ਚੰਡੀਗੜ੍ਹ, 19 ਮਈ - ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਵਿਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਊਹ ਵਿਦਿਆਰਥੀਆਂ ਨੂੰ ਘੱਟ ਲਾਗਤ ਵਿਚ ਤਕਨਾਲੋਜੀ ਦੀ ਨਵੀਂ ਤਕਨੀਕੀਆਂ ਵਿਚ ਮਾਹਰ ਕਰਨ ਤਾਂਹੀ ਨੌਜੁਆਨਾਂ ਦਾ ਸਟਾਰਟ-ਅੱਪ ਦੇ ਵੱਲ ਧਿਆਨ ਹੋਰ ਵੱਧ ਖਿੱਚ ਹੋਵੇਗਾ।
ਸ੍ਰੀ ਦੱਤਾਤ੍ਰੇਅ ਅੱਜ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ, ਪਲਵਲ ਅਤੇ ਮਨੀਪਾਲ ਯੂਨੀਵਰਸਿਟੀ, ਜੈਪੁਰ ਵੱਲੋਂ ਸੰਯੁਕਤ ਰੂਪ ਨਾਲ ਪਲਵਲ ਵਿਚ ਪ੍ਰਬੰਧਿਤ ਸਟਾਰਟ-ਅੱਪ ਵੈਨਚਰਸ-ਤਕਨੀਮ ਵਿਕਾਸ ਤੇ ਭਵਿੱਖ ਦੀ ਰਣਨੀਤੀ ਨਾਮਦ ਵਿਸ਼ਾ 'ਤੇ ਦੂਜੇ ਕੌਮਾਂਤਰੀ ਸਮੇਲਨ ਨੂੰ ਵਰਚੂਅਲ ਰੂਪ
ਨਾਲ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਸਟਾਰਟ-ਅੱਪ ਅਤੇ ਇਕੋ ਸਿਸਟਮ ਕਿਸੇ ਵੀ ਦੇਸ਼ ਦੇ ਵਿਕਾਸ ਦੇ ਇੰਜਨ ਹੈ। ਸਾਨੂੰ ਇਕ-ਦੂਜੇ ਤੋਂ ਸਿੱਖਣ -ਸਿਖਾਉਣ ਅਤੇ ਸਟਾਰਟ-ਅੱਪ ਦੇ ਲਈ ਅਨੁਕੂਲ ਵਾਤਾਵਰਣ ਬਨਾਉਣ ਲਈ ਇਕ ਦੂਜੇ ਦੀ ਮਦਦ ਕਰਨੀ ਹੋਵੇਗੀ।
ਵਿਦਿਅਕ ਸੰਸਥਾਵਾਂ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿਲਚਸਪੀ ਅਨੁਕੂਲ ਬਿਜਨੈਸ ਮਾਡਲ ਲਈ ਪ੍ਰੋਤਸਾਹਿਤ ਕਰ ਪਾਉਣ ਤਾਂ ਇਹ ਆਤਮ ਨਿਰਭਰ ਭਾਰਤ ਦੇ ਨਕਸ਼ੇ ਦੀ ਦਿਸ਼ਾ ਵਿਚ ਇਕ ਵੱਡਾ ਯੋਗਦਾਨ ਹੋਵੇਗਾ।
ਇਹ ਦੇਸ਼ ਲਈ ਮਾਣ ਦੀ ਗਲ ਹੈ ਕਿ ਮੌਜੂਦ ਵਿਚ 65 ਹਜਾਰ ਤੋਂ ਵੱਧ ਸਟਾਰਟ-ਅੱਪ ਦੇ ਨਾਲ ਸੰਸੂਕਤ ਰਾਜ ਅਤੇ ਚੀਨ ਦੇ ਬਾਅਦ ਦੁਨੀਆ ਦਾ ਤੀਜਾ ਸੱਭ ਤੋਂ ਵੱਡਾ ਸਟਾਰਟ-ਅੱਪ ਇਕੋ ਸਿਸਟਮ ਭਾਰਤ ਦੇ ਕੋਲ ਹੈ ਅਤੇ ਇਹ ਲਗਾਤਾਰ ਮਜਬੂਤ ਵੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟ-ਅੱਪ ਪਹਿਲ ਵਜੋ ਭਾਰਤ ਸਰਕਾਰ ਨੇ ਸਟਾਰਟ-ਅੱਪ ਵਿਚ ਨਿਜੀ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਸੂਬਿਆਂ ਵਿਚ ਸਟਾਰਟ-ਅੱਪ ਸਕੀਮ ਦੇ ਲਈ ਫੰਡ ਆਫ ਫੰਡਸ ਅਤੇ ਸਟਾਰਟ-ਅੱਪ ਇੰਡੀਆ ਸੀਡ ਫੰਡ ਸਕੀਮ ਨੂੰ ਲਾਗੂ ਕੀਤਾ ਹੈ।
ਜਿਸ ਦੇ ਸਕਾਰਾਤਮਕ ਨਤੀਜੇ ਆਏ ਹਨ। ਸਟਾਰਟ ਅੱਪ ਇੰਡੀਆ ਸੀਡ ਫੰਡ ਯੋਜਨਾ ਦੇ ਤਹਿਤ 2021-2022 ਤੋਂ ਸ਼ੁਰੂ ਹੋ ਕੇ ਚਾਰ ਸਾਲ ਦੇ ਸਮੇਂ ਲਈ 945ਕਰੋੜ ਰੁਪਏ ਮੰਜੂਰ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਟਾਰਟ-ਅੱਪ ਮੇਲੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ,ਜੋ ਸਟਾਰਟ-ਅੱਪ ਨੂੰ ਇਕ ਕੁਸ਼ਲ ਅਤੇ ਜਾਣਕਾਰ ਦਰਸ਼ਕਾਂ ਦੇ ਸਾਹਮਣੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਆਦਰਸ਼ ਮੰਚ ਪ੍ਰਦਾਨ ਕਰੇਗਾ। ਯੂਨੀਵਰਸਿਟੀ ਕੌਸ਼ਲ ਯੂਨੀਵਰਸਿਟੀ, ਪਲਵਲ ਅਤੇ ਮਣੀਪਾਲ ਯੂਨੀਵਰਸਿਟੀ, ਜੈਪੁਰ ਨੂੰ ਸਟਾਰਟ-ਅੱਪ ਵੇਂਚਰਸ-ਤਕਨਾਲੋਜੀ ਵਿਕਾਸ ਅਤੇ ਭਵਿੱਖ ਦ ਰਣੀਨੀਤੀਆਂ 'ਤੇ ਸੰਯੁਕਤ ਰੂਪ ਨਾਲ ਦੂਜੀ ਕੌਮਾਤਰੀ ਕਾਨਫ੍ਰੈਂਸ ਦੇ ਪ੍ਰਬੰਧ ਲਈ ਵਧਾਈਯੋਗ ਹੈ। ਇਹ ਪ੍ਰਬੰਧ ਦੇਸ਼ ਦੇ ਹੋਰ ਯੂਨੀਵਰਸਿਟੀ ਤੇ ਵਿਦਿਅਕਸੰਸਥਾਵਾਂ ਲਈ ਉਦਾਹਰਣ ਹੋਵੇਗਾ।