਲਾਅ ਕਰਨਾ ਹੋਵੇਗਾ। ਇਸ ਦੇ ਲਈ ਇਕ ਡਾਈਟੀਸ਼ਿਅਨ ਵਜੋ ਇਕ ਡਾਕਟਰ ਹੀ ਸਹੀ ਸਲਾਹ ਦੇ ਸਕਦਾ ਹੈ। ਡਾਕਟਰਸਦੀ ਸਲਾਹ ਨੂੰ ਹਰ ਕੋਈ ਆਸਾਨੀ ਨਾਲ ਮੰਨ ਲੈਣਾ ਹੈ ਕਿਉਂਕਿ ਇਹ ਅਵਧਾਰਣਾ ਹੈ ਕਿ ਡਾਕਟਰਸ ਭਗਵਾਨ ਦਾ ਰੂਪ ਹੁੰਦੇ ਹਨ। ਕੋਰੋਨਾਮਹਾਮਾਰੀ ਦੌਰਾਨ ਡਾਕਟਰਾਂ ਨੇ ਦਿਨ ਰਾਤ ਮਰੀਜਾਂ ਦਾ ਉਪਚਾਰ ਕੀਤਾ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਜਿੱਥੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜਖੋਲਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ, ਤਾਂ ਉੱਥੇ ਦੂਜੇ ਪਾਸੇ ਡਾਕਟਰਾਂ ਦੀ ਨਿਯਮਤ ਭਰਤੀ ਪ੍ਰਕ੍ਰਿਆ ਨੂੰ ਵੀ ਸਰਲ ਕੀਤਾ ਗਿਆ ਹੈ।