Wednesday, April 02, 2025

Punjab

ਗੈਂਗਸਟਰ ਲਖਵੀਰ ਸਿੰਘ ਉਰਫ ਲੰਡੇ ਦਾ ਸਾਥੀ ਗੈਂਗਸਟਰ ਲਵਜੀਤ 4 ਸਾਥੀਆ ਸਣੇ ਗ੍ਰਿਫਤਾਰ , ਗੱਡੀਆਂ ਸਣੇ ਹਥਿਆਰ ਬਰਾਮਦ

Gangster Lakhveer Singh

May 25, 2022 08:56 PM
 ਮੋਹਾਲੀ :  ਵੀਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮੋਹਾਲੀ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਮਨਪ੍ਰੀਤ ਸਿੰਘ ਐਸ.ਪੀ (ਦਿਹਾਤੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਗੈਂਗਸਟਰ ਲਵਜੀਤ ਸਿੰਘ ਉੱਰਫ ਲਵ ਆਪਣੇ 4 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ. ਜੋ ਇਹ ਗੈਂਗ ਫਿਰੋਤੀਆ, ਕਤਲ ਅਤੇ ਲੁੱਟਾਂ ਖੋਹਾਂ ਦੀਆਂ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਥਾਣਾ ਸਦਰ ਖਰੜ ਮੁਕੱਦਮਾ ਦਰਜ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ, 2 ਗੱਡੀਆਂ ਬਰਾਮਦ  ਕੀਤੀਆਂ ਗਈਆਂ ਹਨ। 
 
ਮੁੱਢਲੀ ਤਫਤੀਸ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਇਨ੍ਹਾਂ ਦੇ ਉਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਨਾਮੀ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਦੇ ਲਈ ਫਰੋਤੀ ਮੰਗਣ, ਕਤਲ ਆਦਿ ਕਰਨ ਦਾ ਕੰਮ ਵੀ ਕਰਦੇ ਹਨ। ਜਿਨ੍ਹਾਂ ਨੇ ਇਹ ਮੰਨਿਆ ਕਿ ਇਨ੍ਹਾ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜੋ ਹਥਿਆਰ ਵਰਤੇ ਜਾਂਦੇ ਹਨ ,ਉਹ ਲਖਵੀਰ ਸਿੰਘ ਉਰਫ ਲੰਡਾ ਵੱਲੋਂ ਹੀ ਮੁਹਈਆਂ ਕਰਵਾਏ ਗਏ ਹਨ। ਇਨ੍ਹਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ 

ਇਸ ਗੈਂਗ ਵੱਲੋ ਮਿਤੀ 20-04-2022 ਨੂੰ ਪਿੰਡ ਖਾਲੜਾ ਵਿਖੇ ਫਿਰੋਤੀ ਲੈਣ ਲਈ ਲਖਵੀਰ ਸਿੰਘ ਲੰਡਾ ਦੇ ਕਹਿਣ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਥਾਣਾ ਸਮਰਾਲਾ ਵਿੱਚ ਪੈਂਦੇ ਪਿੰਡ ਦਿਆਲਪੁਰ ਵਿਖੇ ਫਿਰੋਤੀ ਲੈਣ ਲਈ ਗੋਲੀਆਂ  ਚਲਾ ਕੇ ਆਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 28.04.2022 ਅ/ਧ 336,427 ਆਈ.ਪੀ.ਸੀ. 25 ਅਸਲਾ ਐਕਟ ਥਾਣਾ ਸਮਰਾਲਾ ਵਿਖੇ ਦਰਜ ਰਜਿਸਟਰ ਹੈ। ਮਿਤੀ 15-05-2022 ਨੂੰ ਪਿੰਡ ਮੁਕਸ਼ਕਾਬਾਦ ਥਾਣਾ ਸਮਰਾਲਾ ਵਿੱਚ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀਆ ਮਾਰ ਕੇ ਆਏ ਸੀ। ਜਿਸ ਸਬੰਧੀ ਇਨ੍ਹਾਂ ਖਿਲਾਫ਼ ਮੁਕੱਦਮਾ ਥਾਣਾ ਸਮਰਾਲਾ ਦਰਜ ਰਜਿਸਟਰ ਹੈ।

ਇਨ੍ਹਾਂ ਦੋਸ਼ੀਆਂ ਵੱਲੋਂ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਵੇ ਕਿ ਜ਼ਿਲ੍ਹਾ ਤਰਨਤਾਰਨ ਅਤੇ ਸ਼ਾਹਕੋਟ ਏਰੀਏ ਵਿੱਚ ਲਖਵੀਰ ਸਿੰਘ ਉੱਰਫ ਲੰਡੇ ਗੈਂਗਸਟਰ ਵੱਲੋ ਕਤਲ ਕਰਵਾਉਣਾ ਸੀ। ਬੈਂਕ ਲੁੱਟਣ ਦੀ ਤਿਆਰੀ ਵਿੱਚ ਸਨ। ਅੱਜ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਕਿਸੇ ਬੈਂਕ ਨੂੰ ਹਥਿਆਰਾ ਦੀ ਨੋਕ 'ਤੇ ਲੁੱਟਣ ਦੀ ਤਿਆਰੀ ਵਿੱਚ ਸਨ।
 

Have something to say? Post your comment