Saturday, December 21, 2024

Political

ਹਰਸਿਮਰਤ ਕੌਰ ਬਾਦਲ ਸੂਬੇ 'ਚ ਸਿਹਤ ਸਹੂਲਤਾਂ ਨੂੰ ਲੈ ਕੇ ਚੁੱਕੇ ਸਵਾਲ

Harsimrat Kaur Badal

May 13, 2022 05:22 PM

ਮਾਨਸਾ : ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਨਵੀਂ ਬਣੀ ‘ਆਪ’ ਸਰਕਾਰ ਨੇ ਗਰੀਬ ਲੋਕਾਂ ਦੇ ਇਲਾਜ ਲਈ ਚੱਲ ਰਹੀ ਆਯੂਸ਼ਮਾਨ ਦੀ ਸਕੀਮ ਨੂੰ ਬੰਦ ਕਰ ਦਿੱਤਾ ਹੈ। ਜਿਸ ਦਾ ਕਰੋੜਾਂ ਲੋਕ ਲਾਭ ਲੈ ਰਹੇ ਸਨ। ਗਰੀਬ ਵਿਅਕਤੀਆਂ ਕੋਲ ਪੈਸੇ ਨਹੀਂ ਹੁੰਦੇ ਜਿਸ ਕਾਰਨ ਮੌਤ ਹੋ ਜਾਂਦੀ ਹੈ। ਜੇਕਰ ਕੇਂਦਰ ਸਰਕਾਰ 5 ਲੱਖ ਤੱਕ ਦੇ ਇਲਾਜ ਲਈ ਪੈਸੇ ਦੇ ਰਹੀ ਹੈ ਤਾਂ ਸੂਬੇ ਦੀ ਸਰਕਾਰ ਘੱਟ ਤੋ ਘੱਟ ਇਸ ਸਕੀਮ ‘ਚ ਆਪਣਾ ਹਿੱਸਾ ਪਾ ਕੇ ਲਾਭਪਾਤਰੀਆਂ ਨੂੰ ਫ਼ਾਇਦਾ ਵੀ ਨਹੀਂ ਪਹੁੰਚਾ ਸਕਦੀ ਜੋ ਕਿ ਦੁੱਖ ਦੀ ਗੱਲ ਹੈ।

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਬੱਚਤ ਭਵਨ ’ਚ ਜ਼ਿਲ੍ਹਾ ਪੱਧਰੀ ਵਿਕਾਸ ਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਮੀਟਿੰਗ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਆਯੂਸ਼ਮਾਨ ਸਕੀਮ ਨੂੰ ਚਲਾਉਣ ਵਿਚ ‘ਆਪ’ ਸੂਬਾ ਸਰਕਾਰ ਅਸਫ਼ਲ ਹੋਈ ਹੈ ਜਦੋਂਕਿ ਦੂਜੇ ਪਾਸੇ ਹਸਪਤਾਲਾਂ ਵਿਚ ਦਵਾਈਆਂ ਦੀ ਘਾਟ ਹੈ ਇੱਥੋਂ ਤਕ ਦਵਾਈਆਂ ਮਰੀਜ਼ਾਂ ਨੂੰ ਪੂਰੀਆਂ ਨਹੀਂ ਮਿਲਦੀਆਂ। 

 ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੰਗਲਾ ਸਿਹਤ ਮੰਤਰੀ ਹਨ ਉਹ ਆਪਣੀ ਪੰਜਾਬ ਸਰਕਾਰ ’ਤੇ ਦਬਾਅ ਪਾਉਣ ਤਾਂ ਸਹੂਲਤਾਂ ਵੱਧ ਜਾਣਗੀਆਂ ਜੇ ਰਲ ਮਿਲ ਕੇ ਕੰਮ ਕੀਤਾ ਜਾਵੇ।

 

Have something to say? Post your comment