Wednesday, April 02, 2025

Punjab

5 ਕਿੱਲੋ ਰੇਤ ਦਾ ਨਾਜਾਇਜ਼ ਮਾਈਨਿੰਗ ਦਾ ਮਾਮਲਾ ਜਾਵੇਗਾ ਹਾਈਕੋਰਟ

Punjab Haryana High Court

May 19, 2022 03:26 PM

ਮੋਹਾਲੀ : ਪੰਜ ਕਿਲੋ ਰੇਤ ਦੇ ਮਾਮਲੇ 'ਚ ਐਫਆਈਆਰ ਦਰਜ ਹੋਣ ਤੋਂ ਬਾਅਦ ਤੇ ਸੂਬੇ ਭਰ 'ਚ ਸੁਰਖੀਆਂ 'ਚ ਆਉਣ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ ਕਿਉਂਕਿ ਪੀੜਤ ਕਿਸਾਨ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਝੂਠੀ ਐਫਆਈਆਰ ਦਰਜ ਕਰਕੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਹੈ।

ਉਸ ਦਾ ਕਹਿਣਾ ਹੈ ਕਿ ਮੇਰੇ ਵਰਗੇ ਕਈ ਭੋਲੇ-ਭਾਲੇ ਲੋਕਾਂ ਨੂੰ ਸਰਕਾਰ ਤੇ ਪੁਲਿਸ ਦੀ ਝੂਠੀ ਸ਼ਹਿ 'ਤੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਦ ਕਿ ਰੇਤ ਮਾਫੀਆ ਬੇਖੌਫ ਰੇਤ ਦਾ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਉਹ ਸਿਰਫ਼ ਡੇਢ ਏਕੜ ਜ਼ਮੀਨ ਦਾ ਮਾਲਕ ਹੈ।

ਕਿਸਾਨ ਦਾ ਕਹਿਣਾ ਹੈ ਕਿ ਬੀਤੀ 2 ਮਈ ਨੂੰ ਜਦੋਂ ਉਹ ਆਪਣੇ ਖੇਤਾਂ ਵਿੱਚ ਚਾਰਾ ਲੈਣ ਗਿਆ ਤਾਂ ਪਿੰਡ 'ਚ ਬਾਗੀਚਾ ਸਿੰਘ ਦੇ ਗੰਨੇ ਦੇ ਖੇਤਾਂ ਵਿੱਚ ਲੱਗੀ ਅੱਗ ਦਾ ਮੁਆਇਨਾ ਕਰਨ ਉਪਰੰਤ ਉਸ ਦੇ ਆਪਣੇ ਪਿੰਡ ਜਦੋਂ ਪੁਲਿਸ ਪਾਰਟੀ ਵਾਪਸ ਪਰਤ ਰਹੀ ਸੀ ਤਾਂ ਉਹ ਰਸਤੇ ਵਿੱਚ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ।

 
ਇਸ ਦੌਰਾਨ ਪੁਲਿਸ ਪਾਰਟੀ ਨੇ ਕਿਹਾ ਕਿ ਤੁਸੀਂ ਰੇਤ ਦਾ ਨਾਜਾਇਜ਼ ਕੰਮ ਕਰਦੇ ਹੋ, ਇਸ ਲਈ ਤੁਸੀਂ ਸਾਡੇ ਨਾਲ ਚੱਲੋ। ਇਹ ਕਹਿ ਕੇ ਪੁਲਿਸ ਪਾਰਟੀ ਉਸ ਨੂੰ ਜਲਾਲਾਬਾਦ ਥਾਣਾ ਸਦਰ ਲੈ ਕੇ ਆਈ ਤੇ 3 ਮਈ ਨੂੰ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦਕਿ 5 ਮਈ ਨੂੰ ਉਸ ਦੀ ਜ਼ਮਾਨਤ ਹੋ ਗਈ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਮਨਘੜਤ ਕਹਾਣੀ ਬਣਾ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Have something to say? Post your comment