Maruti Suzuki : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਸਾਡਾ ਹਰਿਆਣਾ ਵਲਡ ਵਾਇਡ ਇੰਵੇਸਟਰ ਦਾ ਫ੍ਰੈਂਡਲੀ ਡੇਸਟੀਨੇਸ਼ਨ ਬਣ ਗਿਆ ਹੈ। ਮਾਰੂਤੀ ਸੁਜੂਕੀ ਦੇ 40 ਸਾਲ ਦੇ ਸਫਰ ਨੂੰ ਪੂਰਾ ਕਰਨ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨ ਅਤੇ ਭਾਰਤ ਦੇ ਸਬੰਧ 70 ਸਾਲ ਪੁਰਾਣੇ ਹਨ, ਉਹ ਕਾਮਨਾ ਕਰਦੇ ਹਨ ਕਿ ਇਹ ਸਬੰਧ ਗੂੜੇ ਹੋਣ ਅਤੇ ਹਮੇਸ਼ਾ ਅੱਗੇ ਵੱਧਦੇ ਰਹਿਣ। ਮੁੱਖ ਮੰਤਰੀ ਸੋਨੀਪਤ ਦੇ ਖਰਖੌਦਾ ਵਿਚ ਸਥਿਤ ਇੰਡਸਟਰਿਅਲ ਮਾਡਲ ਟਾਉਨਸ਼ਿਪ (ਆਈਐਮਟੀ) ਵਿਚ ਸਥਾਪਿਤ ਕੀਤੇ ਜਾਣ ਵਾਲੇ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ (ਐਮਐਸਆਈਐਲ) ਅਤੇ ਸੁਜੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮੀਟੇਡ ਦੇ ਪਲਾਂਟ ਲਈ ਜਮੀਨ ਦੇ ਅਲਾਟਮੈਂਟ ਨੂੰ ਲੈ ਕੇ ਪ੍ਰਬੰਧਿਤ ਸਮਝੌਤਾ ਹਸਤਾਖਰ ਪ੍ਰ੍ਰੋਾਮ ਵਿਚ ਬੋਲ ਰਹੇ ਸਨ। ਇਹ ਸਮਝੌਤਾ ਹਰਿਆਣਾ ਸਟੇਟ ਇੰਡਸਟਰਿਅਲ ਇੰਫ੍ਰਾਸਟਕਚਰ ਡਿਵੇਲਪਮੈਟਂ ਕਾਰਪੋਰੇਸ਼ਨ (HSIIDC) ਅਤੇ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ (ਐਮਐਸਆਈਐਲ)/ਸੁਜੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮੀਟੇਡ ਦੇ ਵਿਚ ਹੋਇਆ। ਖਰਖੌਦਾ ਵਿਚ ਕ੍ਰਮਵਾਰ 800 ਏਕੜ ਅਤੇ 100 ਏਕੜ ਜਮੀਨ 'ਤੇ ਮਾਰੂਤੀ ਦੇ ਨਵੇਂ ਪਲਾਂਟ ਸਥਾਪਿਤ ਕੀਤੇ ਜਾਣੇ ਹਨ।
ਮੁੱਖ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਇਹ ਪ੍ਰੋਗ੍ਰਾਮ ਇਤਿਹਾਸਕ ਹੈ, ਉਹ ਇਹ ਨਹੀਂ ਕਹਿਣਗੇ ਕਿ ਅੱਜ ਇਕ ਨਵਾਂ ਇਤਿਹਾਸ ਬਣ ਗਿਆ ਹੈ ਸਗੋ ਇਹ ਕਹਿਣਗੇ ਕਿ 40 ਸਾਲ ਬਾਅਦ ਇਤਿਹਾਸ ਨੇ ਖੁਦ ਨੂ ਦੋਹਰਾਇਆ ਹੈ। ਉਨ੍ਹਾ ਨੇ ਕਿਹਾ ਕਿ 40 ਸਾਲ ਪਹਿਲਾਂ ਵੀ ਇਕ ਐਮਓਯੂ ਹੋਇਆ ਸੀ ਜਿਸ ਨੇ ਹਰਿਆਣਾ ਦੇ ਵਿਕਾਸ ਦੀ ਤਸਵੀਰ ਅਤੇ ਤਕਦੀਰ ਨੂੰ ਬਲਦਣ ਵਿਚ ਵੱਡੀ ਭੂਮਿਕਾ ਨਿਭਾਈ ਅਤੇ ਅੱਜ ਇਕ ਨਵਾਂ ਸਮਝੌਤਾ ਹੋਇਆ ਜਿਸ ਵਿਚ 900 ਏਕੜ ਜਮੀਨ ਹਰਿਆਣਾ ਰਾਜ ਉਦਯੋਗਿਕ ਢਾਂਚਾ ਵਿਕਾਸ ਨਿਗਮ HSIIDC) ਰਾਹੀਂ ਤੋਂ ਅਥੋਰਾਇਜਡ ਕੀਤਾ ਗਿਆ ਅਤੇ ਇਸ ਜਮੀਨ ਨੂੰ ਅੱਜ ਮਾਰੂਤੀ ਸੁਜੂਕੀ ਨੂੰ ਹੈਂਡਓਵਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਗ੍ਰਾਮ ਵਿਚ 2400 ਕਰੋੜ ਰੁਪਏ HSIIDC ਰਾਹੀਂ ਹਰਿਆਣਾ ਨੂੰ ਦਿੱਤਾ ਗਿਆ ਹੈ। ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨ੍ਹਾ ਵੱਡਾ ਟ੍ਰਾਂਜੈਕਸ਼ਨ ਹੋਇਆ ਹੈ। ਇਹ ਸਮਝੌਤਾ ਹਰਿਆਣਾ ਵਿਚ ਵਿਕਾਸ ਦੀ ਨਵੀਂ ਕਥਾ ਲਿਖੇਗਾ।
ਉਨ੍ਹਾਂ ਨੇ ਕਿਹਾ ਕਿ ਪਲਾਂਟ ਦੇ ਸਥਾਪਿਤ ਹੋਣ ਨਾਲ 13 ਹਜਾਰ ਲੋਕਾਂ ਨੂੰ ਰੁਜਗਾਰ ਦੇ ਮੌਕੇ ਮਿਲਣਗੇ। ਪਲਾਂਟ ਲਈ 2400 ਕਰੋੜ ਦੀ ਜਮੀਨ ਲਈ ਗਈ ਹੈ ਅਤੇ 20 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਇੰਵੇਸਟਮੈਂਟ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਾਰੂਤੀ ਦੇ ਕਾਰਨ ਗੁਰੂਗ੍ਰਾਮ ਵਿਕਸਿਤ ਹੋਇਆ।