ਮੋਹਾਲੀ : ਮੋਹਾਲੀ 'ਚ ਇੰਟੈਲੀਜੈਂਸ ਦਫ਼ਤਰ 'ਤੇ ਹਮਲੇ ਤੋਂ ਬਾਅਦ CM ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਸੋਮਵਾਰ ਦੇਰ ਸ਼ਾਮ 7.45 ਵਜੇ ਇਹ ਗ੍ਰਨੇਡ ਅਟੈਕ ਹੋਇਆ ਸੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੰਟੈਲੀਜੈਂਸ ਦਫ਼ਤਰ 'ਤੇ ਹਮਲਾ ਆਪਣੇ-ਆਪ 'ਚ ਵੱਡੀ ਘਟਨਾ ਹੈ। ਜਾਣਕਾਰੀ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕਰ ਦਿੱਤਾ ਗਿਆ ਹੈ ਤੇ NIA ਦੀ ਟੀਮ ਵੀ ਦੁਪਹਿਰ ਤਕ ਮੁਹਾਲੀ ਪਹੁੰਚ ਜਾਵੇਗੀ। ਮੁੱਖ ਮੰਤਰੀ ਨੇ DGP ਪੰਜਾਬ ਤੋਂ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ।