Tuesday, January 21, 2025

Haryana

ਅਨਾਜ ਸਟੋਰੇਜ ਦੇ ਲਈ ਅੱਤਆਧੁਨਿਕ ਸਾਈਲੋ ਤਕਨੀਕ ਦਾ ਇਸਤੇਮਾਲ ਕਰੇਗਾ ਹੈਫੇਡ - ਡਾ ਬਨਵਾਰੀ ਲਾਲ

ਖੇਤੀ ਦੀ ਨਵੀਂ-ਨਵੀਂ ਤਕਨੀਕ ਅਤੇ ਉਤਪਾਦ ਮਾਰਕਟਿੰਗ ਦਾ ਕਿਸਾਨਾਂ ਨੂੰ ਦਿੱਤੀ ਜਾਵੇਗੀ ਸਿਖਲਾਈ

July 13, 2022 09:33 PM

ਚੰਡੀਗੜ੍ਹ, 13 ਜੁਲਾਈ: ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਅਨਾਜ ਦੀ ਸਹੀ ਸਟੋਰੇਜ ਅਤੇ ਉਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਿਦੇਸ਼ਾਂ ਵਿਚ ਅੱਤਅਧੁਨਿਕ ਸਾਈਲੋ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇੰਨ੍ਹਾਂ ਤਕਨੀਕਾਂ ਦਾ ਅਧਿਐਨ ਕਰਨ ਲਈ ਉਨ੍ਹਾਂ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦਾ ਇਕ ਵਫਦ ਯੂਰੋਪ ਦੇ ਦੇਸ਼ ਇੱਟਲੀ ਅਤੇ ਜਰਮਨੀ ਦਾ ਦੌਰਾ ਕਰ ਕੇ ਆਇਆ ਹੈ। ਇੱਥੋ ਪ੍ਰਾਪਤ ਜਾਣਕਾਰੀ ਦੀ ਹੁਣ ਇਕ ਵਿਸਤਾਰ ਰਿਪੋਰਟ ਤਿਆਰ ਕਰ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਸੌਂਪੀ ਜਾਵੇਗੀ, ਤਾਂ ਜੋ ਇੱਥੇ ਵੀ ਹੈਫੇਡ ਵਿਚ ਅਨਾਜ ਸਟੋਰੇਜ ਲਈ ਅੱਤਆਧੁਨਿਕ ਸਾਈਲੋ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕੇ। ਡਾ. ਬਨਵਾਰੀ ਲਾਲ ਅੱਜ ਹਰਿਆਣਾ ਸਕੱਤਰੇਤ
ਵਿਚ ਪ੍ਰੈਸ ਕਾਨਫ੍ਰੈਂਸ ਨੁੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਕਿਸਾਨਾਂ ਦੇ ਹਿੱਤਾਂ ਦੇ ਬਾਰੇ ਵਿਚ ਸੋਚਦੇ ਹਨ ਕਿ ਕਿਵੇਂ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇ। ਇਸੀ ਮਕਸਦ ਨੂੰ ਸਾਕਾਰ ਕਰਨ ਦੇ ਲਈ ਇਸ ਵਫਦ ਨੇ ਇੱਟਲੀ ਅਤੇ ਜਰਮਨੀ ਦੇ ਕਈ ਸ਼ਹਿਰਾਂ ਵਿਚ ਸਾਈਲੋ ਬਨਾਉਣ ਵਾਲੀ ਵੱਡੀ-ਵੱਡੀ ਕੰਪਨੀਆਂ ਦਾ ਦੌਰਾ ਕੀਤਾ। ਇੱਥੇ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਿਸ ਤਰ੍ਹਾ ਸਾਈਲੋ ਵਿਚ ਸਟੋਰੇ ਕੀਤਾ ਜਾਂਦਾ ਹੈ, ਇਸ ਤਕਨੀਕ ਨੂੰ ਚੰਗੇ ਤਰ੍ਹਾ ਸਮਝਿਆ। ਇਸ ਦੇ ਨਾਲ-ਨਾਲ ਵਫਦ ਨੇ ਉਨ੍ਹਾਂ ਕਿਸਾਨਾਂ ਨਾਲ ਵੀ ਗਲਬਾਤ ਕੀਤੀ, ਜਿਨ੍ਹਾਂ ਦਾ ਅਨਾਜ ਖੇਤ ਤੋਂ ਸਿੱਧੇ ਸਾਈਲੋ ਵਿਚ ਪਹੁੰਚਦਾ ਹੈ। ਇਸ ਨਾਲ ਕਿਸਾਨਾਂ ਨੂੰ ਵੀ ਕਾਫੀ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਸੂਬੇ ਵਿਚ ਸਟੋਰੇਜ ਵਿਵਸਥਾ ਨੂੰ ਮਜਬੂਤ ਕਰਦੇ ਹੋਏ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣਾ ਹੈ। ਭਵਿੱਖ ਵਿਚ ਇੰਨ੍ਹਾਂ
ਅੱਤਆਧੁਨਿਕ ਸਾਈਲੋ ਨੂੰ ਹਰਿਆਣਾ ਵਿਚ ਵੀ ਸਥਾਪਿਤ ਕੀਤਾ ਜਾਵੇਗਾ।
