ਚੰਡੀਗੜ੍ਹ : ਹਰਿਆਣਾ ਦੇ ਨੌਜਵਾਨਾਂ ਵਿਚ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ ਪ੍ਰਤੀ ਰੁਝਾਨ ਤੇਜੀ ਨਾਲ ਵਧਿਆ ਹੈ। ਇਸ ਗਲ ਦਾ ਅੰਦਾਜਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਵਿਚ ਸੂਬੇ ਦੇ ਨੌਜਵਾਨਾਂ ਦੀ ਸਫਲਤਾ ਨਾਲ ਲਗਾਇਆ ਜਾ ਸਕਦਾ ਹੈ। ਯੂਪੀਐਸਸੀ ਵੱਲੋਂ 2021 ਵਿਚ ਲਈ ਗਈ ਸਿਵਲ ਸਰਵਿਸ ਪ੍ਰੀਖਿਆ ਦੇ ਨਤੀਜੇ ਵਿਚ ਹਰਿਆਣਾ ਦੇ ਦਰਜਨਾਂ ਨੌਜਵਾਨਾਂ ਨੇ ਸਫਲਤਾ ਪਾਈ ਹੈ। ਹਰਿਆਣਾ ਦੀਆਂ ਬੇਟੀਆਂ ਦੇ ਨਾਲ-ਨਾਲ ਇਸ ਵਾਰ ਬੇਟਿਆਂ ਨੇ ਵੀ ਇਸ ਪ੍ਰੀਖਿਆ ਵਿਚ ਆਪਣਾ ਪਰਚਮ ਲਹਿਰਾਇਆ ਹੈ। ਹਾਲਾਂਕਿ ਭਗੋਲਿਕ ਦ੍ਰਿਸ਼ਟੀ ਨਾਲ ਹਰਿਆਣਾ ਦੇਸ਼ ਦਾ ਇਕ ਛੋਟਾ ਸੂਬਾ ਹੈ, ਬਾਵਜੂਦ ਇਸ ਦੇ ਹਰਿਆਣਾ ਤੋਂ ਯੂਪੀਐਸਸੀ, ਜੇਈਈ ਅਤੇ ਐਨਈਈਟੀ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਤੋਂ ਪਤਾ ਚਲਦਾ ਹੈ ਕਿ ਹਰਿਆਣਾ ਵਿਚ ਸਿਖਿਆ ਰਾਹੀਂ ਸਪਨੇ ਪੂਰੇ ਕਰਨ ਦਾ ਰੁਝਾਨ ਵਧਿਆ ਹੈ। ਇਹ ਸੱਭ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੁਸ਼ਲ ਅਗਵਾਈ ਤੇ ਮਾਰਗਦਰਸ਼ਨ ਵਿਚ ਹਰਿਆਣਾ ਸਰਕਾਰ ਦੀ ਨੀਤੀਆਂ ਨਾਲ ਹੀ ਸੰਭਵ ਹੋ ਪਾਇਆ ਹੈ।
ਸੂਬੇ ਸਰਕਾਰ ਵਿਚ ਸਿਖਿਆ ਦੇ ਖੇਤਰ ਵਿਚ ਨੀਤੀਗਤ ਬਦਲਾਅ ਕੀਤੇ ਹਨ, ਨਾਲ ਹੀ ਕਈ ਨਵੀਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ, ਜਿਸ ਦੇ ਸਕਾਰਾਤਮਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉੱਚ ਸਿਖਿਆ ਵਿਭਾਗ ਨੇ ਮੇਧਾਵੀ ਦੇ ਨਾਂਅ ਨਾਲ ਉਨ੍ਹਾਂ ਵਿਸ਼ੇਸ਼ ਵਿਦਿਆਰਥੀਆਂ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਇਕ ਪਹਿਲ ਸ਼ੁਰੂ ਕੀਤੀ ਹੈ, ਜੋ ਪਬਲਿਕ ਸੇਵਾਵਾਂ ਵਿਚ ਅੱਗੇ ਵੱਧਣ ਦੀ ਇੱਛਾ ਰੱਖਦੇ ਹਨ। ਲੋਕ ਸੇਵਾ ਇਕ ਅਜਿਹਾ ਖੇਤਰ ਹੈ ਜੋ ਹਰ ਸਾਲ ਕੁਸ਼ਲ ਅਤੇ ਸਮਰੱਥ ਉਮੀਦਵਾਰਾਂ ਦੀ ਭਰਤੀ ਕਰਦਾ ਹੈ। ਹਾਲਾਂਕਿ ਕੁਝ ਸਮਰੱਥ ਵਿਦਿਆਰਥੀਆਂ ਨੂੰ ਅਧਿਐਨ ਲਈ ਉਪਯੁਕਤ ਸਰੋਤ ਦੀ ਅਨਉਪਲਬਧਤਾ ਦੇ ਕਾਰਨ ਮੌਕਿਆਂ ਲਈ ਬਿਨੈ ਕਰਨ ਦਾ ਮੌਕਾ ਨਹੀਂ ਮਿਲਦਾ ਹੈ। ਇਸ ਦੇ ਲਈ ਉੱਚ ਸਿਖਿਆ ਵਿਭਾਗ ਨੇ ਚੇਤਨ ਭਾਰਤ ਲਰਨਿੰਗ ਅਤੇ ਅਭਿਯੁਦਅ ਕੰਮਿਯੂਨੀਕੇਸ਼ਨਸ ਪ੍ਰਾਈਵੇਟ ਲਿਮੀਟੇਡ ਦੇ ਸਹਿਯੋਗ ਨਾਲ ਇਕ ਪਹਿਲ ਕੀਤੀ ਹੈ, ਜੋ ਐਚਸੀਐਸ ਵਰਗੀ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਪ੍ਰਦਾਨ ਕਰੇਗਾ। ਹਰਿਆਣਾ ਦੇ ਵਿਦਿਆਰਥੀਆਂ ਨੂੰ ਯੂਟਿਯੂਬ 'ਤੇ ਮੁਫਤ ਅਧਿਐਨ ਸਮੱਗਰੀ ਸਟ੍ਰੀਮਿੰਗ ਅਤੇ ਵੈਬਸਾਇਟ ਰਾਹੀਂ ਜਰੂਰੀ ਸਹਾਇਤਾ ਪ੍ਰਾਪਤ ਹੋਵੇਗੀ। ਇਸ ਪਹਿਲ ਵਿਚ ਯੂਪੀਐਸਸੀ ਸਿਵਲ ਸੇਵਾ ਇੰਜੀਨੀਅਰਿੰਗ ਹਰਿਆਣਾ ਸਰਕਾਰ ਨਾਲ ਸਬੰਧਿਤ ਪ੍ਰੀਖਿਆਵਾਂ ਅਤੇ ਬੈਂਕਿੰਗ/ਐਸਐਸਸੀ ਪ੍ਰੀਖਿਆ ਸ਼ਾਮਿਲ ਹੈ। ਵਿਦਿਆਰਥੀ ਸਿੱਧੇ ਵੈਬਸਾਇਟ ਤੋਂ ਵਿਖਿਆਨ ਵੀ ਡਾਉਨਲੋਡ ਕਰ ਸਕਣਗੇ। ਯੂਪੀਐਸਸੀ ਉਮੀਦਵਾਰਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੁੰ ਕੁਸ਼ਲ ਅਧਿਐਨ ਸਮੱਗਰੀ ਨਾਲ ਲੈਸ ਕਰਨ ਲਈ ਉੱਚ ਸਿਖਿਆ ਵਿਭਾਗ ਵੱਲੋਂ ਯਤਨ ਕੀਤੇ ਜਾ ਰਹੇ ਹਨ। ਵਿਭਾਗ ਉਮੀਦਵਾਰਾਂ ਨੂੰ ਇਕ ਹੀ ਸਥਾਨ 'ਤੇ ਮੈਗਜੀਨਾਂ, ਕਰੰਟ ਅਫੇਅਰਸ, ਐਨਸੀਈਆਰਟੀ ਦੀ ਕਿਤਾਬਾਂ ਅਤੇ ਆਮ ਗਿਆਨ ਸਮੱਗਰੀ ਉਪਲਬਧ ਕਰਵਾ ਰਿਹਾ ਹੈ।