ਚੰਡੀਗੜ੍ਹ : ਪੰਜਾਬ 'ਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ ਕਿ ਜ਼ਿਕਰਯੋਗ ਹੈ ਕਿ ਆਉਂਦੇ ਦਿਨਾਂ ’ਚ ਮੀਂਹ ਨਾ ਪਿਆ ਤਾਂ ਗਰਮੀ ਦਾ ਕਹਿਰ ਬੇਹਾਲ ਕਰ ਦੇਵੇਗਾ। ਇਸਦਾ ਅਸਰ ਸਿਰਫ ਆਮ ਜੀਵਨ ’ਤੇ ਹੀ ਨਹੀਂ, ਬਲਕਿ ਸ਼ਹਿਰ ਦੀ ਲਾਈਫਲਾਈਨ ਸੁਖਲਾ ਲੇਕ ਵੀ ਸੋਕੇ ਦੀ ਮਾਰ ਝੱਲੇਗੀ। ਗਰਮੀ ਵਧਣ ਕਾਰਨ ਸੁਖਨਾ ਲੇਕ ਦਾ ਪੱਧਰ ਵੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਜੂਨ ’ਚ ਹੀ ਪਾਰਾ 44 ਡਿਗਰੀ ਦੇ ਪਾਰ ਜਾ ਚੁੱਕਾ ਹੈ। ਇਸ ਨਾਲ ਪਾਣੀ ਤੇਜ਼ੀ ਨਾਲ ਸੁੱਕ ਰਿਹਾ ਹੈ। ਇਕ ਮਹੀਨੇ ’ਚ ਹੀ ਪਾਣੀ ਦਾ ਪੱਧਰ ਢਾਈ ਤੋਂ ਤਿੰਨ ਫੁੱਟ ਹੇਠਾਂ ਜਾ ਚੁੱਕਾ ਹੈ। ਮੰਗਲਵਾਰ ਨੂੰ ਸੁਖਨਾ ਲੇਕ ਦੀ ਪੱਧਰ 1154 ਫੁੱਟ ਦੇ ਅਸਪਾਸ ਸੀ। ਬੀਤੇ ਮਈ ਮਹੀਨੇ ਤੋਂ ਹੀ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਅਗਲੇ ਕੁਝ ਦਿਨਾਂ ’ਚ ਬੋਟਿੰਗ ਵੀ ਬੰਦ ਕੀਤੀ ਜਾ ਸਕਦੀ ਹੈ। ਲੇਕ ਦੇ ਕਈ ਹਿੱਸਿਆਂ ਸੋਕਾ ਵਿਖਾਈ ਦੇਣ ਲੱਗੇਗਾ। ਹਾਲੇ ਵੀ ਰੈਗੂਲੇਟਰੀ ਐਂਡ ਕੋਲ ਕੰਢਿਆਂ ’ਤੇ ਮਿੱਟੀ ਵਿਖਾਈ ਦੇਣ ਲੱਗੀ ਹੈ। ਬੀਤੇ ਮਹੀਨੇ ਦੀ ਅੱਠ ਤਰੀਕ ਨੂੰ ਪਾਣੀ ਦਾ ਪੱਧਰ 1156 ਫੁੱਟ ਤੋਂ ਵੱਧ ਸੀ। ਉਥੇ ਹੀ ਸਾਉਣ ਤੋਂ ਬਾਅਦ ਬੀਤੇ ਸਾਲ ਕਈ ਵਾਰ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹ ਕੇ ਪਾਣੀ ਕੱਢਣਾ ਪਿਆ ਸੀ। ਉਸ ਤੋਂ ਬਾਅਦ ਵੀ ਪਾਣੀ ਦਾ ਪੱਧਰ 1163 ਫੁੱਟ ਸੀ। ਸਤੰਬਰ ਤੋਂ ਹੁਣ ਤਕ 9 ਫੁੱਟ ਪਾਣੀ ਦਾ ਪੱਧਰ ਘੱਟ ਹੋ ਚੁੱਕਾ ਹੈ।