Blast in Mohali : ਮੋਹਾਲੀ ਬਲਾਸਟ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਇਸ ਸਬੰਧ ਵਿੱਚ ਡੀਜੀਪੀ ਵੀਕੇ ਭੰਵਰਾ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ। ਡੀਜੀਪੀ ਵੀਕੇ ਭੰਵਰਾ ਨੇ ਦੱਸਿਆ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਲਖਬੀਰ ਸਿੰਘ ਲੰਡਾ ਹੈ ਜੋ ਕਿ ਗੈਂਗਸਟਰ ਸੀ। ਉਹ ਸਾਲ 2007 ਵਿੱਚ ਕੈਨੇਡਾ ਚਲਾ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੀਜੀਪੀ ਮੁਤਾਬਕ ਬਲਜੀਤ ਕੌਰ ਅਤੇ ਕੰਵਰ ਬਾਠ ਨੇ ਵੀ ਉਨ੍ਹਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਨਿਸ਼ਾਨ ਸਿੰਘ ਨੇ ਆਰਪੀਜੀ ਦਾ ਪ੍ਰਬੰਧ ਕੀਤਾ, ਉਸ 'ਤੇ 14-15 ਕੇਸ ਦਰਜ ਹਨ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ 7 ਮਈ ਨੂੰ ਇਹ ਲੋਕ ਮੋਹਾਲੀ ਪੁੱਜੇ। ਇਹ ਲੋਕ ਮੋਹਾਲੀ ਦੇ ਵੇਵ ਹਾਈਟਸ ਦੇ ਵਸਨੀਕ ਜਗਦੀਪ ਸਿੰਘ ਕੰਗ ਨੂੰ ਮਾਲ ਸਪਲਾਈ ਕਰਦੇ ਸੀ। ਚੜ੍ਹਤ ਸਿੰਘ ਅਤੇ ਕੰਗ ਨੇ ਰੇਕੀ ਕੀਤੀ।
ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕੰਵਰ ਬਾਠ, ਬਲਜੀਤ ਕੌਰ ਰੈਂਬੋ, ਅਨੰਤਦੀਪ ਸੋਨੂੰ, ਜਗਦੀਪ ਕੰਗ ਆਦਿ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋ ਲੋਕਾਂ ਵੱਲੋਂ ਰਾਕੇਟ ਦਾਗਿਆ ਗਿਆ ਹੈ ਅਤੇ ਦੋਵਾਂ ਨੂੰ ਪੁਲਿਸ ਨੇ ਅਜੇ ਤੱਕ ਫੜਿਆ ਨਹੀਂ ਹੈ। ਪੁਲਿਸ ਅਤੇ ਰੱਖਿਆ ਅਦਾਰੇ ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸੀ।