ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਵਧਦੇ-ਥੰਮਦੇ ਕਹਿਰ ਦਰਮਿਆਨ ਬਲੈਕ ਫੰਗਸ ਦਾ ਇਕ ਮਰੀਜ਼ ਰਿਪੋਰਟ ਆਇਆ ਹੈ। ਬਟਾਲਾ ਦੇ ਰਹਿਣ ਵਾਲੇ 60 ਸਾਲ ਦੇ ਸੁਰਿੰਦਰ ਕੁਮਾਰ ਨੂੰ ਬਲੈਕ ਫੰਗਸ ਦੀ ਵਜ੍ਹਾ ਨਾਲ ਆਪਣੀ ਇਕ ਅੱਖ ਗਵਾਉਣੀ ਪਈ ਹੈ। ਅੰਮ੍ਰਿਤਸਰ ਦੇ ਈਐੱਨਟੀ ਹਸਪਤਾਲ ਵਿਚ ਉਨ੍ਹਾਂ ਦੀ ਸਰਜਰੀ ਕਰ ਅੱਖ ਕੱਢੀ ਗਈ। ਦਰਅਸਲ ਸੁਰਿੰਦਰ ਕੁਮਾਰ ਦੇ ਸਾਇਨਸ ਨੱਕ ਤੇ ਅੱਖ ਦੇ ਵਿਚਕਾਰ ਭਾਗ ਤਕ ਬਲੈਕ ਫੰਗਸ ਪਹੁੰਚ ਚੁੱਕਿਆ ਸੀ।
ਜ਼ਿਆਦਾਤਰ ਮਾਮਲਿਆਂ ਵਿਚ ਮਿਊਕਰਮਾਇਕੋਸਿਸ ਯਾਨੀ ਬਲੈਕ ਫੰਗਸ ਕੋਰੋਨਾ ਪੀੜਤ ਮਰੀਜ਼ਾਂ ਨੂੰ ਲਪੇਟ ਵਿਚ ਲੈਂਦਾ ਹੈ ਪਰ ਇਸ ਮਾਮਲੇ ’ਚ ਸਥਿਤੀ ਸਪੱਸ਼ਟ ਨਹੀਂ। ਸੁਰਿੰਦਰ ਦੀ ਬੇਟੀ ਮਮਤਾ ਦੇ ਅਨੁਸਾਰ ਪਿਤਾ ਨੂੰ ਬੁਖਾਰ ਸੀ। ਪਹਿਲਾਂ ਬਟਾਲੇ ਦੇ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਉਂਦੇ ਰਹੇ, ਪਰ ਆਰਾਮ ਨਹੀਂ ਮਿਲਿਆ। ਇਸ ਦੇ ਬਾਅਦ ਉਨ੍ਹਾਂ ਨੂੰ ਈਐੱਨਟੀ ਹਸਪਤਾਲ ਰੈਫਰ ਕੀਤਾ ਗਿਆ। ਇੱਥੇ ਜਾਂਚ ਦੇ ਦੌਰਾਨ ਡਾਕਟਰਾਂ ਨੇ ਪਾਇਆ ਕਿ ਉਹ ਬਲੈਕ ਫੰਗਸ ਦੀ ਲਪੇਟ ਵਿਚ ਹੈ। ਆਈ ਸਪੈਸ਼ਲਿਸਟ ਡਾਕਟਰਾਂ ਨੇ ਸੁਰਿੰਦਰ ਦਾ ਆਪ੍ਰੇਸ਼ਨ ਕਰ ਅੱਖ ਕੱਢ ਦਿੱਤੀ ਹੈ।