Wednesday, April 02, 2025

Punjab

ਚੰਡੀਗੜ੍ਹ ਏਅਰਪੋਰਟ 'ਤੋਂ 2.14 ਕਰੋੜ ਦਾ ਸੋਨਾ ਬਰਾਮਦ, ਜਾਣੋ ਕਿਵੇਂ ਲੱਗਾ ਕਸਟਮ ਵਿਭਾਗ ਦੇ ਹੱਥ

Chandigarh International airport

May 27, 2022 02:09 PM

ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ 2.14 ਕਰੋੜ ਦਾ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਦੁਬਈ ਤੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ ਜਹਾਜ਼ 'ਚ ਸਵਾਰ ਦੋ ਵਿਅਕਤੀਆਂ ਕੋਲੋਂ ਬਰਾਮਦ ਕੀਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਦੁਬਈ ਦੀ ਫਲਾਈਟ 'ਚ ਸਵਾਰ ਦੋ ਯਾਤਰੀਆਂ ਤੋਂ ਬਰਾਮਦ ਸੋਨਾ ਜ਼ਬਤ ਕੀਤਾ ਹੈ। ਦੁਬਈ ਤੋਂ ਤਸਕਰੀ ਲਈ ਲਿਆਂਦਾ ਜਾ ਰਿਹਾ ਸੀ। ਕਸਟਮ ਕਮਿਸ਼ਨਰ ਵਰੰਦਾਬਾ ਗੋਹਿਲ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 2.14 ਕਰੋੜ ਰੁਪਏ ਹੈ। ਇਸ ਦਾ ਭਾਰ 4.142 ਕਿਲੋਗ੍ਰਾਮ ਹੈ।

ਕਸਟਮ ਵਿਭਾਗ ਮੁਤਾਬਕ ਦੋਵੇਂ ਯਾਤਰੀ ਦੁਬਈ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 6ਏ-56 'ਚ ਸ਼ਾਮ 4.30 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਫਲਾਈਟ ਤੋਂ ਉਤਰਨ ਤੋਂ ਬਾਅਦ ਜਦੋਂ ਇਹ ਯਾਤਰੀ ਸਕੈਨਰ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਇਕ ਯਾਤਰੀ ਕੋਲੋਂ 2.7 ਕਰੋੜ ਦੇ ਚਾਰ ਸੋਨੇ ਦੇ ਬਿਸਕੁਟ ਬਰਾਮਦ ਹੋਏ। ਇਸ ਦੇ ਨਾਲ ਹੀ ਇਕ ਹੋਰ ਯਾਤਰੀ ਕੋਲੋਂ 142 ਗ੍ਰਾਮ ਦੀਆਂ 5 ਸੋਨੇ ਦੀਆਂ ਚੇਨੀਆਂ ਬਰਾਮਦ ਹੋਈਆਂ ਹਨ। ਦੋਵਾਂ ਯਾਤਰੀਆਂ ਤੋਂ ਸੋਨੇ ਬਾਰੇ ਦਸਤਾਵੇਜ਼ ਮੰਗੇ ਗਏ ਸਨ ਪਰ ਉਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਦਸਤਾਵੇਜ਼ ਨਹੀਂ ਸੀ।

Have something to say? Post your comment