ਚੰਡੀਗੜ੍ਹ, 8 ਜੂਨ- ਹਰਿਆਣਾ ਸਰਕਾਰ ਨੇ ਫਰਜੀ ਵੈਬ ਸਾਇਟ ਤੋਂ ਬਣਾਏ ਜਾ ਰਹੇ ਜਨਮ ਅਤੇ ਮੌਤ ਪ੍ਰਮਾਣ ਪੱਤਰਾਂ ਤੋਂ ਸਾਵਧਾਲ ਰਹਿਣ ਲਈ ਏਡਵਾਈਜਰੀ ਜਾਰੀ ਕੀਤੀ ਹੈ। ਆਮ ਜਨਤਾ ਨੁੰ ਅਪੀਲ ਵੀ ਕੀਤੀ ਗਈ ਹੈ ਕਿ ਯੂਟਿਯੂਬ ਵਰਗੀ ਹੋਰ ਸੋਸ਼ਲ ਮੀਡੀਆ ਸਾਇਟਾਂ 'ਤੇ ਦਿੱਤੇ ਗਏ ਫੋਨ ਨੰਬਰ ਆਦਿ 'ਤੇ ਸੰਪਰਕ ਕਰ ਕੇ ਆਨਲਾਇਨ ਪੈਸੇ ਦੇ ਕੇ ਕੋਈ ਜਨਮ-ਮੌਤ ਪ੍ਰਮਾਣ ਪੱਤਰ ਨਾ ਬਣਵਾਉਣ ਕਿਉਂਕਿ ਇੰਨ੍ਹਾਂ ਦੇ ਫਰਜੀ ਹੋਣ ਦੀ ਸੰਭਾਵਨਾਵਾਂ ਵੱਧ ਹਨ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋ ਦੇਖਣ ਵਿਚ ਆਇਆ ਹੈ ਕਿ ਕੁੱਝ ਅਸਮਾਜਿਕ ਤੱਤ ਫਰਜੀ ਵੈਬ ਸਾਇਟ ਬਣਾ ਕੇ ਜਨਮ -ਮੌਤ ਪ੍ਰਮਾਣ ਪੱਤਰ ਬਨਾਉਣ ਦੇ ਕੰਮ ਵਿਚ ਸ਼ਾਮਿਲ ਹਨ। ਇੰਨ੍ਹਾਂ ਵਿੱਚੋਂ ਕੁੱਝ ਸਾਇਟ ਸਰਕਾਰ ਦੇ ਜਾਣਕਾਰੀ ਵਿਚ ਆਈਆਂ ਹਨ, ਜਿਨ੍ਹਾਂ ਵਿਚ CRSORGIGOOVI.IN, CRSRGIIN ਅਤੇ BIRTHDEATHONLINE.COM ਸ਼ਾਮਿਲ ਹਨ। ਇਹ ਸਾਇਟ ਭਾਰਤ ਸਰਕਾਰ ਦੀ ਮੂਲ ਸਾਇਟ www.crsorgi.gov.in ਦੀ ਨਕਲ ਕਰ ਕੇ ਬਣਾਈ ਗਈ ਹੈ ਅਤੇ ਦੇਖਣ ਵਿਚ ਹੁਬਹੂ ਵੈਸੀ ਹੀ ਲਗਦੀ ਹੈ। ਇੰਨ੍ਹਾਂ ਸਾਇਟਾਂ 'ਤੇ ਆਮ ਜਲਤਾ ਨੂੰ ਗੁਮਰਾਹ ਕਰ ਕੇ ਬਿਲਕੁੱਲ ਸਹੀ ਜਨਮ-ਮੌਤ ਪ੍ਰਮਾਣ ਪੱਤਰ ਹੋਣ ਦਾ ਦਾਵਾ ਕਰ ਕੇ ਫਰਜੀ ਪ੍ਰਮਾਣ ਪੱਤਰ ਉਪਲਬਧ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਬਾਅਦ ਵਿਚ ਪਰੇਸ਼ਾਨੀ ਚੁੱਕਣੀ ਪੈਂਦੀ ਹੈ।
ਉਨ੍ਹਾਂ ਨੇ ਦਸਿਆ ਕਿ ਅਜਿਹੀ ਗਤੀਵਿਧੀਆਂ ਜਾਣਕਾਰੀ ਵਿਚ ਆਉਣ 'ਤੇ ਇੰਨ੍ਹਾਂ ਵੈਬਸਾਇਟਾਂ ਦੇ ਵਿਰੁੱਧ ਕਾਰਵਾਈ ਕਰਨ ਅਤੇ ਇੰਨ੍ਹਾਂ ਨੁੰ ਬੰਦ ਕਰਵਾਉਣ ਤਹਿਤ ਭਾਰਤ ਦੇ ਮਹਾਰਜਿਸਟਰਾਰ ਦਾ ਸਹਿਯੋਗ ਲਗਾਤਾਰ ਲਿਆ ਜਾ ਰਿਹਾ ਹੈ। ਉਨ੍ਹਾ ਨੇ ਦਸਿਆ ਕਿ ਕੁੱਝ ਸਾਇਟ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਲ ਪਰ ਉਹ ਹੋਰ ਨਾਂਅ ਨਾਲ ਫਿਰ ਤੋਂ ਸ਼ੁਰੂ ਹੋ ਜਾਂਦੀਆਂ ਹਨ। ਸਿਹਤ ਵਿਭਾਗ ਨੇ ਸਾਰੇ ਵਿਭਾਗਾਂ ਤੋਂ ਉਨ੍ਹਾਂ ਨੂੰ ਪੇਸ਼ ਕੀਤੇ ਜਾ ਰਹੇ ਜਨਮ-ਮੌਤ ਦੇ ਪ੍ਰਮਾਣ ਪੱਤਰਾਂ ਦੀ ਤਸਦੀਕ ਦੀ ਪੁਸ਼ਟੀ ਜਾਰੀ ਕਰਨ ਵਾਲੀ ਸੰਸਥਾ ਤੋਂ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ ਹੈ। ਇਸ ਦੇ ਨਤੀਜੇਵਜੋ ਵੱਡੀ ਗਿਣਤੀ ਵਿਚ ਫਰਜੀ ਜਨਮਅਤੇ ਮੌਤ ਪ੍ਰਮਾਣ ਪੱਤਰ ਜਾਣਕਾਰੀ ਵਿਚ ਆ ਰਹੇ ਹਨ, ਜਿਨ੍ਹਾਂ ਦੇ ਵਿਰੁੱਧ ਪੁਲਿਸ ਕਾਰਵਾਈ ਵੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਨੇ ਦਸਿਆ ਕਿ ਆਮ ਜਨਤਾ ਨੂੰ ਅਜਿਹੀ ਫਰਜੀ ਸਾਇਟਾਂ ਤੋਂ ਬਚਣ ਦਾ ਸੁਝਾਅ ਦਿੱਤਾ ਗਿਆ ਹੈ ਅਤੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਊਹ ਸਰਲ ਕੇਂਦਰਾਂ ਰਾਹੀਂ ਅਤੇ ਸਿੱਧੇ SARALHARYANA.GOV.IN ਵਿਚ ਲਾਗਇੰਨ ਕਰਕੇ ਜਨਮ ਮੌਤ ਰਜਿਸਟ੍ਰੇਸ਼ਨ ਸਬੰਧੀ ਵੱਖ-ਵੱਖ ਸੇਵਾਵਾਂ ਪ੍ਰਾਪਤ ਕਰਨ ਜਿਨ੍ਹਾਂ ਵਿਚ ਜਨਮ ਅਤੇ ਮੌਤ ਦੇ ਰਜਿਸਟਰ ਦੀ ਤਲਾਸ਼ੀ, ਜਨਮ ਅੇਤੇ ਮੌਤ ਦਾ ਦੇਰੀ ਰਜਿਸਟ੍ਰੇਸ਼ਨ, ਬਾਲਕ ਦੇ ਨਾਂਅ ਦਾ ਰਜਿਸਟ੍ਰੇਸ਼ਨ ਅਤੇ ਜਨਮ ਅਤੇ ਮੌਤ ਦੇ ਰਜਿਸਟ੍ਰੇਸ਼ਣ ਵਿਚ ਐਂਟਰੀ ਨੂੰ ਠੀਕ ਕਰਨਾ ਸ਼ਾਮਿਲ ਹੈ।
ਬੁਲਾਰੇ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਆਪਣੇ ਕੋਲ ਉਪਲਬਧ ਅਤੇ ਭਵਿੱਖ ਵਿਚ ਪ੍ਰਾਪਤ ਹੋਣ ਵਾਲੇ ਜਨਮ -ਮੌਤ ਪ੍ਰਮਾਣ ਪੱਤਰਾਂ 'ਤੇ ਦਿੱਤੇ ਗਏ QR ਕੋਡ ਨਾਲ ਇਸ ਦੀ ਤਸਦੀਕ ਜਰੂਰ ਜਾਂਚ ਲੈਣ ਕਿ ਉਹ crsorgi.gov.in ਵੈਬਸਾਇਟ ਤੋਂ ਜਾਰੀ ਹੋਇਆ ਹੈ ਅਤੇ ਨਹੀਂ। ਉਨ੍ਹਾਂ ਨੇ ਦਸਿਆ ਕਿ ਜਨਮ -ਮੌਤ ਰਜਿਸਟ੍ਰੇਸ਼ਣ ਸਬੰਧੀ ਕਿਸੇ ਤਰ੍ਹਾ ਦੀ ਜਾਣਕਾਰੀ ਦੇ ਲਈ ਸਥਾਨਕ ਰਜਿਸਟਰਾਰ (ਜਨਮ -ਮੌਤ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।