Friday, November 22, 2024
BREAKING
Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ Canada: ਕੈਨੇਡਾ ਦਾ ਬੁਰਾ ਹਾਲ, 25 ਫੀਸਦੀ ਲੋਕ ਕਰ ਰਹੇ ਆਪਣੇ ਖਾਣੇ 'ਚ ਕਟੌਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ Indian Canadian News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੇ ਰਚਿਆ ਇਤਿਹਾਸ, ਦੇਸ਼ ਦੇ ਇਸ ਸੂਬੇ ਦੇ ਪੁਲਿਸ ਵਿਭਾਗ 'ਚ ਮਿਲੀ ਇਹ ਅਹਿਮ ਜ਼ਿੰਮੇਵਾਰੀ Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ' Batala News: ਪਹਿਲਾਂ ਘਰ ਬੁਲਾ ਕੇ ਪਿਲਾਈ ਸ਼ਰਾਬ, ਫਿਰ ਪੇਟ ਵਿੱਚ ਕਿਰਚ ਮਾਰ ਕੇ ਕੀਤਾ ਕਤਲ, ਪਿਤਾ ਪੁੱਤਰ ਖਿਲਾਫ ਮਾਮਲਾ ਦਰਜ India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...' ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ?

Punjab

ਪੰਜਾਬੀਆਂ ਲਈ ਖੁਸ਼ਖਬਰੀ!, 15 ਅਗਸਤ ਤੋਂ ਸਰਕਾਰ ਕਰੇਗੀ ‘ਮੁਹੱਲਾ ਕਲੀਨਿਕ’ ਦੀ ਸ਼ੁਰੂਆਤ

CM Bhagwant Mann

May 20, 2022 05:04 PM

ਚੰਡੀਗੜ੍ਹ :  ਪੰਜਾਬ ਵਾਸੀਆਂ ਨੂੰ ਮੁਫ਼ਤ ਵਿੱਚ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਸ਼ੁਰੂਆਤ ਇਸ ਸਾਲ 15 ਅਗਸਤ ਨੂੰ ਕਰਨਗੇ। ਪਹਿਲੇ ਪੜਾਅ ਵਿੱਚ ਅਜਿਹੇ 75 ਕਲੀਨਿਕ ਸ਼ੁਰੂ ਹੋਣਗੇ, ਜੋ ਇਸ ਵਰ੍ਹੇ ਆ ਰਹੀ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ਨੂੰ ਸਮਰਪਿਤ ਹੋਣਗੇ।

ਇੱਥੇ ਆਪਣੇ ਅਧਿਕਾਰਕ ਗ੍ਰਹਿ ਵਿਖੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ਼ ਉਤੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਇਹ ਕਲੀਨਿਕ ਸਥਾਪਤ ਹੋਣ ਨਾਲ ਸਾਡੀ ਸਰਕਾਰ ਦੇ ਵੱਡੇ ਚੋਣ ਵਾਅਦਿਆਂ ਵਿੱਚੋਂ ਇਕ ਮੁਕੰਮਲ ਹੋਵੇਗਾ।
ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਭਰ ਦੇ ਗ਼ੈਰ-ਕਾਰਜਸ਼ੀਲ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਨੂੰ ਵੀ ਸਹਿਮਤੀ ਦਿੱਤੀ। ਇਸ ਲਈ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਨੂੰ ਇਕੋ ਤਰ੍ਹਾਂ ਦੀ ਦਿੱਖ ਦਿੱਤੀ ਜਾਵੇ, ਜਿਸ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਸਟਾਫ਼ ਤੇ ਆਉਣ ਵਾਲੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੂੰ ਸੇਵਾ ਕੇਂਦਰਾਂ ਨੂੰ ਅੰਦਰੋਂ ਵਧੀਆ ਦਿੱਖ ਦੇਣ ਲਈ ਰੂਪ-ਰੇਖਾ ਉਲੀਕਣ ਦਾ ਆਦੇਸ਼ ਦਿੱਤਾ ਤਾਂ ਜੋ ਇਨ੍ਹਾਂ ਨੂੰ ਆਸਾਨੀ ਨਾਲ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਸਾਰਿਆਂ ਦੀ ਆਸਾਨ ਪਹੁੰਚ ਲਈ ਪੰਜ ਤੋਂ ਛੇ ਨੇੜਲੇ ਪਿੰਡਾਂ ਦਾ ਇਕ ਕਲੱਸਟਰ ਬਣਾ ਕੇ ਉਨ੍ਹਾਂ ਲਈ ਕਿਤੇ ਵਿਚਕਾਰ ਪੈਂਦੀ ਥਾਂ ਉਤੇ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ। ਇਸ ਨਾਲ ਮੁਹੱਲਾ ਕਲੀਨਿਕਾਂ ਦੇ ਘੇਰੇ ਵਿੱਚ ਪੈਂਦੇ ਪੇਂਡੂ ਇਲਾਕਿਆਂ ਦੇ ਵੱਡੀ ਗਿਣਤੀ ਲੋਕਾਂ ਨੂੰ ਮਦਦ ਮਿਲੇਗੀ। ਮੀਟਿੰਗ ਦੌਰਾਨ ਸੀਨੀਅਰ ਆਰਕੀਟੈਕਟ ਨੇ ਸੰਖੇਪ ਪੇਸ਼ਕਾਰੀ ਰਾਹੀਂ ਮੁੱਖ ਮੰਤਰੀ ਨੂੰ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਪ੍ਰਸਤਾਵਿਤ ਡਿਜ਼ਾਇਨ ਤੇ ਰੂਪ-ਰੇਖਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂੰ ਕਰਵਾਇਆ।

ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਦੇ ਸਕੱਤਰ ਨੇ ਮੁੱਖ ਮੰਤਰੀ ਨੂੰ ਪੇਂਡੂ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ 3000 ਸਬ-ਸੈਂਟਰਾਂ ਦੇ ਨੈਟਵਰਕ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਕਮਿਊਨਿਟੀ ਹੈਲਥ ਅਫਸਰਾਂ ਦੀ ਅਗਵਾਈ ਵਿੱਚ ਸਿਖਲਾਈ ਪ੍ਰਾਪਤ ਪੈਰਾ-ਮੈਡੀਕਲ ਸਟਾਫ ਦੁਆਰਾ ਕਾਰਗਰ ਢੰਗ ਚਲਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਇਨ੍ਹਾਂ ਸਬ-ਸੈਂਟਰਾਂ ਨੂੰ ਵੀ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਅਤੇ ਇਸ ਤਰ੍ਹਾਂ ਇਸ ਦੀ ਪਹੁੰਚ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਹੋਰ ਵਿਸ਼ਾਲ ਕੀਤੀ ਜਾ ਸਕਦੀ ਹੈ ਤਾਂ ਜੋ ਪਿੰਡਾਂ ਵਿੱਚ ਵਸਦੇ ਵੱਧ ਤੋਂ ਵੱਧ ਲੋਕ ਸੂਬਾ ਸਰਕਾਰ ਦੀ ਸਿਹਤ ਸੰਭਾਲ ਬਾਰੇ ਵਿਲੱਖਣ ਪਹਿਲਕਦਮੀ ਤੋਂ ਲਾਭ ਉਠਾ ਸਕਣ।

ਵਿਚਾਰ-ਵਟਾਂਦਰੇ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਸਿਹਤ ਸਕੱਤਰ ਨੂੰ ਠੇਕੇ ਦੇ ਆਧਾਰ 'ਤੇ ਉਨ੍ਹਾਂ ਡਾਕਟਰਾਂ/ਪੈਰਾਮੈਡੀਕਲ ਦੀਆਂ ਸੇਵਾਵਾਂ ਲੈਣ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕਰਨ ਲਈ ਆਖਿਆ, ਜੋ ਮੁਹੱਲਾ ਕਲੀਨਿਕਾਂ ਵਿੱਚ ਇਸ ਨੇਕ ਉਪਰਾਲੇ ਲਈ ਆਪਣੀਆਂ ਸੇਵਾਵਾਂ ਦੇਣ ਦੇ ਇੱਛੁਕ ਹਨ। ਭਗਵੰਤ ਮਾਨ ਨੇ ਸਿਹਤ ਸਕੱਤਰ ਨੂੰ ਕਲੀਨੀਕਲ ਟੈਸਟਾਂ ਲਈ ਏਜੰਸੀ ਦੀਆਂ ਸੇਵਾਵਾਂ ਲੈਣ ਲਈ ਕਾਰਜ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਜਿਸ ਬਾਰੇ ਸਕੱਤਰ ਸਿਹਤ ਨੇ ਦੱਸਿਆ ਕਿ ਲੋੜੀਂਦੇ ਸਟਾਫ ਦੀ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਕਲੀਨਿਕਲ ਟੈਸਟਾਂ ਲਈ ਏਜੰਸੀ ਦੀਆਂ ਸੇਵਾਵਾਂ ਹਾਸਲ ਕਰਨ ਲਈ ਟੈਂਡਰ ਪ੍ਰਕਿਰਿਆ 31 ਮਈ ਤੱਕ ਮੁਕੰਮਲ ਕਰ ਲਈ ਜਾਵੇਗੀ।

ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਿਜੇ ਸਿੰਗਲਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਅਨੁਰਾਗ ਅਗਰਵਾਲ, ਸਕੱਤਰ ਸਿਹਤ ਅਜੋਏ ਸ਼ਰਮਾ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੀਲਿਮਾ ਅਤੇ ਐਮ.ਡੀ. ਕੌਮੀ ਪੇਂਡੂ ਸਿਹਤ ਮਿਸ਼ਨ ਟੀ.ਪੀ.ਐਸ. ਫੂਲਕਾ ਸ਼ਾਮਲ ਸਨ।

Have something to say? Post your comment

More from Punjab

Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ

Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ

Ludhiaa News: ਲੁਧਿਆਣਾ 'ਚ ਕੱਪੜਾ ਕਾਰੋਬਾਰੀ ਨੂੰ ਦਿਨ ਦਿਹਾੜੇ ਕੀਤਾ ਕਿਡਨੈਪ, ਦਫਤਰ ਤੋਂ ਜ਼ਬਰਦਸਤੀ ਚੁੱਕ ਕੇ ਕਾਰ 'ਚ ਬਿਠਾ ਲੈ ਗਏ ਬਦਮਾਸ਼

Ludhiaa News: ਲੁਧਿਆਣਾ 'ਚ ਕੱਪੜਾ ਕਾਰੋਬਾਰੀ ਨੂੰ ਦਿਨ ਦਿਹਾੜੇ ਕੀਤਾ ਕਿਡਨੈਪ, ਦਫਤਰ ਤੋਂ ਜ਼ਬਰਦਸਤੀ ਚੁੱਕ ਕੇ ਕਾਰ 'ਚ ਬਿਠਾ ਲੈ ਗਏ ਬਦਮਾਸ਼

AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ

AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ

Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ'

Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ'

Batala News: ਪਹਿਲਾਂ ਘਰ ਬੁਲਾ ਕੇ ਪਿਲਾਈ ਸ਼ਰਾਬ, ਫਿਰ ਪੇਟ ਵਿੱਚ ਕਿਰਚ ਮਾਰ ਕੇ ਕੀਤਾ ਕਤਲ, ਪਿਤਾ ਪੁੱਤਰ ਖਿਲਾਫ ਮਾਮਲਾ ਦਰਜ

Batala News: ਪਹਿਲਾਂ ਘਰ ਬੁਲਾ ਕੇ ਪਿਲਾਈ ਸ਼ਰਾਬ, ਫਿਰ ਪੇਟ ਵਿੱਚ ਕਿਰਚ ਮਾਰ ਕੇ ਕੀਤਾ ਕਤਲ, ਪਿਤਾ ਪੁੱਤਰ ਖਿਲਾਫ ਮਾਮਲਾ ਦਰਜ

Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ

Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ

Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ

Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ

Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ

Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ

Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ

Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ

Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ

Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