ਜਲੰਧਰ : ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਗੰਨਮੈਨ ਨੇ ਅੱਜ ਆਪਣੇ ਕਮਰੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ।ਜਾਣਕਾਰੀ ਅਨੁਸਾਰ ਪਵਨ ਵਾਸੀ ਮਹਿਤਪੁਰ ਜੋ ਕਿ ਵਿਧਾਇਕ ਸ਼ੀਤਲ ਅੰਗੂਰਾਲ ਦੀ ਸੁਰੱਖਿਆ ਵਿੱਚ ਤਾਇਨਾਤ ਹੈ। ਅੱਜ ਇਕ ਹਫ਼ਤੇ ਬਾਅਦ ਆਪਣੀ ਡਿਊਟੀ ਤੇ ਆਇਆ ਸੀ ਤੇ ਆਉਂਦੇ ਹੀ ਕਮਰੇ ਵਿੱਚ ਚਲਾ ਗਿਆ। ਉੱਥੇ ਮੌਜੂਦ ਆਪਣੇ ਸਾਥੀਆਂ ਨੂੰ ਆਖਿਆ ਕਿ ਉਹ ਡਿਊਟੀ 'ਤੇ ਜਾਣ ਤਾਂ ਉਹ ਤਿਆਰ ਹੋ ਕੇ ਆਉਂਦਾ ਹੈ। ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ।ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਵਿਧਾਇਕ ਸ਼ੀਤਲ ਅੰਗੂਰਾਲ ਇਕ ਮੰਦਰ ਵਿੱਚ ਗਏ ਹੋਏ ਸਨ। ਜਿੱਥੋਂ ਸੂਚਨਾ ਮਿਲਦੇ ਹੀ ਉਹ ਵਾਪਿਸ ਪਰਤ ਆਏ।