Tuesday, March 25, 2025

Punjab

ਪੰਜਾਬੀ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੇ ਕੈਨੇਡਾ 'ਚ ਪਾਈਆਂ ਧਮਾਲਾਂ, 16 ਸਾਲ ਦੀ ਉਮਰ 'ਚ ਬਣਿਆ ਪਾਇਲਟ

Jaggobind Singh pilot

August 24, 2022 06:56 AM
ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ 16 ਸਾਲਾ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ। ਜਿੱਥੇ 16 ਸਾਲ ਦੀ ਉਮਰ 'ਚ ਕੈਨੇਡਾ 'ਚ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ ,ਓਥੇ ਹੀ  ਜਪਗੋਬਿੰਦ ਨੇ ਸੋਲੋ ਪਾਇਲਟ ਦਾ ਲਾਇਸੈਂਸ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜਪਗੋਬਿੰਦ ਦੀ ਪ੍ਰਾਪਤੀ ਨਾਲ ਪੰਜਾਬੀ ਮੂਲ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਟਰਾਂਸਪੋਰਟ ਕੈਨੇਡਾ ਨੇ ਜਗਗੋਬਿੰਦ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕੀਤਾ ਹੈ। ਜਗਗੋਬਿੰਦ ਸਿੰਘ ਨੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਪਾਇਲਟ ਬਣਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਕੈਨੇਡਾ ਦੇ ਸਾਰੇ ਹਿੱਸਿਆਂ ਵਿਚ ਟ੍ਰੇਨਿੰਗ ਲੈਣ ਤੋਂ ਬਾਅਦ ਕਿਊਬਿਕ ਵਿਚ ਉਨ੍ਹਾਂ ਦੀ ਆਖਰੀ ਟ੍ਰੇਨਿੰਗ  ਸਮਾਪਤ ਹੋਈ। ਇਸ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ ਪਾਇਲਟ ਬਣੇ ਹਨ।

ਜ਼ਿਕਰਯੋਗ ਹੈ ਕਿ ਜਗਗੋਬਿੰਦ ਸਿੰਘ ਮੂਲ ਰੂਪ ਵਿੱਚ ਪੰਜਾਬੀ ਹਨ ਪਰ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੈ। ਉਸ ਨੇ ਰੋਬੋਟਿਕਸ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਖਾਲਸਾ ਸਕੂਲ ਸਿਰੀਹ ਦੇ ਵਿਦਿਆਰਥੀ ਜਗਗੋਬਿੰਦ ਸਿੰਘ ਨੂੰ ਕੈਨੇਡਾ ਦੀ ਰਾਜਧਾਨੀ ਦੀਆਂ ਯੂਨੀਵਰਸਿਟੀਆਂ ਵੱਲੋਂ ਸਪੇਸ ਇੰਜਨੀਅਰਿੰਗ ਲਈ ਵਜ਼ੀਫ਼ਾ ਵੀ ਦਿੱਤਾ ਗਿਆ ਹੈ।ਕੈਨੇਡਾ ਦੇ ਸੀਨੀਅਰ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਜਪਗੋਬਿੰਦ ਸਿੰਘ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਇਸ ਨਾਲ ਕੈਨੇਡਾ ਵਿੱਚ ਵੱਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਉਨ੍ਹਾਂ ਨੇ ਇਤਿਹਾਸ ਰਚਿਆ ਹੈ। 16 ਸਾਲ ਦੀ ਉਮਰ ਵਿਚ ਉਸ ਨੇ ਉਹ ਕਰ ਦਿਖਾਇਆ ,ਜੋ ਕਲਪਨਾ ਵੀ ਨਹੀਂ ਸੀ ਕੀਤਾ ਜਾ ਸਕਦਾ।

Have something to say? Post your comment