ਆਰਗੇਨਿਕ ਖੇਤੀ ਵੱਲ ਵੱਧਣ ਕਿਸਾਨ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਇੰਟਲੀ ਅਤੇ ਜਰਮਨੀ ਵਿਚ ਕਿਸਾਨ ਆਰਗੇਨਿਕ ਖੇਤੀ ਵੱਲ ਵੱਧ ਰਹੇ ਹਨ। ਸਾਡੇ ਇੱਥੇ ਵੀ ਕਿਸਾਨਾਂ ਨੂੰ ਆਰਗੇਨਿਕ ਖੇਤੀ ਦੇ ਵੱਲ ਵੱਧਣਾ ਚਾਹੀਦਾ ਹੈ। ਸ਼ੁਰੂਆਤ ਵਿਚ ਇਸ ਖੇਤੀ ਤੋਂ ਪੈਦਾਵਾਰ ਜਰੂਰਤ ਘੱਟ ਹੁੰਦੀ ਹੈ, ਪਰ ਸੂਬਾ ਸਰਕਾਰ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕਿਸਾਨਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਭਵਿੱਖ ਵਿਚ ਜੇਕਰ ਕਿਸਾਨ ਆਰਗੇਨਿਕ ਖੇਤੀ ਦੇ ਵੱਲ ਵੱਧਦੇ ਹਨ ਤਾਂ ਇਸ ਵੱਲ ਵੀ ਸੂਬਾ ਸਰਕਾਰ ਕੋਈ ਨਵੀਂ ਯੋਜਨਾ ਲੈ ਕੇ ਆ ਸਕਦੀ ਹੈ।
ਇਸ ਨਾਲ ਆਮਦਨੀ ਦੇ ਨਾਲ-ਨਾਲ ਲੋਕਾਂ ਨੂੰ ਚੰਗੀ ਸਿਹਤ ਵੀ ਮਿਲੇਗੀ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਫੂਡ ਏਗਰੀਕਲਚਰ ਆਰਗਨਾਈਜੇਸ਼ਨ ਨੇ ਵੀ ਭਾਰਤ ਵਿਚ ਖੇਤੀ ਨਾਲ ਸਬੰਧਿਤ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵੱਡੇ ਕਿਸਾਨਾਂ ਦੇ ਨਾਲ ਛੋਟੇ ਕਿਸਾਨਾਂ ਨੂੰ ਵੀ ਪੈਦਾਵਾਰ ਤੋਂ ਲੈ ਕੇ ਨਵੀਂ-ਨਵੀਂ ਤਕਨੀਕ ਦੀ ਸਿਖਲਾਈ, ਉਤਪਾਦ ਨੂੰ ਵੇਚਣ ਦੇ ਲਈ ਮਾਰਕਟਿੰਗ ਆਦਿ ਦੀ ਸਿਖਲਾਈ ਦੇਣੀ ਚਾਹੀਦੀ ਹੈ। ਸੂਬਾ ਸਰਕਾਰ ਵੀ ਭਵਿੱਖ ਵਿਚ ਵਿਦੇਸ਼ੀ ਸੰਗਠਨਾਂ ਦੇ ਸਹਿਯੋਗ ਨਾਲ ਇਸ ਵਿਸ਼ਾ ਤੇ ਕੰਮ ਕਰੇਗੀ।
ਕਾਨਟ੍ਰੈਕਟ ਫਾਰਮਿੰਗ ਵੀ ਕਿਸਾਨਾਂ ਦੇ ਲਈ ਬਿਹਤਰ ਵਿਕਲਪ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਕਾਨਟ੍ਰੈਕਟ ਫਾਰਮਿੰਗ ਵੀ ਕਿਸਾਨਾਂ ਲਈ ਬਿਹਤਰ ਵਿਕਲਪ ਹੋ
ਸਕਦਾ ਹੈ। ਵਿਦੇਸ਼ਾਂ ਵਿਚ ਬਹੁਤ ਸਾਰੇ ਕਿਸਾਨ ਸਮੂਹ ਬਣਾ ਕੇ ਖੇਤੀ ਕਰਦੇ ਹਨ। ਜਿਸ ਵਿਚ ਖੇਤੀ ਨਾਲ ਜੁੜੇ ਵੱਖ-ਵੱਖ ਕੰਮ ਨੂੰ ਸ਼੍ਰੇਣੀਆਂ ਵਿਚ ਵੰਡ ਕੇ ਪੂਰਾ ਕੀਤਾ ਜਾਂਦਾ ਹੈ। ਸਾਡੇ ਇੱਥੇ ਵੀ ਕਿਸਾਨਾਂ ਨੂੰ ਕਾਨਟ੍ਰੈਕਟ ਫਾਰਮਿੰਗ ਦੇ ਨਾਲ-ਨਾਲ ਸਮੂਹ ਬਣਾ ਕੇ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਨਟ੍ਰੈਕਟ ਫਾਰਮਿੰਗ ਵਿਚ ਸੋਲਰ ਪਲਾਂਟ, ਰਾਇਸ ਪਲਾਂਟ, ਕਣਕ ਪਲਾਂਟ ਆਦਿ ਲਗਾ ਕੇ ਵੀ ਮੁਨਾਫਾ ਕਮਾਇਆ ਜਾ ਸਕਦਾ ਹੈ।ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਦੌਰੇ ਦੌਰਾਨ ਉਨ੍ਹਾਂ ਨੇ ਇਹ ਵੀ ਦੇਖਿਆ ਕਿ ਵਿਦੇਸ਼ ਵਿਚ ਸਰੋਂ ਦੀ ਤਰ੍ਹਾ ਦੇ ਪੌਧੇ ਰੇਪਸੀਡ ਤੋਂ ਤੇਲ, ਖੱਲ ਅਤੇ ਬਾਇਓ ਡੀਜਲ ਬਣਾਇਆ ਜਾਂਦਾ ਹੈ। ਅਸੀਂ ਵੀਂ ਸੂਬੇ ਵਿਚ ਸਰੋਂ ਤੇ ਸੋਧ ਕਰ ਕੇ ਬਾਇਓ ਡੀਜਲ ਦੇ ਵਿਕਲਪ ਨੂੰ ਤਲਾਸ਼ਨ ਦਾ ਕਾਰਜ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮੁਨਾਫਾ ਕਮਾਉਣ ਲਈ ਆਪਣੀ ਫਸਲ ਨੂੰ ਸਿੱਧੇ ਮੰਡੀ ਜਾਂ ਬਾਜਾਰ ਵਿਚ ਵੇਚਣ ਦੀ ਥਾਂ ਖੁਦ ਐਫਪੀਓ ਬਣਾ ਕੇ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰ ਸਕਦੇ
ਹਨ। ਸਰਕਾਰ ਅਜਿਹੀ ਫੂਡ ਪ੍ਰੋਸੈਸਿੰਗ ਯੂਨਿਟ ਨੂੰ ਪ੍ਰੋਤਸਾਹਨ ਦੇਣ ਲਈ ਖੇਤਰ ਵਿਚ ਉਤਪਾਦ ਅਧਾਰਿਤ ਬਲਾਕ ਪੱਧਰ ਦੇ ਕਲਸਟਰ ਸਥਾਪਿਤ ਕਰ ਰਹੀ ਹੈ।

