Friday, April 04, 2025

Punjab

ਕਬੱਡੀ ਖਿਡਾਰੀ ਦੇ ਕਤਲ ਕੇਸ ਦੇ ਮੁੱਖ ਸਾਜਿਸ਼ਘਾੜੇ ਪੁਲਿਸ ਦੀ ਗ੍ਰਿਫਤ ’ਚ; 2 ਸ਼ੂਟਰਾਂ ਸਮੇਤ 5 ਹੋਰ ਗ੍ਰਿਫਤਾਰ

Sandeep Nangal Ambian Murder

June 05, 2022 05:09 PM

ਚੰਡੀਗੜ : ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਸਵਪਨ ਸ਼ਰਮਾ ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿਚ 05 ਹੋਰ ਵਿਅਕਤੀਆ ਸਮੇਤ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨਾਲ ਕੁੱਲ ਗਿਣਤੀ 9 ਹੋ ਗਈ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਫੋਜੀ ਵਾਸੀ ਬੁਲੰਦਸ਼ਰ, ਵਿਕਾਸ ਮਾਹਲੇ ਵਾਸੀ ਗੁੜਗਾਉਂ, ਹਰਿਆਣਾ, ਸਚਿਨ ਧੌਲਿਆ ਵਾਸੀ ਅਲਵਰ, ਰਾਜਸਥਾਨ, ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ, ਯੂ.ਪੀ. ਵਜੋਂ ਕੀਤੀ ਗਈ ਹੈ। ਪੁਲਿਸ ਵਲੋਂ ਇਹਨਾਂ ਕੋਲੋਂ 7 ਪਿਸਤੋਲ ਸਮੇਤ 5 ਵਿਦੇਸ਼ੀ .30 ਬੋਰ ਪਿਸਤੋਲ ਅਤੇ ਦੋ 315 ਬੋਰ ਕੰਟਰੀਮੇਡ ਪਿਸਤੋਲ ਤੇ 3 ਵਾਹਨ ਮਹਿੰਦਰਾ ਐਕਸ.ਯੂ.ਵੀ, ਟੋਇਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ 14 ਮਾਰਚ 2022 ਨੂੰ ਸ਼ਾਮ 06 ਵਜੇ ਦੇ ਕਰੀਬ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵਲੋਂ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆ ਵਜੋ ਜਾਣੇ ਜਾਂਦੇ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੀਨੀਅਰ ਪੁਲਿਸ ਕਪਤਾਨ, ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਫੋਜੀ , ਜਿਸ ਨੂੰ ਬੁਲੰਦਸ਼ਰ, ਯੂ.ਪੀ. ਤੋਂ ਫੜਿਆ ਗਿਆ ਸੀ ਅਤੇ ਜੋ ਕਿ ਇਸ ਕਤਲ ਵਿਚ ਮੁੱਖ ਕੋਰਡੀਨੇਟਰ ਸੀ, ਨੇ ਹੀ ਸ਼ਾਰਪ ਸ਼ੂਟਰਾਂ ਨੂੰ ਆਉਣ ਜਾਣ ਲਈ ਵਾਹਨ, ਹਥਿਆਰ, ਸੇਫ ਹਾਉਸ, ਹਥਿਆਰਾ ਨੂੰ ਹੈਂਡਲ ਕਰਨ ਲਈ ਟ੍ਰੈਨਿੰਗ, ਵਿਤੀ ਸਹਾਇਤਾ ਅਤੇ ਜੁਰਮ ਨੂੰ ਅੰਜਾਮ ਦੇਣ ਲਈ ਰੇਕੀ ਕਰਨ ਲਈ ਸਹਾਇਤਾ ਦਿੱਤੀ ਸੀ।

Have something to say? Post your comment