Wednesday, April 02, 2025

Punjab

ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਸਾਹਮਣੇ ਰੱਖੀ ਵੱਡੀ ਸ਼ਰਤ, 10000 ਰੁਪਏ ਪ੍ਰਤੀ ਏਕੜ ਦੀ ਕੀਤੀ ਡਿਮਾਂਡ

Sowing of paddy

May 12, 2022 04:07 PM

ਮੋਹਾਲੀ : ਕਿਸਾਨ ਲੀਡਰਾਂ ਨੇ ਅੱਜ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਸਾਹਮਣੇ ਵੱਡੀ ਸ਼ਰਤ ਰੱਖੀ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ 10000 ਰੁਪਏ ਪ੍ਰਤੀ ਏਕੜ ਭੱਤਾ ਦਿੱਤਾ ਜਾਵੇ। ਇਸ ਨਾਲ ਹੀ ਮੂੰਗੀ ਤੇ ਬਾਸਮਤੀ ਉੱਪਰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਿੱਤੀ ਜਾਵੇ।

ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਫਸਲੀ ਵਿਭਿੰਨਤਾ, ਪਾਣੀ ਤੇ ਬਿਜਲੀ ਦੇ ਮੁੱਦੇ 'ਤੇ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਥੋੜ੍ਹ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਲਈ ਸਰਕਾਰ ਸਿੱਧੀ ਬਿਜਾਈ ਤੇ ਝੋਨੇ ਦੀ ਪੜਾਅਵਾਰ ਲੁਆਈ ਦੀ ਯੋਜਨਾ ਲੈ ਕੇ ਆਈ ਹੈ। ਇਸ ਬਾਰੇ ਸਾਡੀ ਮੰਗ ਹੈ ਕਿ ਝੋਨੇ ਦੀ ਸਿੱਧੀ ਲਵਾਈ 'ਤੇ ਸਰਕਾਰ ਰਿਸਕ ਭੱਤਾ 10000 ਰੁਪਏ ਪ੍ਰਤੀ ਏਕੜ ਦੇਵੇ।

ਇਸ ਤੋਂ ਇਲਾਵਾ ਸਰਕਾਰ ਮੂੰਗੀ ਤੇ ਬਾਸਮਤੀ ਦੀ ਐਸਐਸਪੀ ਉੱਪਰ ਖਰੀਦ ਦੀ ਗਰੰਟੀ ਦੇਵੇ। ਉਨ੍ਹਾਂ ਕਿਹਾ ਕਿ ਪਾਣੀ ਪ੍ਰਦੂਸ਼ਿਤ ਬਹੁਤ ਹੋ ਰਿਹਾ ਹੈ ਤੇ ਸਰਕਾਰ ਇਸ ਦਾ ਕਿਸਾਨਾਂ ਸਿਰ ਭਾਂਡਾ ਭੰਨ੍ਹਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਜ਼ਹਿਰੀਲਾ ਅਨਾਜ ਤੇ ਵਰਤਵਰਨ ਪ੍ਰਦੂਸ਼ਿਤ ਕਿਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਾਣੀ ਗੰਦਾ ਕੀਤਾ ਹੈ, ਉਨ੍ਹਾਂ ਉੱਪਰ ਸਰਕਾਰ ਸੈਸ਼ਨ ਬੁਲਾ ਕੇ ਕਰਵਾਈ ਕਰੇ। ਉਨ੍ਹਾਂ ਕਿਹਾ ਕਿ ਸਰਕਾਰ 23 ਫ਼ਸਲਾਂ ਉੱਪਰ ਐਮਐਸਪੀ ਦਾ ਪ੍ਰਬੰਧ ਕਰੇ।

Have something to say? Post your comment