ਚੰਡੀਗੜ੍ਹ : ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ ਆਇਆ ਹੈ। ਪੰਜਾਬ ਦੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ 'ਚ ਵਾਧਾ ਕੀਤਾ ਗਿਆ ਹੈ। ਹੁਣ ਸੇਵਾ ਕੇਂਦਰਾਂ 'ਚ 100 ਤੋਂ ਜ਼ਿਆਦਾ ਨਵੀਆਂ ਸੇਵਾਵਾਂ ਮਿਲਣਗੀਆਂ। ਹੁਣ ਤਕ ਸੇਵਾ ਕੇਂਦਰਾਂ 'ਚ 380 ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਦੱਸਿਆ ਕਿ ਆਮ ਲੋਕਾਂ ਤਕ ਸਹੂਲਤਾਂ ਪਹੁੰਚਾਉਣ ਲਈ ਲੋਕਾਂ ਨੂੰ ਪਿੰਡ-ਸ਼ਹਿਰ ਪੱਧਰ 'ਤੇ ਸੇਵਾਵਾਂ ਦੇਣ ਲਈ ਅੱਜ ਪੰਜਾਬ ਦੇ ਸੇਵਾ ਕੇਂਦਰਾਂ 'ਚ ਮਿਲ ਰਹੀਆਂ ਸਹੂਲਤਾਂ 'ਚ ਵਾਧਾ ਕਰਦਿਆਂ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ ਹਨ। ਇਸ ਨਾਲ ਲੋਕਾਂ ਦਾ ਸਮਾਂ ਬਚੇਗਾ ਤੇ ਆਪਣੇ ਕੰਮਾਂ ਲਈ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।
ਅੱਜ ਮੁੱਖ ਮੰਤਰੀ ਨੇ ਗਵਰਨੈਂਸ ਰਿਫਾਰਮ ਵਿਭਾਗ ਨਾਲ ਮੀਟਿੰਗ ਦੌਰਾਨ E-0ffice ਕਲਚਰ ਨੂੰ ਹੱਲਾਸ਼ੇਰੀ ਦੇਣ 'ਤੇ ਚਰਚਾ ਕੀਤੀ। ਸੀਐੱਮ ਨੇ ਕਿਹਾ ਕਿ ਆਮ ਲੋਕਾਂ ਨੂੰ ਸਹੂਲੀਅਤਾਂ ਉਨ੍ਹਾਂ ਦੇ ਦਰਵਾਜ਼ੇ ਤਕ ਪਹੁੰਚਾਉਣ ਲਈ...ਸਰਕਾਰੀ ਦਫ਼ਤਰਾਂ 'ਚ ਫਾਈਲਾਂ ਦਾ ਭਾਰ ਘਟਾਉਣ ਤੇ e-Office ਵੱਲ ਲੈ ਜਾਣ 'ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।