Wednesday, April 02, 2025

Punjab

ਨਵਜੋਤ ਨੂੰ ਜੇਲ੍ਹ 'ਚ ਬੰਦ ਪਤੀ ਸਿੱਧੂ ਦਾ ਫਿਕਰ, ਖੂਨ 'ਚ ਕਲੌਟਸ ਦੀ ਘਾਤਕ ਸਮੱਸਿਆ

Navjot Sidhu

May 29, 2022 12:21 PM

ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਫਿਕਰਮੰਦ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਪੈਰ ’ਤੇ ਸੱਟ ਵੱਜਣ ਮਗਰੋਂ ਉਹ ਖੂਨ ਵਿੱਚ ਗੱਠ (ਕਲੌਟਸ) ਬਣਨ ਦੀ ਘਾਤਕ ਸਮੱਸਿਆ ਤੋਂ ਪ੍ਰੇਸ਼ਾਨ ਹਨ ਤੇ ਪਹਿਲਾਂ ਵੀ ਉਹ ਦੋ ਵਾਰ ਗੱਠ ਬਣਨ ਕਾਰਨ ਬਿਮਾਰ ਹੋ ਚੁੱਕੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਜੇਲ੍ਹ ਵਿੱਚ ਵੀ ਇਹ ਸਮੱਸਿਆ ਖੜ੍ਹੀ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਕੀਤੇ ਜਾਣ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਲੰਘੇ ਦਿਨ ਆਪਣੇ ਪਤੀ ਨਾਲ ਮੁਲਾਕਾਤ ਕੀਤੀ। ਨਿਯਮਾਂ ਅਨੁਸਾਰ ਕੈਦੀ ਲਈ ਹਫ਼ਤੇ ਵਿੱਚ ਇੱਕ ਦਿਨ ਹੀ ਮੁਲਾਕਾਤ ਹੋ ਸਕਦੀ ਹੈ ਜੋ ਮੰਗਲਵਾਰ ਤੇ ਸ਼ੁੱਕਰਵਾਰ ਵਿੱਚੋਂ ਇੱਕ ਦਿਨ ਕੀਤੀ ਜਾ ਸਕਦੀ ਹੈ। ਯਾਦ ਰਹੇ ਕਿ 27 ਦਸੰਬਰ 1988 ਨੂੰ ਇਥੇ ਕਾਰ ਪਾਰਕਿੰਗ ਨੂੰ ਲੈ ਕੇ ਹੋਈ ਹੱਥੋਪਾਈ ਦੌਰਾਨ ਘਲੌੜੀ ਵਾਸੀ 65 ਸਾਲਾ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

Have something to say? Post your comment