Tuesday, January 21, 2025

Political

BJP Suspended Nupur Sharma : ਪਾਰਟੀ ਤੋਂ ਸਸਪੈਂਡ ਹੋਣ ਮਗਰੋਂ ਬੋਲੀ ਨੂਪੁਰ ਸ਼ਰਮਾ, ਕਿਹਾ- ਜਾਨ ਨੂੰ ਖ਼ਤਰਾ

BJP Suspended Nupur Sharma

June 05, 2022 10:22 PM
BJP Suspended Nupur Sharma : ਭਾਜਪਾ ਦੇ ਬੁਲਾਰੇ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਨੂੰ ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਤੇ ਭਾਜਪਾ ਬੁਲਾਰੇ ਦਾ ਨਵਾਂ ਪ੍ਰਤੀਕਰਮ ਸਾਹਮਣੇ ਆਇਆ ਹੈ। ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਨੂਪੁਰ ਨੇ ਆਪਣੇ ਸਪੱਸ਼ਟੀਕਰਨ 'ਚ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਟੀਵੀ ਬਹਿਸਾਂ 'ਤੇ ਜਾ ਰਹੀ ਸੀ, ਜਿੱਥੇ ਹਰ ਰੋਜ਼ ਮੇਰੇ ਪਿਆਰੇ ਸ਼ਿਵ ਦਾ ਅਪਮਾਨ ਕੀਤਾ ਜਾ ਰਿਹਾ ਸੀ। ਮੇਰੇ ਸਾਹਮਣੇ ਕਿਹਾ ਜਾ ਰਿਹਾ ਸੀ ਕਿ ਇਹ ਸ਼ਿਵਲਿੰਗ ਨਹੀਂ, ਇੱਕ ਫੁਹਾਰਾ ਹੈ, ਦਿੱਲੀ ਦੇ ਹਰ ਫੁੱਟਪਾਥ 'ਤੇ ਕਈ ਸ਼ਿਵਲਿੰਗ ਪਾਏ ਜਾਂਦੇ ਹਨ, ਜਾ ਕੇ ਪੂਜਾ ਕਰੋ।
 

Have something to say? Post your comment