Have something to say? Post your comment

More from Haryana

Haryana News: ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗੜਬੜ ਦਾ ਦੋਸ਼, ਕਾਂਗਰਸ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

Haryana News: ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗੜਬੜ ਦਾ ਦੋਸ਼, ਕਾਂਗਰਸ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

Haryana Elections 2024: ਹਰਿਆਣਾ ਚੋਣਾਂ 'ਚ ਗੜਬੜੀ ਦੇ ਦੋਸ਼ਾਂ 'ਤੇ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਕਰਾਰਾ ਜਵਾਬ, ਕਿਹਾ- 'EVM ਪੂਰੀ ਤਰ੍ਹਾਂ ਸੇਫ'

Haryana Elections 2024: ਹਰਿਆਣਾ ਚੋਣਾਂ 'ਚ ਗੜਬੜੀ ਦੇ ਦੋਸ਼ਾਂ 'ਤੇ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਕਰਾਰਾ ਜਵਾਬ, ਕਿਹਾ- 'EVM ਪੂਰੀ ਤਰ੍ਹਾਂ ਸੇਫ'

Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ

Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ

Haryana News: ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੀ ਜੇਪੀ ਨੱਡਾ ਨਾਲ ਮੁਲਾਕਾਤ, ਸੂਬੇ ਦੇ ਸਿਹਤ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟ ਨੂੰ ਲੈ ਕੇ ਹੋਈ ਚਰਚਾ

