Wednesday, April 02, 2025

Punjab

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗਵਰਨਰ ਕੋਲ ਪੁੱਜਾ ਅਕਾਲੀ ਦਲ, ਭਗਵੰਤ ਮਾਨ ਨੂੰ ਇੱਕ ਦਿਨ ਵੀ ਸੀਐਮ ਰਹਿਣ ਦਾ ਹੱਕ ਨਹੀਂ...

Akali Dal Sidhu Musewala murder case

May 30, 2022 08:18 PM

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਸਿਆਸਤ ਵੀ ਸਿਖਰਾਂ 'ਤੇ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਜਾਬ ਭਾਜਪਾ ਦੇ ਵਫ਼ਦ ਨੇ ਵੱਖਰੇ ਤੌਰ 'ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ 'ਚ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਇੱਕ ਦਿਨ ਵੀ ਮੁੱਖ ਮੰਤਰੀ ਬਣਨ ਦੇ ਕਾਬਲ ਨਹੀਂ ਹਨ। ਪੰਜਾਬ ਵਿੱਚ ਮਾੜੇ ਕੰਮ ਹੋ ਰਹੇ ਹਨ। ਡੀਜੀਪੀ ਦੇ ਹੱਥ ਕੁਝ ਨਹੀਂ ਹੈ। ਆਪ ਸਰਕਾਰ ਕੋਈ ਕੰਮ ਕਰਨ ਦੇ ਕਾਬਲ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਹ ਜਿਉਂਦਾ ਹੁੰਦਾ ਜੇਕਰ ਪੰਜਾਬ ਸਰਕਾਰ ਨੇ ਗਲਤ ਫੈਸਲੇ ਨਾ ਲਏ ਹੁੰਦੇ। ਪੁਲਿਸ 'ਚ ਸਕਿਓਰਿਟੀ ਥਰੈਟ ਪ੍ਰੋਟੈਕਸ਼ਨ ਕਮੇਟੀ ਹੈ, ਜੋ ਸਮੀਖਿਆ ਕਰਦੀ ਹੈ ਪਰ ਸੀਐਮ ਨੇ ਖੁਦ ਹੁਕਮ ਦੇ ਕੇ ਸੁਰੱਖਿਆ ਖਤਮ ਕਰ ਦਿੱਤੀ। ਆਪਣੇ ਮੀਡੀਆ ਇੰਚਾਰਜ ਦੇ ਮੋਬਾਈਲ ਤੋਂ ਸਾਰੇ ਲੋਕਾਂ ਦੇ ਨਾਮ ਤੇ ਵੇਰਵੇ ਭੇਜੇ। ਸੂਚੀ ਤੁਹਾਡੇ ਪੋਰਟਲ 'ਤੇ ਜਾਰੀ ਕੀਤੀ ਗਈ ਹੈ। ਝੂਠੀ ਚੌਧਰ ਦਿਖਾਉਣ ਲਈ ਇਹ ਕੰਮ ਕੀਤਾ।"

Have something to say? Post your comment