Haryana News: ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੀ ਜੇਪੀ ਨੱਡਾ ਨਾਲ ਮੁਲਾਕਾਤ, ਸੂਬੇ ਦੇ ਸਿਹਤ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟ ਨੂੰ ਲੈ ਕੇ ਹੋਈ ਚਰਚਾ

Diwali 2024: ਦੀਵਾਲੀ ਦੇ ਮੌਕੇ 'ਤੇ 31 ਅਕਤੂਬਰ ਨੂੰ ਗਜਟਿਡ ਛੁੱਟੀ

Diwali 2024: ਦੀਵਾਲੀ ਦੇ ਮੌਕੇ 'ਤੇ 31 ਅਕਤੂਬਰ ਨੂੰ ਗਜਟਿਡ ਛੁੱਟੀ

Haryana News: ਝੋਨਾ ਅਤੇ ਬਾਜਰਾ ਖਰੀਦ ਲਈ ਕਿਸਾਨਾਂ ਨੂੰ ਹੁਣ ਤਕ 4,783 ਕਰੋੜ ਰੁਪਏ ਦਾ ਕੀਤਾ ਜਾ ਚੁੱਕਾ ਭੁਗਤਾਨ

Haryana News: ਝੋਨਾ ਅਤੇ ਬਾਜਰਾ ਖਰੀਦ ਲਈ ਕਿਸਾਨਾਂ ਨੂੰ ਹੁਣ ਤਕ 4,783 ਕਰੋੜ ਰੁਪਏ ਦਾ ਕੀਤਾ ਜਾ ਚੁੱਕਾ ਭੁਗਤਾਨ

Haryana News: ਹਰਿਆਣਾ ਦੀ ਸਰਕਾਰ ਨੇ ਕਾਂਗਰਸ ਰਘੁਬੀਰ ਕਾਦਿਆਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, 25 ਅਕਤੂਬਰ ਨੂੰ ਚੁੱਕਣਗੇ ਸਹੁੰ

Haryana News: ਹਰਿਆਣਾ ਦੀ ਸਰਕਾਰ ਨੇ ਕਾਂਗਰਸ ਰਘੁਬੀਰ ਕਾਦਿਆਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, 25 ਅਕਤੂਬਰ ਨੂੰ ਚੁੱਕਣਗੇ ਸਹੁੰ

Gurmeet Ram Rahim Singh: ਗੁਰਮੀਤ ਰਾਮ ਰਹੀਮ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, 9 ਸਾਲ ਪੁਰਾਣੇ ਕੇਸ 'ਚ ਸੁਪਰੀਮ ਕੋਰਟ ਤੋਂ ਲੱਗਿਆ ਝਟਕਾ

Gurmeet Ram Rahim Singh: ਗੁਰਮੀਤ ਰਾਮ ਰਹੀਮ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, 9 ਸਾਲ ਪੁਰਾਣੇ ਕੇਸ 'ਚ ਸੁਪਰੀਮ ਕੋਰਟ ਤੋਂ ਲੱਗਿਆ ਝਟਕਾ

Nayab Singh Saini: ਸਰਕਾਰ ਬਣਦੇ ਹੀ ਹਰਿਆਣਾ CM ਸੈਣੀ ਨੇ ਦਿੱਤਾ ਦੀਵਾਲੀ ਦਾ ਵੱਡਾ ਤੋਹਫਾ, ਨੌਜਵਾਨਾਂ ਨੂੰ ਮਿਲੇ ਰੋਜ਼ਗਾਰ

Nayab Singh Saini: ਸਰਕਾਰ ਬਣਦੇ ਹੀ ਹਰਿਆਣਾ CM ਸੈਣੀ ਨੇ ਦਿੱਤਾ ਦੀਵਾਲੀ ਦਾ ਵੱਡਾ ਤੋਹਫਾ, ਨੌਜਵਾਨਾਂ ਨੂੰ ਮਿਲੇ ਰੋਜ਼ਗਾਰ

CM ਨਾਇਬ ਸਿੰਘ ਸੈਨੀ ਨੇ 'ਚ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਕੀਤੀ ਮੁਲਾਕਾਤ, ਕਈ ਅਹਿਮ ਵਿਸ਼ਿਆਂ 'ਤੇ ਹੋਈ ਚਰਚਾ

CM ਨਾਇਬ ਸਿੰਘ ਸੈਨੀ ਨੇ 'ਚ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਕੀਤੀ ਮੁਲਾਕਾਤ, ਕਈ ਅਹਿਮ ਵਿਸ਼ਿਆਂ 'ਤੇ ਹੋਈ ਚਰਚਾ